ਜੈਟ ਏਅਰਲਾਈਨ ਅਧਿਕਾਰੀਆਂ ਦੀ ਤਨਖ਼ਾਹ ਵਿਚ ਕਰੇਗਾ 5 ਤੋਂ 25 ਫ਼ੀ ਸਦੀ ਦੀ ਕਟੌਤੀ
Published : Aug 2, 2018, 1:30 pm IST
Updated : Aug 2, 2018, 1:37 pm IST
SHARE ARTICLE
Jet Airways
Jet Airways

ਜੈਟ ਏਅਰਵੇਜ਼ ਨੇ ਆਪਣੇ ਅਧਿਕਾਰੀਆਂ ਦੀ ਤਨਖ਼ਾਹ ਵਿਚ 5 ਤੋਂ 25 ਫੀ ਸਦੀ ਦੀ ਕਟੌਤੀ ਦਾ ਫੈਸਲਾ ਲਿਆ ਹੈ। ਜੈਟ ਦਾ ਕਹਿਣਾ ਹੈ ਕਿ ਏਅਰਲਾਈਨ ਆਪਰੇਸ਼ਨ ਵਿਚ ਖ਼ਰਚਾ ਲਗਾਤਾਰ...

ਨਵੀਂ ਦਿੱਲੀ :  ਜੈਟ ਏਅਰਵੇਜ਼ ਨੇ ਆਪਣੇ ਅਧਿਕਾਰੀਆਂ ਦੀ ਤਨਖ਼ਾਹ ਵਿਚ 5 ਤੋਂ 25 ਫੀ ਸਦੀ ਦੀ ਕਟੌਤੀ ਦਾ ਫੈਸਲਾ ਲਿਆ ਹੈ। ਜੈਟ ਦਾ ਕਹਿਣਾ ਹੈ ਕਿ ਏਅਰਲਾਈਨ ਆਪਰੇਸ਼ਨ ਵਿਚ ਖ਼ਰਚਾ ਲਗਾਤਾਰ ਵੱਧ ਰਿਹਾ ਹੈ, ਇਸ ਲਈ ਸੀਨੀਅਰ ਅਧਿਕਾਰੀਆਂ ਨੇ ਅਪਣੀ ਤਨਖਾਹ ਘੱਟ ਕਰ ਕੇ ਮਿਸਾਲ ਪੇਸ਼ ਕੀਤੀ ਹੈ। ਜੈਟ ਏਅਰਵੇਜ ਵਿਚ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਘਰੇਲੂ ਮੁਸਾਫਰਾਂ ਦੀ ਗਿਣਤੀ ਵਿਚ ਕਰੀਬ 20 ਫ਼ੀ ਸਦੀ ਸਾਲਾਨਾ ਦੀ ਦਰ ਨਾਲ ਵਾਧਾ ਹੋ ਰਿਹਾ ਹੈ।

Jet AirwaysJet Airways

ਜਿੱਥੇ ਦਿੱਲੀ ਅਤੇ ਮੁੰਬਈ ਜਿਵੇਂ ਸ਼ਹਿਰਾਂ ਵਿਚ 18 ਫ਼ੀ ਸਦੀ ਤੱਕ ਦਾ ਵਾਧਾ ਹੋਇਆ ਹੈ। ਉਥੇ ਹੀ ਰਾਂਚੀ ਅਤੇ ਸੂਰਤ ਜਿਵੇਂ ਸ਼ਹਿਰਾਂ ਵਿਚ ਕਰੀਬ 100 ਫ਼ੀ ਸਦੀ ਜਾਂ ਉਸ ਤੋਂ ਜਿਆਦਾ ਦਾ ਉਛਾਲ ਦਰਜ ਕੀਤਾ ਗਿਆ ਹੈ। ਜੈਟ ਏਅਰਵੇਜ ਦੇ ਸੂਤਰਾਂ ਦੇ ਮੁਤਾਬਕ, ਬਾਲਣ ਦੀ ਵੱਧਦੀ ਕੀਮਤਾਂ ਅਤੇ ਰੁਪਏ ਵਿਚ ਗਿਰਾਵਟ ਕਾਰਨ ਏਅਰਲਾਈਨ ਦੀਆਂ ਮੁਸ਼ਕਲਾਂ ਵਧੀਆਂ ਹਨ। ਜੈਟ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸ ਨੂੰ ਏਅਰਲਾਈਨ ਦੇ ਭਵਿੱਖ ਅਤੇ ਨਿਵੇਸ਼ਕਾਂ ਦਾ ਖਿਆਲ ਹੈ ਅਤੇ ਉਹ ਕਿਫਾਇਤੀ ਕੀਮਤਾਂ ਉੱਤੇ ਬਣੇ ਰਹਿਨਾ ਚਾਹੁੰਦੇ ਹਨ।

Jet AirwaysJet Airways

ਏਅਰਲਾਈਨ ਦਾ ਕਹਿਣਾ ਹੈ ਕਿ ਤਨਖਾਹ ਉਸ ਦੇ ਖਰਚ ਦਾ ਮਹੱਤਵਪੂਰਣ ਹਿੱਸਾ ਹੈ ਅਤੇ ਸੀਨੀਅਰ ਅਧਿਕਾਰੀਆਂ ਨੇ ਅਪਣੀ ਤਨਖਾਹ ਘੱਟ ਕਰ ਕੇ ਮਿਸਾਲ ਪੇਸ਼ ਕੀਤੀ ਹੈ। ਜਾਣਕਾਰ ਕਹਿ ਰਹੇ ਹਨ ਕਿ ਇਨ੍ਹਾਂ ਦਿੱਕਤਾਂ ਦੇ ਬਾਵਜੂਦ ਘਰੇਲੂ ਬਾਜ਼ਾਰ ਵਿਚ ਵਾਧਾ ਹੋ ਰਿਹਾ ਹੈ। ਇਸ ਨੂੰ ਵੇਖਦੇ ਹੋਏ ਉਮੀਦ ਹੈ ਕਿ ਏਅਰਲਾਇਨ ਦਾ ਬਾਜ਼ਾਰ ਭਵਿੱਖ ਵਿਚ ਮੁਸਾਫਰਾਂ ਲਈ ਕਿਫ਼ਾਇਤੀ ਅਤੇ ਜਹਾਜ਼ ਕੰਪਨੀਆਂ ਲਈ ਫ਼ਾਇਦੇ ਵਾਲਾ ਬਣਿਆ ਰਹੇਗਾ।

Jet AirwaysJet Airways

ਜੈਟ ਏਅਰਵੇਜ ਨੇ ਫਾਇਨੈਂਸ਼ਲ ਈਅਰ 2016 ਅਤੇ 2017 ਵਿਚ ਪ੍ਰਾਫਿਟ ਦਰਜ ਕੀਤਾ ਸੀ ਪਰ 2018 ਦੇ ਫਾਇਨੈਂਸ਼ਲ ਈਅਰ ਵਿਚ ਇਸ ਨੂੰ ਲੱਗਭੱਗ 76 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਮੁਸਾਫਰਾਂ ਦੀ ਗਿਣਤੀ ਦੇ ਲਿਹਾਜ਼ ਤੋਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡਿਗੋ ਦਾ ਪ੍ਰਾਫਿਟ ਮੌਜੂਦਾ ਫਾਇਨੈਂਸ਼ਲ ਈਅਰ ਦੇ ਪਹਿਲੇ ਕੁਆਟਰ ਵਿਚ ਲਗਭਗ 91 ਫ਼ੀ ਸਦੀ ਘਟਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement