ਛੋਟੇ ਕਾਰੋਬਾਰੀਆਂ ਨੂੰ ਦਿਵਾਲੀ ਤੋਹਫਾ, 59 ਮਿੰਟ 'ਚ 1 ਕਰੋਡ਼ ਤੱਕ ਲੋਨ ਹੋਵੇਗਾ ਪਾਸ
Published : Nov 2, 2018, 6:44 pm IST
Updated : Nov 2, 2018, 6:44 pm IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਤੋਂ ਮਾਈਕ੍ਰੋ, ਸਮਾਲ ਅਤੇ ਮੱਧ ਇੰਟਰਪ੍ਰਾਈਸ (Micro, Small and Medium Enterprises) ...

ਨਵੀਂ ਦਿੱਲੀ : (ਭਾਸ਼ਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਤੋਂ ਮਾਈਕ੍ਰੋ, ਸਮਾਲ ਅਤੇ ਮੱਧ ਇੰਟਰਪ੍ਰਾਈਸ (Micro, Small and Medium Enterprises) ਲਈ ਸਪੋਰਟ ਐਂਡ ਆਉਟਰੀਚ ਇਨਿਸ਼ਿਏਟਿਵ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੀਐਮ ਮੋਦੀ ਨੇ ਵੀਡੀਓ ਕਾਂਫ੍ਰੈਂਸਿੰਗ ਦੇ ਜ਼ਰੀਏ ਛੋਟੇ ਉਦਯੋਗ ਸੈਕਟਰ ਵਿਚ ਲਏ ਗਏ 12 ਵੱਡੇ ਫੈਸਲਿਆਂ ਉਤੇ ਵਿਸਥਾਰ ਨਾਲ ਗੱਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁੱਝ ਹਫਤਿਆਂ ਤੋਂ ਭਾਰਤ ਸਰਕਾਰ ਦੇ ਕਈ ਮੰਤਰਾਲੇ ਮਿਲ ਕੇ ਇਹਨਾਂ ਫੈਸਲਿਆਂ ਤੱਕ ਪੁੱਜਣ ਵਿਚ ਲੱਗੇ ਹੋਏ ਸੀ।


ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ MSME ਜਾਂ ਛੋਟੇ ਉਦਯੋਗ ਸਾਡੇ ਦੇਸ਼ ਵਿਚ ਕਰੋਡ਼ਾਂ ਦੇਸ਼ਵਾਸੀਆਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ, ਮਾਲੀ ਹਾਲਤ ਵਿਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ MSME ਖੇਤੀਬਾੜੀ ਤੋਂ ਬਾਅਦ ਰੋਜ਼ਗਾਰ ਦੇਣ ਵਾਲਾ ਦੂਜਾ ਸੱਭ ਤੋਂ ਵਡਾ ਸੈਕਟਰ ਹੈ। ਖੇਤੀ ਜੇਕਰ ਭਾਰਤ ਦੀ ਮਾਲੀ ਹਾਲਤ ਦੀ ਰੀੜ੍ਹ ਹੈ ਤਾਂ MSME ਉਸ ਦੇ ਮਜ਼ਬੂਤ ਕਦਮ ਹਨ, ਜੋ ਦੇਸ਼ ਦੀ ਤਰੱਕੀ ਨੂੰ ਰਫ਼ਤਾਰ ਦੇਣ ਦਾ ਕੰਮ ਕਰਦੇ ਹਨ।

ਪੀਐਮ ਮੋਦੀ ਨੇ ਕਿਹਾ ਕਿ ਕਿਤੇ ਦੂਰ, ਦੇਸ਼ ਦੇ ਕਿਸੇ ਕੋਨੇ ਵਿਚ ਬੈਠੇ ਤੁਹਾਡੇ ਉਧਮੀ ਭਰਾ ਜਾਂ ਭੈਣ ਨੂੰ ਸਿਰਫ 59 ਮਿੰਟ ਵਿਚ ਇਕ ਕਰੋਡ਼ ਰੁਪਏ ਤੱਕ ਦੇ ਕਰਜ਼ ਦੀ ਮਨਜ਼ੂਰੀ ਇਸ ਸਮੇਂ ਵੀ ਦਿਤੀ ਜਾ ਰਹੀ ਹੈ। GST ਰਜਿਸਟਰਡ ਹਰ MSME ਨੂੰ ਇਕ ਕਰੋਡ਼ ਰੁਪਏ ਤੱਕ ਦੇ ਨਵੇਂ ਕਰਜ਼ ਜਾਂ ਇੰਨ‍ਕ੍ਰੀਮੈਂਟਲ ਕਰਜ਼ ਦੀ ਰਕਮ 'ਤੇ ਵਿਆਜ ਵਿਚ 2 ਫ਼ੀ ਸਦੀ ਦੀ ਛੋਟ ਦਿਤੀ ਜਾਵੇਗੀ। ਪੀਐਮ ਮੋਦੀ ਨੇ ਕਿਹਾ ਕਿ ਹੁਣ ਸਰਕਾਰੀ ਕੰਪਨੀਆਂ ਜਿਨ੍ਹਾਂ ਤੋਂ ਸਮਾਨ ਖਰੀਦ ਦੀਆਂ ਹਨ, ਉਸ ਵਿਚ ਹੁਣ 25 ਫ਼ੀ ਸਦੀ ਛੋਟੇ ਉਦਯੋਗਾਂ ਦੀ ਹਿੱਸੇਦਾਰੀ ਹੋਵੇਗੀ।


ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਇਸ ਵਿਚ ਕੁੱਲ ਖਰੀਦ ਦਾ 3 ਫ਼ੀ ਸਦੀ,  ਮਹਿਲਾ ਉਧਮੀਆਂ ਲਈ ਰਾਖਵੀਂਆਂ ਹੋਵੇਗਾ। ਟੈਕਨੋਲੋਜੀ ਅਪਗ੍ਰੇਸ਼ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਦੇਸ਼ਭਰ ਵਿਚ ਟੂਲਰੂਮ ਦੀ ਵਿਵਸਥਾ ਨੂੰ ਹੋਰ ਵਿਸਥਾਰ ਦਿਤਾ ਜਾਵੇ। ਇਸ ਦੇ ਲਈ ਦੇਸ਼ਭਰ ਵਿਚ 20 ਹੱਬ ਬਣਾਏ ਜਾਣਗੇ ਅਤੇ ਟੂਲਰੂਮ ਵਰਗੇ 100 ਸਪੋਕ ਦੇਸ਼ਭਰ ਵਿਚ ਸਥਾਪਤ ਕੀਤੇ ਜਾਣਗੇ। ਪੀਐਮ ਮੋਦੀ ਨੇ ਇਸ ਦੇ ਲਈ 6 ਹਜ਼ਾਰ ਕਰੋਡ਼ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement