
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 148.45 ਅੰਕ ਜਾਂ 0.69 ਫ਼ੀਸਦੀ ਡਿੱਗ ਕੇ 21,517.35 'ਤੇ ਆ ਗਿਆ।
Share Market: ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ 536 ਅੰਕ ਡਿੱਗ ਗਿਆ। ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਦੇ ਵਿਚਕਾਰ ਮੁੱਖ ਤੌਰ 'ਤੇ HDFC ਬੈਂਕ ਅਤੇ IT ਸ਼ੇਅਰਾਂ 'ਚ ਬਿਕਵਾਲੀ ਕਾਰਨ ਬਾਜ਼ਾਰ ਡਿੱਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 535.88 ਅੰਕ ਭਾਵ 0.75 ਫੀਸਦੀ ਦੀ ਗਿਰਾਵਟ ਨਾਲ 71,356.60 'ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 588.51 ਅੰਕ ਤੱਕ ਡਿੱਗ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 148.45 ਅੰਕ ਜਾਂ 0.69 ਫ਼ੀਸਦੀ ਡਿੱਗ ਕੇ 21,517.35 'ਤੇ ਆ ਗਿਆ। ਸੈਂਸੈਕਸ ਕੰਪਨੀਆਂ ਵਿਚ, ਜੇਐਸਡਬਲਯੂ ਸਟੀਲ, ਟਾਟਾ ਸਟੀਲ, ਟੇਕ ਮਹਿੰਦਰਾ, ਇੰਫੋਸਿਸ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੇਸਲੇ, ਐਚਸੀਐਲ ਟੈਕਨਾਲੋਜੀ, ਐਚਡੀਐਫਸੀ ਬੈਂਕ ਅਤੇ ਮਾਰੂਤੀ ਮੁੱਖ ਘਾਟੇ ਵਿਚ ਸਨ।
ਦੂਜੇ ਪਾਸੇ ਇੰਡਸਇੰਡ ਬੈਂਕ, ਆਈ.ਟੀ.ਸੀ., ਭਾਰਤੀ ਏਅਰਟੈੱਲ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ “ਨਵੇਂ ਸੰਕੇਤਾਂ ਦੀ ਘਾਟ ਅਤੇ ਸਟਾਕ ਮੁੱਲਾਂ ਬਾਰੇ ਚਿੰਤਾਵਾਂ ਕਾਰਨ ਨਿਵੇਸ਼ਕ ਬਾਜ਼ਾਰ ਤੋਂ ਦੂਰ ਰਹੇ। ਚੀਨ ਅਤੇ ਯੂਰੋ ਜ਼ੋਨ ਵਿਚ ਨਿਰਮਾਣ ਵਿਚ ਗਿਰਾਵਟ ਦੇ ਨਾਲ ਵਿਸ਼ਵ ਪੱਧਰ 'ਤੇ ਕਮਜ਼ੋਰ ਸੰਕੇਤਾਂ ਨੇ 2024 ਵਿਚ ਵਿਸ਼ਵ ਆਰਥਿਕ ਪੁਨਰ ਸੁਰਜੀਤੀ ਬਾਰੇ ਚਿੰਤਾਵਾਂ ਪੈਦਾ ਕੀਤੀਆਂ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨੀਤੀਗਤ ਦਰ ਬਾਰੇ ਸੰਕੇਤ ਲਈ ਮਾਰਕਿਟ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਮਿੰਟਾਂ ਦੀ ਉਡੀਕ ਕਰ ਰਿਹਾ ਹੈ। ਵੇਰਵੇ ਅੱਜ ਜਾਰੀ ਕੀਤੇ ਜਾਣਗੇ। ”ਘੱਟ ਮੁਦਰਾਸਫ਼ੀਤੀ ਦੇ ਬਾਵਜੂਦ, ਫੈਕਟਰੀ ਆਰਡਰ ਅਤੇ ਉਤਪਾਦਨ ਵਿਚ ਹੌਲੀ ਵਾਧੇ ਕਾਰਨ ਦਸੰਬਰ ਵਿਚ ਦੇਸ਼ ਦੇ ਨਿਰਮਾਣ ਖੇਤਰ ਦੀ ਵਿਕਾਸ ਦਰ ਡੇਢ ਸਾਲ ਦੇ ਹੇਠਲੇ ਪੱਧਰ 'ਤੇ ਆ ਗਈ।
ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਮਾਸਿਕ ਸਰਵੇਖਣ ਤੋਂ ਮਿਲੀ ਹੈ। HSBC ਇੰਡੀਆ ਦਾ ਨਿਰਮਾਣ PMI ਸਰਵੇਖਣ ਫੈਕਟਰੀ ਆਰਡਰ ਅਤੇ ਆਉਟਪੁੱਟ ਵਿਚ ਮਾਮੂਲੀ ਵਾਧਾ ਦਰਸਾਉਂਦਾ ਹੈ। ਹਾਲਾਂਕਿ, ਆਉਣ ਵਾਲੇ ਸਾਲ ਲਈ ਕਾਰੋਬਾਰੀ ਵਿਸ਼ਵਾਸ ਮਜ਼ਬੂਤ ਹੋਇਆ ਹੈ। S&P ਗਲੋਬਲ ਦੇ ਮਾਸਿਕ ਸਰਵੇਖਣ ਅਨੁਸਾਰ, ਮੌਸਮੀ ਤੌਰ 'ਤੇ ਐਡਜਸਟ ਕੀਤਾ ਗਿਆ HSBC ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਇੰਡੈਕਸ (PMI) ਦਸੰਬਰ, 2023 ਵਿਚ ਘਟ ਕੇ 54.9 ਹੋ ਗਿਆ। ਇਹ 18 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਨਵੰਬਰ, 2023 ਵਿਚ ਇਹ 56 ਦੇ ਪੱਧਰ 'ਤੇ ਸੀ।
ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ 'ਚ ਰਿਹਾ।
ਸ਼ੁਰੂਆਤੀ ਕਾਰੋਬਾਰ 'ਚ ਯੂਰਪੀ ਬਾਜ਼ਾਰਾਂ 'ਚ ਨਰਮੀ ਦਾ ਰੁਖ਼ ਰਿਹਾ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ 'ਚ ਰਿਹਾ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.55 ਫ਼ੀਸਦੀ ਡਿੱਗ ਕੇ 75.47 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,602.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਮੰਗਲਵਾਰ ਨੂੰ ਸੈਂਸੈਕਸ 379.46 ਅੰਕ ਅਤੇ ਨਿਫਟੀ 76.10 ਅੰਕਾਂ ਦੇ ਨੁਕਸਾਨ 'ਤੇ ਸੀ।
(For more news apart from Share Market, stay tuned to Rozana Spokesman)