
ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਦੀ ਕੁਲ ਵਿਕਰੀ ਅਪ੍ਰੈਲ ਮਹੀਨੇ 'ਚ 26 ਫ਼ੀ ਸਦੀ ਵਧ ਕੇ 4,15,168 ਇਕਾਈ ਹੋ ਗਈ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 3,29,800...
ਨਵੀਂ ਦਿੱਲੀ, 2 ਮਈ : ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਦੀ ਕੁਲ ਵਿਕਰੀ ਅਪ੍ਰੈਲ ਮਹੀਨੇ 'ਚ 26 ਫ਼ੀ ਸਦੀ ਵਧ ਕੇ 4,15,168 ਇਕਾਈ ਹੋ ਗਈ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 3,29,800 ਗੱਡੀਆਂ ਦੀ ਵਿਕਰੀ ਕੀਤੀ ਸੀ।
Bajaj Auto
ਬਜਾਜ ਆਟੋ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ 'ਚ ਕਿਹਾ ਕਿ ਮੋਟਰਸਾਈਕਲ ਵਿਕਰੀ ਅਪ੍ਰੈਲ ਮਹੀਨੇ 19 ਫ਼ੀ ਸਦੀ ਤੋਂ ਵਧ ਕੇ 3,49,617 ਇਕਾਈ ਰਹੀ ਜਦਕਿ ਪਿਛਲੇ ਸਾਲ ਇਸ ਮਿਆਦ 'ਚ ਉਸ ਨੇ 2,93,932 ਮੋਟਰਸਾਈਕਲਾਂ ਦੀ ਵਿਕਰੀ ਕੀਤੀ ਸੀ।
Bajaj Auto
ਸਾਲਾਨਾ ਮਿਆਦ 'ਚ ਕੰਪਨੀ ਦਾ ਨਿਰਯਾਤ 22 ਫ਼ੀ ਸਦੀ ਵਧ ਕੇ 1,85,704 ਇਕਾਈ ਹੋ ਗਿਆ ਜਦਕਿ ਪਿਛਲੇ ਸਾਲ ਇਸ ਮਿਆਦ ਵਿਚ ਉਸ ਨੇ 1,51,913 ਵਾਹਨਾਂ ਦਾ ਨਿਰਯਾਤ ਕੀਤਾ ਸੀ। ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਅਪ੍ਰੈਲ ਵਿਚ 83 ਫ਼ੀ ਸਦੀ ਵਧ ਕੇ 65,551 ਇਕਾਈ ਹੋ ਗਈ। ਪਿਛਲੇ ਸਾਲ ਅਪ੍ਰੈਲ ਵਿਚ ਕੰਪਨੀ ਨੇ 35,868 ਵਪਾਰਕ ਵਾਹਨ ਦੀ ਵਿਕਰੀ ਕੀਤੀ ਸੀ।