ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 159 ਅੰਕੜੇ ਡਿਗਿਆ
Published : Jul 2, 2018, 1:16 pm IST
Updated : Jul 2, 2018, 1:16 pm IST
SHARE ARTICLE
Sensex
Sensex

ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਪੂੰਜੀ ਨਿਕਾਸੀ ਦੇ ਵਿਚ ਚੋਣਵੇ ਖੇਤਰਾਂ ਦੇ ਸ਼ੇਅਰਾਂ 'ਚ ਬਿਕਵਾਲੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੂਚਕ ਅੰਕ ਅੱਜ ਸ਼ੁਰੂਆਤੀ...

ਮੁੰਬਈ : ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਪੂੰਜੀ ਨਿਕਾਸੀ ਦੇ ਵਿਚ ਚੋਣਵੇ ਖੇਤਰਾਂ ਦੇ ਸ਼ੇਅਰਾਂ 'ਚ ਬਿਕਵਾਲੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੂਚਕ ਅੰਕ ਅੱਜ ਸ਼ੁਰੂਆਤੀ ਕਾਰੋਬਾਰ ਵਿਚ 122 ਅੰਕ ਚੜ੍ਹ ਕੇ ਖੁੱਲਣ ਤੋਂ ਬਾਅਦ 159 ਅੰਕ ਡਿੱਗ ਗਿਆ। ਅਮਰੀਕਾ ਅਤੇ ਉਸ ਦੇ ਵਪਾਰਕ ਹਿਸੇਦਾਰਾਂ ਦੇ ਵਿਚ ਵਪਾਰ ਮੋਰਚੇ 'ਤੇ ਤਣਾਅ ਜਾਰੀ ਰਹਿਣ ਦੇ ਚਲਦੇ ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਰਹੀ।

SensexSensex

ਵਪਾਰ ਮੋਰਚੇ 'ਤੇ ਟਕਰਾਅ ਨੂੰ ਲੈ ਕੇ ਨਿਵੇਸ਼ਕਾਂ ਵਿਚ ਚਿੰਤਾ ਹੈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 158.93 ਅੰਕ ਯਾਨੀ 0.44 ਫ਼ੀ ਸਦੀ ਡਿੱਗ ਕੇ 35,264.55 ਅੰਕ 'ਤੇ ਰਿਹਾ। ਸ਼ੁਕਰਵਾਰ ਦੇ ਕਾਰੋਬਾਰੀ ਪੱਧਰ ਵਿਚ ਸੈਂਸੈਕਸ 385.84 ਅੰਕ ਦੇ ਵਾਧੇ ਨਾਲ ਬੰਦ ਹੋਇਆ ਸੀ। ਇਸ ਪ੍ਰਕਾਰ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੂਆਤੀ ਦੌਰ ਵਿਚ 51.75 ਅੰਕ ਯਾਨੀ 0.48 ਫ਼ੀ ਸਦੀ ਡਿੱਗ ਕੇ 10,662.55 ਅੰਕ ਉਤੇ ਰਿਹਾ। ਨਿਫ਼ਟੀ 10,700 ਅੰਕ ਦੇ ਪੱਧਰ ਦੇ ਹੇਠਾਂ ਆ ਗਿਆ।  

Nifty downNifty down

ਦਲਾਲਾਂ ਨੇ ਕਿਹਾ ਕਿ ਲਗਾਤਾਰ ਪੂੰਜੀ ਨਿਕਾਸੀ ਦੇ ਵਿਚ ਵਧੀਆ ਰੁਝਾਨ ਦੇ ਰਹਿਣ ਨਾਲ ਬਾਜ਼ਾਰ ਵਿਚ ਧਾਰਨਾ ਕਮਜ਼ੋਰ ਬਣੀ ਹੋਈ ਹੈ। ਅਸਥਾਈ ਅੰਕੜਿਆਂ ਦੇ ਮੁਤਾਬਕ, ਸ਼ੁਕਰਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 157.15 ਕਰੋਡ਼ ਰੁਪਏ ਦੇ ਸ਼ੇਅਰ ਵੇਚੇ ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,262.83 ਕਰੋਡ਼ ਰੁਪਏ ਦੇ ਸ਼ੇਅਰ ਖਰੀਦੇ।

BSEBSE

ਹੋਰ ਏਸ਼ੀਆਈ ਬਾਜ਼ਾਰਾਂ ਵਿਚ ਜਪਾਨ ਦਾ ਨਿੱਕੇਈ ਸੂਚਕ ਅੰਕ 0.48 ਫ਼ੀ ਸਦੀ ਜਦਕਿ ਚੀਨ ਦਾ ਸ਼ੰਘਾਈ ਕੰਪੋਜਿਟ ਸੂਚਕ ਅੰਕ 1.13 ਫ਼ੀ ਸਦੀ ਡਿਗਿਆ। ਅਮਰੀਕਾ ਦਾ ਡਾਉ ਜੋਨਸ ਇੰਡਸਟ੍ਰੀਅਲ ਐਵਰੇਜ ਸ਼ੁਕਰਵਾਰ ਨੂੰ 0.23 ਫ਼ੀ ਸਦੀ ਚੜ੍ਹ ਕੇ 0.23 ਫ਼ੀ ਸਦੀ ਚੜ੍ਹ ਕੇ ਬੰਦ ਹੋਇਆ ਸੀ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement