
ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਸਿੱਧੇ ਤੁਹਾਡੇ ਦੁਕਾਨਦਾਰ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਨਵੇਂ ਸਾਲ ਵਿਚ ਨਵਾਂ ਪੇਮੈਂਟ ਮੋਡ ਪੇਸ਼ ਕੀਤਾ ਹੈ। ਇਸ ਪੇਮੈਂਟ ਮੋਡ ਦੀ ਖਾਸੀਅਤ ਇਹ ਹੈ ਕਿ ਜੇ ਤੁਹਾਡੇ ਕੋਲ ਪੇਮੈਂਟ ਕਰਨ ਲਈ ਕੈਸ਼ ਜਾਂ ਕਾਰਡ ਨਹੀਂ ਹੈ ਤਾਂ ਤੁਸੀਂ ਅਪਣਾ ਅੰਗੂਠਾ ਦਿਖਾ ਕੇ ਵੀ ਭੁਗਤਾਨ ਕਰ ਸਕਦੇ ਹੋ। ਬੈਂਕ ਨੇ BHIM Aadhaar SBI ਐਪ ਪੇਸ਼ ਕੀਤਾ ਹੈ।
Sbi ਭੀਮ ਆਧਾਰ ਦੀ ਮਦਦ ਨਾਲ ਕੇਵਲ ਆਧਾਰ ਨੰਬਰ ਦੁਆਰਾ ਗਾਹਕ ਪੇਮੈਂਟ ਕਰ ਸਕਦਾ ਹੈ। ਐਸਬੀਆਈ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੁਕਾਨਦਾਰ ਨੂੰ ਇਸ ਐਪ ਤੇ ਅਪਣਾ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ। ਇਸ ਦੇ ਲਈ ਨਾਮ, ਪਤਾ, ਫੋਨ ਨੰਬਰ, ਆਧਾਰ ਨੰਬਰ ਅਤੇ ਵਪਾਰ ਸਬੰਧੀ ਜਾਣਕਾਰੀ ਅਤੇ ਜਿਸ ਬੈਂਕ ਵਿਚ ਉਹ ਪੇਮੈਂਟ ਕਰਨਾ ਚਾਹੁੰਦੇ ਹਨ ਉਸ ਨੂੰ ਚੁਣਨਾ ਹੋਵੇਗਾ।
Presenting BHIM Aadhaar, an innovative and safer mode of payment. Requires no card or cash. For more details, visit: https://t.co/RwqBYFk1df@NPCI_NPCI @UIDAI #SBI
— State Bank of India (@TheOfficialSBI) January 1, 2020
ਧਿਆਨ ਰਹੇ ਕਿ ਇਹ ਖਾਤਾ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਦੁਕਾਨਦਾਰ ਨੂੰ ਗਾਹਕਾਂ ਦਾ ਫਿੰਗਰਪ੍ਰਿੰਟ ਲੈਣ ਲਈ ਇਕ STQC ਸਰਟੀਫਿਕੇਟ FP ਸਕੈਨਰ ਦੀ ਜ਼ਰੂਰਤ ਹੋਵੇਗੀ। ਇਸ ਸਕੈਨਰ ਨੂੰ ਐਂਡਰਾਇਡ ਮੋਬਾਇਲ ਨਾਲ ਕਨੈਕਟ ਕਰਨਾ ਹੋਵੇਗਾ। ਹਰ ਖਰੀਦ ਤੋਂ ਬਾਅਦ ਤੁਹਾਨੂੰ ਬਸ ਅਪਣੇ ਬੈਂਕ ਦਾ ਨਾਮ ਚੁਣ ਕੇ ਆਧਾਰ ਨੰਬਰ, ਰਕਮ ਅਪਣੇ ਦੁਕਾਨਦਾਰ ਦੇ ਮੋਬਾਇਲ ਵਿਚ ਇੰਟਰ ਕਰਨਾ ਹੈ ਅਤੇ ਅਪਣੇ ਅੰਗੂਠੇ ਦੇ ਨਿਸ਼ਾਨ ਨੂੰ ਸਕੈਨ ਕਰ ਕੇ ਅਪਣੇ ਪੇਮੈਂਟ ਨੂੰ ਪ੍ਰਮਾਣਿਤ ਕਰਨਾ ਹੈ।
Photoਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਸਿੱਧੇ ਤੁਹਾਡੇ ਦੁਕਾਨਦਾਰ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਇਸ ਦੇ ਸਫਲ ਪੇਮੈਂਟ ਹੋਣ ਤੇ ਤੁਹਾਨੂੰ SMS ਵੀ ਆਵੇਗਾ। BHIM Aadhaar SBI ਐਪ ਗੂਗਲ ਪਲੇ ਸਟੋਰ ਤੇ ਮੌਜੂਦ ਹੈ।
SBIਇਹ OS v 4.2-jelly Bean ਅਤੇ ਉਸ ਤੋਂ ਬਾਅਦ ਦੇ ਓਟੀਪੀ ਸਪੋਰਟ ਵਾਲੇ ਐਂਡਰਾਇਡ ਮੋਬਾਇਲ ਨੂੰ ਸਪੋਰਟ ਕਰਦਾ ਹੈ। ਇਸ ਐਪ ਨੂੰ ਕੇਵਲ ਦੁਕਾਨਦਾਰ/ ਮਰਚੈਟ/ ਵਪਾਰੀ/ ਛੋਟੇ ਕਾਰੋਬਾਰੀ ਨੂੰ ਇੰਸਟਾਲ ਕਰਨਾ ਹੁੰਦਾ ਹੈ, ਗਾਹਕਾਂ ਨੂੰ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।