
ਡੀਜ਼ਲ ਦੀ ਕੀਮਤ 64.10 ਰੁਪਏ ਹੈ। ਮੁੰਬਈ ਵਿਚ ਲੀਟਰ ਪੈਟਰੋਲ ਦੀ ਕੀਮਤ...
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਡਿਗਦੀਆਂ ਕੀਮਤਾਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਚੁੱਕੀ ਹੈ। ਅੰਤਰਰਾਸ਼ਟਰੀ ਪੱਧਰ ਤੇ ਕੱਚਾ ਤੇਲ ਸਸਤਾ ਹੋਣ ਦਾ ਫ਼ਾਇਦਾ ਘਰੇਲੂ ਬਜ਼ਾਰ ਵਿਚ ਮਿਲ ਰਿਹਾ ਹੈ। ਅੱਜ ਪੈਟਰੋਲ ਦਾ ਰੇਟ 22 ਤੋਂ 23 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਡੀਜ਼ਲ ਦਾ ਰੇਟ ਵੀ 20 ਤੋਂ 21 ਪੈਸੇ ਪ੍ਰਤੀ ਲੀਟਰ ਘਟ ਕੇ 64.10 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤਾ 71.49 ਰੁਪਏ ਹੈ।
Petrol price
ਡੀਜ਼ਲ ਦੀ ਕੀਮਤ 64.10 ਰੁਪਏ ਹੈ। ਮੁੰਬਈ ਵਿਚ ਲੀਟਰ ਪੈਟਰੋਲ ਦੀ ਕੀਮਤ 77.18 ਰੁਪਏ ਹੈ ਜਦਕਿ ਇਕ ਲੀਟਰ ਡੀਜ਼ਲ 67.13 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 74.16 ਰੁਪਏ ਹੋ ਗਿਆ ਹੈ। ਇਕ ਲੀਟਰ ਡੀਜ਼ਲ ਲਈ 66,43 ਰੁਪਏ ਪ੍ਰਤੀ ਲੀਟਰ ਤੇ ਹੈ। ਚੇਨੱਈ ਵਿਚ ਪੈਟਰੋਲ ਦੀ ਕੀਮਤ 74.28 ਰੁਪਏ ਜਦਕਿ ਡੀਜ਼ਲ 67.65 ਰੁਪਏ ਪ੍ਰਤੀ ਲੀਟਰ ਤੇ ਹੈ।
Petrol and Diesel
ਦੇਸ਼ ਦੀ ਸਭ ਤੋਂ ਵੱਡੀ ਆਇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਉਹ BS-VI ਈਂਧਨ ਸਪਲਾਈ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। 1 ਅਪ੍ਰੈਲ 2020 ਤੋਂ ਦੇਸ਼ਭਰ ਵਿਚ BS-VI ਈਂਧਨ ਦਾ ਇਸਤੇਮਾਲ ਲਾਗੂ ਹੋ ਜਾਵੇਗਾ। IOCL ਨੇ ਦਸਿਆ ਕਿ ਇਸ ਦੇ ਨਾਲ ਹੀ ਗਾਹਕਾਂ ਨੂੰ BS-VI ਈਂਧਨ ਲਈ ਥੋੜਾ ਵੱਧ ਰਿਟੇਲ ਪ੍ਰਾਈਸ ਚੁਕਾਉਣਾ ਪਵੇਗਾ।
Petrol Diesel Rate
ਦਸ ਦਈਏ ਕਿ ਕੱਚੇ ਤੇਲ ਦੀ ਭਾਰੀ ਸਪਲਾਈ ਵਿਚਕਾਰ 'ਕੋਰੋਨਾ ਵਾਇਰਸ' ਦੇ ਡਰ ਕਾਰਨ ਮੰਗ ਪ੍ਰਭਾਵਿਤ ਹੋਣ ਦੀ ਚਿੰਤਾ ਖੜ੍ਹੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਪਿਛਲੇ 13 ਦਿਨਾਂ 'ਚ ਲਗਭਗ 1.50 ਰੁਪਏ ਪ੍ਰਤੀ ਲਿਟਰ ਸਸਤੇ ਹੋ ਚੁੱਕੇ ਪੈਟਰੋਲ-ਡੀਜ਼ਲ ਕੀਮਤਾਂ 'ਚ ਹੋਰ ਕਮੀ ਹੋ ਸਕਦੀ ਹੈ।
petrol
ਲਗਭਗ ਮਹੀਨਾ ਪਹਿਲਾਂ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 4 ਫੀਸਦੀ ਡਿੱਗ ਕੇ ਲਗਭਗ 62 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਸੀ। ਬਾਜ਼ਾਰ ਨੂੰ ਡਰ ਹੈ ਕਿ ਇਸ ਪ੍ਰਕੋਪ ਨਾਲ ਯਾਤਰਾ, ਤੇਲ ਦੀ ਮੰਗ ਅਤੇ ਚੀਨ ਦੇ ਆਰਥਿਕ ਵਿਕਾਸ ਨੂੰ ਝਟਕਾ ਲੱਗੇਗਾ। ਚੀਨ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਤੇਲ ਖਪਤਕਾਰ ਹੈ।
ਕੋਰੋਨਾ ਵਾਇਰਸ ਫੈਲਣ ਦੇ ਡਰੋਂ ਚੀਨ ਨੇ ਵੁਹਾਨ ਸਮੇਤ 17 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਜਿਸ ਕਾਰਨ 4.5 ਕਰੋੜ ਲੋਕ ਘਰਾਂ 'ਚ ਹੀ ਰਹਿਣਗੇ। ਮਾਹਰਾਂ ਦਾ ਕਹਿਣਾ ਹੈ ਕਿ ਯਾਤਰਾ 'ਚ ਕਮੀ ਹੋਣ ਨਾਲ ਤੇਲ ਦੀ ਮੰਗ ਘੱਟ ਹੋਵੇਗੀ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।