
ਪੀਐਨਬੀ ਘੋਟਾਲੇ 'ਚ ਨੀਰਵ ਮੋਦੀ ਵਿਰੁਧ ਇੰਟਰਪੋਲ ਨੇ ਸੋਮਵਾਰ ਨੂੰ ਰੈਡ ਕਾਰਨਰ ਨੋਟਿਸ ਜਾਰੀ ਕਰ ਦਿਤਾ। ਇੰਟਰਪੋਲ ਅਪਣੇ ਮੈਂਬਰ ਦੇਸ਼ਾਂ ਦੀ ਅਪੀਲ 'ਤੇ ਕਿਸੇ ਭਗੋੜੇ ਦੋਸ਼...
ਨਵੀਂ ਦਿੱਲੀ : ਪੀਐਨਬੀ ਘੋਟਾਲੇ 'ਚ ਨੀਰਵ ਮੋਦੀ ਵਿਰੁਧ ਇੰਟਰਪੋਲ ਨੇ ਸੋਮਵਾਰ ਨੂੰ ਰੈਡ ਕਾਰਨਰ ਨੋਟਿਸ ਜਾਰੀ ਕਰ ਦਿਤਾ। ਇੰਟਰਪੋਲ ਅਪਣੇ ਮੈਂਬਰ ਦੇਸ਼ਾਂ ਦੀ ਅਪੀਲ 'ਤੇ ਕਿਸੇ ਭਗੋੜੇ ਦੋਸ਼ੀ ਵਿਰੁਧ ਇਹ ਨੋਟਿਸ ਜਾਰੀ ਕਰਦਾ ਹੈ। ਇਸ ਦੇ ਜ਼ਰੀਏ ਉਹ ਅਪਣੇ 192 ਮੈਂਬਰ ਦੇਸ਼ਾਂ ਨੂੰ ਜਾਣਕਾਰੀ ਦਿੰਦਾ ਹੈ ਕਿ ਦੋਸ਼ੀ ਉਨ੍ਹਾਂ ਦੇ ਉਥੇ ਦੇਖਿਆ ਜਾਵੇ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਜਾਂ ਹਿਰਾਸਤ 'ਚ ਲੈ ਲਿਆ ਜਾਵੇ ਜਿਸ ਦੇ ਨਾਲ ਹਵਾਲਗੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
Nirav Modi
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੰਟਰਪੋਲ ਤੋਂ ਨੀਰਵ ਮੋਦੀ ਵਿਰੁਧ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ। ਪੀਐਨਬੀ ਘੋਟਾਲੇ ਵਿਚ ਈਡੀ ਮਣੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਨੀਰਵ ਦੇ ਭਰੇ ਨਿਸ਼ਾਲ ਅਤੇ ਉਸ ਦੀ ਕੰਪਨੀ ਦੇ ਅਧਿਕਾਰੀ ਸੁਭਾਸ਼ ਪਰਬ ਵਿਰੁਧ ਵੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਨੀਰਵ ਮੋਦੀ ਫਿਲਹਾਲ ਬ੍ਰੀਟੇਨ ਵਿਚ ਹੈ। ਉਥੇ ਦੀ ਸਰਕਾਰ ਨੇ ਜੂਨ ਵਿਚ ਭਾਰਤ ਨੂੰ ਇਸ ਦੀ ਜਾਣਕਾਰੀ ਦਿਤੀ।
Nirav Modi
ਨੀਰਵ ਮੋਦੀ 13,000 ਕਰੋਡ਼ ਤੋਂ ਜ਼ਿਆਦਾ ਦੇ ਪੀਐਨਬੀ ਘੋਟਾਲੇ ਵਿਚ ਮੁੱਖ ਦੋਸ਼ੀ ਹੈ। ਪਿਛਲੇ ਹਫ਼ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਦੇ ਵਿਰੁਧ ਚਾਰਜਸ਼ੀਟ ਦਾਖਲ ਕੀਤੀ। ਈਡੀ ਨੇ ਕਿਹਾ ਕਿ ਨੀਰਵ ਮੋਦੀ ਨੇ ਮਨੀ ਲਾਂਡਰਿੰਗ ਲਈ ਦੇਸ਼ - ਵਿਦੇਸ਼ ਵਿਚ ਨਕਲੀ ਕੰਪਨੀਆਂ ਬਣਾਈਆਂ। ਪੀਐਨਬੀ ਨੇ ਵੀ ਜਾਂਚ ਏਜੰਸੀਆਂ ਨੂੰ ਇਕ ਅਦਰਲੀ ਰਿਪੋਰਟ ਦਿਤੀ।
Nirav Modi
ਇਸ ਦੇ ਮੁਤਾਬਕ ਨੀਰਵ ਦੀਆਂ ਕੰਪਨੀਆਂ ਪੀਐਨਬੀ ਦੀ ਹਾਂਗਕਾਂਗ ਅਤੇ ਦੁਬਈ ਸ਼ਾਖਾਵਾਂ ਤੋਂ ਵੀ ਕਰਜ਼ਾ ਲੈ ਰਹੀਆਂ ਸਨ। ਪਰ, ਭਾਰਤ ਵਿਚ ਗੜਬੜੀ ਸਾਹਮਣੇ ਆਉਣ 'ਤੇ ਉਸ ਦੀ ਕੰਪਨੀਆਂ ਨੂੰ ਦਿਤੀ ਜਾ ਰਹੀ ਕ੍ਰੈਡਿਟ ਫੈਸਿਲਿਟੀ ਵਾਪਸ ਲੈ ਲਈ। ਘੋਟਾਲੇ ਵਿਚ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੇ ਨਾਲ ਹੀ ਨੀਰਵ ਦੀ ਪਤਨੀ ਅਤੇ ਭਰਾ ਵੀ ਦੋਸ਼ੀ ਹਨ। ਜਨਵਰੀ ਦੇ ਪਹਿਲੇ ਹਫ਼ਤੇ ਵਿਚ ਇਹ ਸਾਰੇ ਵਿਦੇਸ਼ ਭੱਜ ਗਏ ਸਨ।