ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ‘ਚੈਂਪੀਅਨ ਆਫ ਦਾ ਅਰਥ ਅਵਾਰਡ’
Published : Oct 3, 2018, 1:19 pm IST
Updated : Oct 3, 2018, 8:41 pm IST
SHARE ARTICLE
Champion of Earth Award
Champion of Earth Award

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਸੰਯੁਕਤ ਰਾਸ਼ਟਰ ਦੇ ਸਰਵਉੱਚ ਵਾਤਾਵਰਨ ਇਨਾਮ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਸੰਯੁਕਤ ਰਾਸ਼ਟਰ ਦੇ ਸਰਵਉੱਚ ਵਾਤਾਵਰਨ ਇਨਾਮ 'ਚੈਪੀਅਨ ਆਫ਼ ਅਰਥ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ 'ਚ ਸਥਿਤ ਪਰਵਾਸੀ ਭਾਰਤੀ ਕੇਂਦਰ ਵਿਚ ਇਕ ਸਮਾਰੋਹ ਦੇ ਦੌਰਾਨ ਸੰਯੁਕਤ ਰਾਸ਼ਟਰ ਸੰਘ ਦੇ ਮਹਾਂਸਚਿਵ ਏਟੋਨਿਯੋ ਗੁਤਰੇਸ ਨੇ ਇਹ ਇਨਾਮ ਦਿੱਤਾ। ਇਨਾਮ ਸਮਾਰੋਹ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਮੋਦੀ ਮੰਤਰੀ ਮੰਡਲ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਸਵਰਾਜ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਵੱਧ ਕੇ ਤਾਰੀਫ਼ ਕੀਤੀ।

P.M Modi & GutressAwarded to P.M Modiਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਲਾਵਾ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੂੰ ਸਥਾਈ ਵਿਕਾਸ ਅਤੇ ਜਲਵਾਯੂ ਬਦਲਾਵ ਦੇ ਖੇਤਰ ਵਿਚ ਮਿਸਾਲ ਦੇ ਤੌਰ 'ਤੇ ਅਤੇ ਸਕਾਰਾਤਮਕ ਕਦਮ ਚੁੱਕਣ ਦੇ ਲਈ ਇਹ ਇਨਾਮ ਦਿੱਤਾ ਗਿਆ ਹੈ। ਇਨਾਮ ਦਾ ਐਲਾਨ ਨਿਊ ਯਾਰਕ ਵਿਚ 26 ਸਤੰਬਰ ਨੂੰ 73ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਅੰਦਰ ਕੀਤਾ ਗਿਆ ਸੀ।ਪ੍ਰਧਾਨ ਮੰਤਰੀ ਮੋਦੀ ਨੂੰ ਅੰਤਰਰਾਸ਼ਟਰੀ ਸੌਰ ਗੰਢ-ਜੋੜ ਦੀ ਕੋਸ਼ਿਸ਼ ਲਈ ਆਗੂ ਕੰਮਾਂ ਅਤੇ 2022 ਤੱਕ ਏਕਲ ਵਰਤੋਂ ਵਾਲੀ ਸਾਰੇ ਤਰ੍ਹਾਂ ਦੀ ਪਲਾਸਟਿਕ ਨੂੰ ਭਾਰਤ ਤੋਂ ਹਟਾਉਣ ਦੇ ਸੰਕਲਪ ਦੇ ਕਾਰਨ ਅਗਵਾਈ ਸ਼੍ਰੇਣੀ ਵਿਚ ਚੁਣਿਆ ਗਿਆ।

Awarded to P.M. ModiP.M Modi & Antonio Guterresਸਾਲਾਨਾ ਚੈਪੀਅਨਸ ਆਫ ਅਰਥ ਇਨਾਮ ਸਰਕਾਰ, ਸਿਵਲ ਸੋਸਾਇਟੀ ਅਤੇ ਨਿਜੀ ਖੇਤਰ ਵਿਚ ਅਜਿਹੇ ਮਹਾਨ ਨੇਤਾਵਾਂ ਨੂੰ ਦਿੱਤੀ ਜਾਂਦੀ ਹੈ। ਜਿਨ੍ਹਾਂ ਦੇ ਕਦਮਾਂ ਨਾਲ ਵਾਤਾਵਰਨ ਉਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement