ਮੀਂਹ ਕਾਰਨ ਸਬਜੀਆਂ ਦੇ ਮੁੱਲ ਵਧੇ ਦੋਗੁਣਾ, ਕਿੱਲੋ ਦੀ ਜਗ੍ਹਾ ਪਾਈਆ 'ਚ ਖਰੀਦਾਰੀ
Published : Aug 2, 2018, 11:53 am IST
Updated : Aug 2, 2018, 11:53 am IST
SHARE ARTICLE
prices of vegetables increased
prices of vegetables increased

ਮੀਂਹ ਨੇ ਸਬਜੀਆਂ ਦੇ ਮੁੱਲ ਵਿਚ ਅੱਗ ਲਗਾ ਦਿਤੀ ਹੈ। 5 ਦਿਨਾਂ ਦੇ ਅੰਦਰ ਕਈ ਸਬਜੀਆਂ ਦੇ ਮੁੱਲ ਦੋਗੁਣਾ ਤੱਕ ਹੋ ਗਏ ਹਨ। ਇਥੇ ਤੱਕ ਕਿ ਕੱਦੂ ਅਤੇ ਤੋਰੀ ਦੀਆਂ ਕੀਮਤਾਂ...

ਨਵੀਂ ਦਿੱਲੀ : ਮੀਂਹ ਨੇ ਸਬਜੀਆਂ ਦੇ ਮੁੱਲ ਵਿਚ ਅੱਗ ਲਗਾ ਦਿਤੀ ਹੈ। 5 ਦਿਨਾਂ ਦੇ ਅੰਦਰ ਕਈ ਸਬਜੀਆਂ ਦੇ ਮੁੱਲ ਦੋਗੁਣਾ ਤੱਕ ਹੋ ਗਏ ਹਨ। ਇਥੇ ਤੱਕ ਕਿ ਕੱਦੂ ਅਤੇ ਤੋਰੀ ਦੀਆਂ ਕੀਮਤਾਂ ਨੇ ਵੀ ਡਰਾਉੳਣਾ ਸ਼ੁਰੂ ਕਰ ਦਿਤਾ ਹੈ। ਜੋ ਕੱਦੂ 20 ਤੋਂ 30 ਰੁਪਏ ਕਿੱਲੋ ਸੀ, ਹੁਣ ਉਹੀ 50 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਤੋਰੀ ਦਾ ਮੁੱਲ 60 ਰੁਪਏ ਕਿੱਲੋ ਤੱਕ ਪਹੁੰਚ ਚੁੱਕਿਆ ਹੈ। ਕਲੋਨੀਆਂ ਵਿਚ ਰੇਹੜੀਆਂ ਤੋਂ ਸਬਜੀ ਖਰੀਦਣ ਵਾਲਿਆਂ ਉਤੇ ਮਹਿੰਗਾਈ ਦੀ ਹੋਰ ਮਾਰ ਪਈ ਹੈ। ਵਿਕਰੇਤਾ ਕਿੱਲੋ ਵਿਚ ਨਹੀਂ ਸਗੋਂ ਪਾਈਏ ਵਿਚ ਕੀਮਤ ਦੱਸ ਰਹੇ ਹਨ। ਦੁਕਾਨਦਾਰਾਂ ਨੇ ਇਸ ਦੇ ਲਈ ਮੀਂਹ ਨੂੰ ਜ਼ਿੰਮੇਵਾਰ ਦੱਸਿਆ ਹੈ।

prices of vegetables increasedprices of vegetables increased

ਉਨ੍ਹਾਂ ਦਾ ਕਹਿਣਾ ਹੈ ਕਿ ਕਾਂਵੜ ਯਾਤਰਾ ਕਾਰਨ ਰਸਤੇ ਬੰਦ ਹੋਣ ਸਪਲਾਈ ਘੱਟ ਹੋ ਜਾਵੇਗੀ। ਅਜਿਹੇ ਵਿਚ ਹੁਣੇ ਮੁੱਲ ਹੋਰ ਚੜ੍ਹਣਗੇ। ਸੀਤਾਫਲ ਅਤੇ ਬੈਂਗਨ ਸੱਭ ਤੋਂ ਸਸਤੇ : ਬਾਜ਼ਾਰ ਵਿਚ ਸਿਰਫ਼ ਸੀਤਾਫਲ ਅਤੇ ਬੈਂਗਨ ਦੇ ਮੁੱਲ ਸੁਣ ਕੇ ਕੁੱਝ ਸੁਕੂਨ ਮਿਲ ਰਿਹਾ ਹੈ।  ਮੁੱਲ ਤਾਂ ਇਨ੍ਹਾਂ ਦੇ ਵੀ ਵਧੇ ਹਨ ਪਰ ਬਾਕੀਆਂ ਦੀ ਤੁਲਨਾ ਵਿਚ ਘੱਟ। ਸੀਤਾਫਲ 20 ਤੋਂ 30 ਰੁਪਏ ਕਿੱਲੋ ਹੈ। ਇਨੀਂ ਦਿਨੀਂ ਇਹ  ਇੰਦੌਰ ਤੋਂ ਆ ਰਿਹਾ ਹੈ। ਉਥੇ ਦੇ ਸੀਤਾਫਲ ਦੀ ਸੱਭ ਤੋਂ ਵੱਡੀ ਖੂਬੀ ਇਸ ਦਾ ਵੱਡਾ ਹੋਣਾ ਹੈ। ਸਬਜੀ ਵਿਕਰੇਤਾਵਾਂ ਦੇ ਮੁਤਾਬਕ, ਇੰਦੌਰ ਦਾ ਇਕ - ਇਕ ਸੀਤਾਫਲ 35 ਕਿੱਲੋ ਤੱਕ ਦਾ ਹੁੰਦਾ ਹੈ।

prices of vegetables increasedprices of vegetables increased

ਬੈਂਗਨ ਦਾ ਮੁੱਲ 30 ਰੁਪਏ ਤੋਂ ਵਧ ਕੇ 40 ਰੁਪਏ ਕਿੱਲੋ ਹੋ ਗਿਆ ਹੈ। ਸਬਜੀ ਵਿਕਰੇਤਾ ਕਹਿੰਦੇ ਹਨ ਕਿ ਮੀਂਹ ਦੇ ਕਾਰਨ ਮੁੱਲ ਵਿੱਚ ਤੇਜ਼ੀ ਆਈ ਹੈ। ਕਈ ਜਗ੍ਹਾ ਭਾਰੀ ਮੀਂਹ ਹੋਣ ਨਾਲ ਵਪਾਰ ਉਤੇ ਅਸਰ ਪਿਆ ਹੈ। ਫਸਲ ਖ਼ਰਾਬ ਹੋ ਗਈ ਹੈ। ਕਾਂਵੜ ਯਾਤਰਾ ਦੇ ਕਾਰਨ ਵੀ ਸਬਜੀਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਤੱਦ ਸਬਜੀਆਂ ਦੇ ਮੁੱਲ ਹੋਰ ਵੱਧ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement