
ਜਾਣੋ ਨਵੀਆਂ ਕੀਮਤਾਂ
ਨਵੀਂ ਦਿੱਲੀ: ਰਸੋਈ ਨਾਲ ਸਬੰਧੀ ਕਹਿ ਲਓ ਜਾਂ ਫਿਰ ਭੋਜਨ ਨਾਲ ਸਬੰਧਿਤ ਪਰ ਹੁਣ ਫਿਰ ਆਮ ਆਦਮੀ ਨੂੰ ਹੀ ਝਟਕਾ ਲੱਗਿਆ ਹੈ। ਜੀ ਹਾਂ, ਪਹਿਲੀ ਦਸੰਬਰ ਤੋਂ ਰਸੋਈ ਗੈਸ ਹੋਰ ਮਹਿੰਗੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 13.50 ਰੁਪਏ ਵਧਾ ਦਿੱਤੀ ਹੈ। ਇਹ ਲਗਾਤਾਰ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਨਵੰਬਰ, ਅਕਤੂਬਰ, ਤੇ ਸਤੰਬਰ 'ਚ ਵੀ ਸਿਲੰਡਰ ਮਹਿੰਗੇ ਹੋਏ ਸਨ।
Photo ਦਿੱਲੀ 'ਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਹੁਣ 695 ਰੁਪਏ ਹੋ ਗਈ ਹੈ, ਜੋ ਪਹਿਲਾਂ 681.50 ਰੁਪਏ ਸੀ। ਹੋਟਲ-ਰੈਸਟੋਰੈਂਟ ਤੇ ਹਲਵਾਈ ਦੀਆਂ ਦੁਕਾਨਾਂ 'ਤੇ ਇਸਤੇਮਾਲ ਹੁੰਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 'ਚ 7.50 ਰੁਪਏ ਦਾ ਹਲਕਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1,211.50 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ ਨਵੰਬਰ 'ਚ 1,204 ਰੁਪਏ 'ਚ ਮਿਲ ਰਿਹਾ ਸੀ।
Photoਉੱਥੇ ਹੀ, ਜਲੰਧਰ ਸ਼ਹਿਰ 'ਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਐੱਲ. ਪੀ. ਜੀ. ਸਿਲੰਡਰ ਹੁਣ 722 ਰੁਪਏ 'ਚ ਭਰੇਗਾ। ਹੁਸ਼ਿਆਰਪੁਰ 'ਚ ਇਸ ਦੀ ਕੀਮਤ 724 ਰੁਪਏ ਹੋ ਗਈ ਹੈ। 19 ਕਿਲੋ ਵਾਲਾ ਸਿਲੰਡਰ ਜਲੰਧਰ 'ਚ ਹੁਣ 1,272 ਰੁਪਏ ਅਤੇ ਹੁਸ਼ਿਆਰਪੁਰ 'ਚ 1,276.50 ਰੁਪਏ 'ਚ ਮਿਲੇਗਾ। ਲੁਧਿਆਣਾ 'ਚ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 719 ਰੁਪਏ ਹੋ ਗਈ ਹੈ ਤੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1,265.50 ਰੁਪਏ ਹੋ ਗਈ ਹੈ।
Photo ਦੇਸ਼ ਦੀ ਚੱਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਦੇ ਤਹਿਤ ਬਾਜ਼ਾਰ ’ਚ ਪਿਆਜ਼ 80 ਰੁਪਏ ਕਿਲੋ, ਲਸਣ 240 ਰੁਪਏ ਪ੍ਰਤੀ ਕਿਲੋ, ਅਦਰਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।
Photoਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਾਏ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਹੋਈ ਹੈ, ਉਸ ਸਮੇਂ ਤੋਂ ਹਿੰਦੋਸਤਾਨ ਦੇ ਬੁਰੇ ਹਾਲਾਤ ਬੁਰੇ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ, ਤਾਂਕਿ ਉਨ੍ਹਾਂ ਦਾ ਆਰਥਿਕ ਬਜਟ ਕੁਝ ਘੱਟ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।