LPG ਸਿਲੰਡਰ 76.50 ਰੁਪਏ ਹੋਇਆ ਮਹਿੰਗਾ
Published : Nov 1, 2019, 1:02 pm IST
Updated : Nov 1, 2019, 1:02 pm IST
SHARE ARTICLE
Gas cylinder
Gas cylinder

ਦੀਵਾਲੀ ਤੋਂ ਬਾਅਦ ਤੁਹਾਡਾ ਬਜਟ ਹੋਰ ਵਿਗੜਨ ਵਾਲਾ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਨਵੰਬਰ ਤੋਂ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ

ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਤੁਹਾਡਾ ਬਜਟ ਹੋਰ ਵਿਗੜਨ ਵਾਲਾ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਨਵੰਬਰ ਤੋਂ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਇਹ ਵਾਧਾ ਥੋੜ੍ਹਾ ਨਹੀਂ ਬਲਕਿ ਬਹੁਤ ਜ਼ਿਆਦਾ ਹੋਇਆ ਹੈ। 1 ਨਵੰਬਰ ਤੋਂ ਰਾਜਧਾਨੀ ਦਿੱਲੀ 'ਚ 14.2 ਕਿਲੋ ਵਾਲਾ ਸਿਲੰਡਰ ਅੱਜ ਤੋਂ 681.50 ਰੁਪਏ 'ਚ ਮਿਲੇਗਾ। ਪਿਛਲੇ ਮਹੀਨੇ ਤੱਕ ਇਹ 605 ਰੁਪਏ 'ਚ ਮਿਲ ਰਿਹਾ ਸੀ।

Gas cylinderGas cylinder

ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਘੇਰਲੂ ਗੈਸ ਸਿਲੰਡਰ ਦੇ ਕੀਮਤਾਂ 'ਚ ਵਾਧਾ ਕੀਤਾ ਹੈ। ਜਿੱਥੇ ਤਕ ਕਮਰਸ਼ੀਅਲ ਸਿਲੰਡਰ ਦਾ ਸਵਾਲ ਹੈ ਤਾਂ ਇਸ ਦੀ ਕੀਮਤ 119 ਰੁਪਏ ਵੱਧ ਗਈ ਹੈ। ਇਸ ਤੋਂ ਬਾਅਦ ਦਿੱਲੀ 'ਚ ਇਹ 1204 ਰੁਪਏ ਦਾ ਹੋਵੇਗਾ। ਪੰਜ ਕਿਲੋ ਵਾਲੇ ਸਿਲੰਡਰ ਦੀ ਕੀਮਤ 'ਚ 264.50 ਰੁਪਏ ਦਾ ਵਾਧਾ ਕੀਤਾ ਗਿਆ ਹੈ।

Gas cylinderGas cylinder

ਦੱਸ ਦੇਈਏ ਕਿ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕੀਤਾ ਹੈ। ਸਤੰਬਰ 'ਚ ਦਿੱਲੀ 'ਚ ਗੈਸ ਸਿਲੰਡਰ 590 ਰੁਪਏ 'ਚ ਮਿਲ ਰਿਹਾ ਸੀ ਉੱਥੇ ਅਕਤੂਬਰ 'ਚ ਇਹ ਵੱਧ ਕੇ 605 ਰੁਪਏ ਹੋ ਗਿਆ। ਪਿਛਲੇ ਤਿੰਨ ਮਹੀਨਿਆਂ 'ਚ ਐੱਲਪੀਜੀ ਸਿਲੰਡਰਾਂ ਦੀ ਕੀਮਤ 105 ਰੁਪਏ ਵੱਧ ਗਈ ਹੈ। ਪੰਜਾਬ ਦੀ ਗੱਲ਼ ਕਰੀਏ ਤਾਂ ਸਿਲੰਡਰ ਦੀ ਕੀਮਤ ਅੰਮ੍ਰਿਤਸਰ 'ਚ 642.50 ਰੁਪਏ, ਜਲੰਧਰ 'ਚ 632 ਰੁਪਏ ਤੇ ਲੁਧਿਆਣਾ 'ਚ 629 ਰੁਪਏ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement