
ਅੱਜ ਤੋਂ ਦੇਸ਼ ਵਿਚ ਕਈ ਨਿਯਮ ਬਦਲ ਰਹੇ ਹਨ। ਇਸਦੀ ਤਿਆਰੀ ਪਹਿਲਾਂ ਤੋ ਹੀਂ ਚੱਲ ਰਹੀ ਸੀ...
ਨਵੀਂ ਦਿੱਲੀ: ਅੱਜ ਤੋਂ ਦੇਸ਼ ਵਿਚ ਕਈ ਨਿਯਮ ਬਦਲ ਰਹੇ ਹਨ। ਇਸਦੀ ਤਿਆਰੀ ਪਹਿਲਾਂ ਤੋ ਹੀਂ ਚੱਲ ਰਹੀ ਸੀ। ਨਵੇਂ ਨਿਯਮ ਦੇ ਲਾਗੂ ਹੋਣ ਨਾਲ ਇਸਦਾ ਅਸਰ ਆਮ ਆਦਮੀ ‘ਤੇ ਪੈਣ ਵਾਲਾ ਹੈ। ਖ਼ਾਸ ਕਰਕੇ ਬੈਂਕਿੰਗ ਸੈਕਟਰ ਵਿਚ ਹੋਏ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਐਸਬੀਆਈ ਦੇ ਗਾਹਕਾਂ ਦੀ ਜੇਬ ਉਤੇ ਪੈਣ ਵਾਲਾ ਹੈ।
- ਵਿਆਜ ਦਰ ‘ਚ ਕਟੌਤੀ
ਭਾਰਤੀ ਸਟੇਟ ਬੈਂਕ ਨੇ 1 ਨਵੰਬਰ 2019 ਤੋਂ ਡਿਪਾਜਿਟ ‘ਤੇ ਵਿਆਜ ਦਰ ‘ਚ ਕਟੌਤੀ ਕਰ ਦਿੱਤੀ ਹੈ। ਇਹ ਫ਼ੈਸਲਾ ਐਸਬੀਆਈ ਨੇ 9 ਅਕਤੂਬਰ ਨੂੰ ਹੀ ਲੈ ਲਿਆ ਸੀ ਪਰ ਲਗੂ 1 ਨਵੰਬਰ ਤੋਂ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਐਸਬੀਆਈ ਵਿਚ 1 ਲੱਖ ਰੁਪਏ ਦੇ ਡਿਪਾਜਿਟ ਫੰਡ ਉਤੇ ਵਿਆਜ ਦਰ 0.25 ਫ਼ੀਸਦੀ ਤੋਂ ਘਟਾ ਕੇ 3.25 ਫ਼ੀਸਦੀ ਕਰ ਦਿੱਤੀ ਗਈ ਹੈ ਹਾਂਲਿਕਿ ਸੇਵਿੰਗ ਅਕਾਉਂਟ ਵਿਚ 1 ਲੱਖ ਰੁਪਏ ਤੋਂ ਜਿਆਦਾ ਬੈਲੇਂਸ ਹੈ ਤਾਂ ਉਸ ‘ਤੇ ਵਿਆਜ ਰੇਪੋ ਰੇਟ ਦੇ ਮੁਤਾਬਿਕ ਹੀ ਮਿਲੇਗਾ।
- ਬਦਲ ਗਏ ਬੈਂਕ ਖੁਲ੍ਹਣ ਦੇ ਟਾਇਮ
ਮਹਾਰਾਸ਼ਟਰ ‘ਚ 1 ਨਵੰਬਰ ਤੋਂ ਸਾਰੇ ਬੈਂਕਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਯਾਨੀ ਕੰਮਕਾਰ ਦਾ ਸਮਾਂ ਇਕ ਕਰ ਦਿੱਤਾ ਗਿਆ ਹੈ। ਹੁਣ ਮਹਾਰਾਸ਼ਟਰ ਵਿਚ ਸਾਰੇ ਸਰਕਾਰੀ ਬੈਂਕ ਸਵੇਰੇ 9 ਵਜੇ ਖੁਲ੍ਹਣਗੇ ਅਤੇ ਸ਼ਾਮ 4 ਵਜੇ ਬੰਦ ਹੋਣਗੇ। ਦਰਅਸਲ ਪਿਛਲੇ ਦਿਨਾਂ ‘ਚ ਵਿੱਤ ਮੰਤਰਾਲੇ ਨੇ ਦੇਸ਼ ਵਿਚ ਸਾਰੇ ਬੈਂਕਾਂ ਦੇ ਕੰਮਕਾਰ ਦੇ ਲਈ ਇਕ ਹੀ ਟਾਇਮ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ।
- ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ
ਇਕ ਨਵੰਬਰ ਤੋਂ ਬਿਨਾ-ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 76.5 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਦਿੱਲੀ ਵਿਚ 14.2 ਕਿਲੋ ਤੋਂ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੇ ਲਈ ਗਾਹਕਾਂ ਨੂੰ 681.50 ਰੁਪਏ ਦੇਣੇ ਪੈਣਗੇ। ਕਲਕੱਤਾ ਵਿਚ ਇਸਦਾ ਭਾਅ ਵਧ ਕੇ 706 ਰੁਪਏ ਹੋ ਗਿਆ ਹੈ। ਉਥੇ ਹੀ ਮੁੰਬਈ ਅਤੇ ਚੇਨਈ ਵਿਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਭਾਅ ਲਗਪਗ 651 ਅਤੇ 696 ਰੁਪਏ ਹੈ।