ਚੀਨ 'ਚ ਕੰਪਨੀਆਂ ਦੇ ਬੰਦ ਹੋਣ ਨਾਲ ਭਾਰਤ ਦੇ ਫਾਰਮਾ ਸੈਕਟਰ 'ਤੇ ਅਸਰ, ਮਹਿੰਗੀ ਹੋਣਗੀਆਂ ਦਵਾਈਆਂ
Published : Jul 3, 2018, 1:07 pm IST
Updated : Jul 3, 2018, 1:07 pm IST
SHARE ARTICLE
pharma sector
pharma sector

ਵਾਤਾਵਰਣ ਸਬੰਧੀ ਚਿੰਤਾਵਾਂ ਦੀ ਵਜ੍ਹਾ ਨਾਲ ਚਾਇਨੀਜ਼ ਕੰਪਨੀਆਂ 'ਤੇ ਲਟਕ ਰਹੇ ਤਾਲੇ ਨਾਲ ਭਾਰਤ ਦੇ ਫਾਰਮਾ ਸੈਕਟਰ ਨੂੰ ਵਡੀ ਸੱਟ ਲੱਗ ਸਕਦੀ ਹੈ। ਬਾਜ਼ਾਰ ਦੇ ਜਾਣਕਾਰਾਂ...

ਮੁੰਬਈ : ਵਾਤਾਵਰਣ ਸਬੰਧੀ ਚਿੰਤਾਵਾਂ ਦੀ ਵਜ੍ਹਾ ਨਾਲ ਚਾਇਨੀਜ਼ ਕੰਪਨੀਆਂ 'ਤੇ ਲਟਕ ਰਹੇ ਤਾਲੇ ਨਾਲ ਭਾਰਤ ਦੇ ਫਾਰਮਾ ਸੈਕਟਰ ਨੂੰ ਵਡੀ ਸੱਟ ਲੱਗ ਸਕਦੀ ਹੈ। ਬਾਜ਼ਾਰ ਦੇ ਜਾਣਕਾਰਾਂ ਦੇ ਮੁਤਾਬਕ, ਇਸ ਤੋਂ ਭਾਰਤ ਵਿਚ ਦਵਾਈਆਂ ਦੀ ਸਪਲਾਈ 'ਤੇ ਅਸਰ ਪਵੇਗਾ ਅਤੇ ਇਹਨਾਂ ਦੀ ਕੀਮਤਾਂ ਵੀ ਵੱਧ ਸਕਦੀਆਂ ਹਨ। ਦਵਾਈ ਉਸਾਰੀ ਲਈ ਭਾਰਤ 85 ਫ਼ੀ ਸਦੀ ਐਕਟਿਵ ਫਾਰਮਾਸੂਟਿਕਲ ਸਮੱਗਰੀ (ਏਪੀਆਈ) ਦਾ ਆਯਾਤ ਚੀਨ ਤੋਂ ਹੀ ਕਰਦਾ ਹੈ ਅਤੇ ਇਹਨਾਂ ਦੀ ਕੀਮਤਾਂ 120 ਫ਼ੀ ਸਦੀ ਤੱਕ ਵੱਧ ਗਈਆਂ ਹਨ।

pharma sectorpharma sector

ਜੂਨ 2017 ਦੀ ਤੁਲਨਾ ਵਿਚ ਐਂਟੀ ਡਾਇਬੀਟੀਕ, ਕਾਰਡੋਵਸਕੁਲਰ,  ਸੈਂਟਰਲ ਨਰਵਸ ਸਿਸਟਮ, ਵਿਟਾਮਿਨਜ਼ ਅਤੇ ਐਂਟੀਬਾਇਓਟਿਕਸ ਸਹਿਤ ਲੱਗਭੱਗ ਹਰ ਤਰ੍ਹਾਂ ਦੀਆਂ ਦਵਾਈਆਂ ਲਈ ਕੱਚੇ ਮਾਲ ਮਹਿੰਗੇ ਹੋ ਗਏ ਹਨ। ਸੱਭ ਤੋਂ ਜ਼ਿਆਦਾ ਵਾਧਾ ਕੈਂਸਰ ਨਾਲ ਸਬੰਧਤ ਦਵਾਈਆਂ ਵਿਚ ਹੋਈ ਹੈ। ਕੈਂਸਰ ਦੀਆਂ ਦਵਾਈਆਂ ਲਈ ਅਹਿਮ ਏਪੀਆਈ, 5 - ਫਲੂਰੋਸਾਇਟੋਸਿਨ ਅਤੇ ਐਚਐਮਡੀਐਸ ਵਿਚ ਅਨੁਪਾਤ 60 ਅਤੇ 484 ਫ਼ੀ ਸਦੀ ਦਾ ਵਾਧਾ ਹੋਇਆ ਹੈ।  

pharma sectorpharma sector

ਪਿਛਲੇ ਇਕ ਸਾਲ ਵਿਚ ਚੀਨ 'ਚ ਕਰੀਬ 1.5 ਲੱਖ ਫੈਕਟਰੀਆਂ ਬੰਦ ਹੋ ਚੁਕੀ ਹਨ। ਇਸ ਵਿਚ ਚੌਥੇ ਹਿਸੇ ਦਾ ਅਸਰ ਫਾਰਮਾਸੂਟਿਕਲ ਉਤੇ ਹੋਵੇਗਾ। ਇਕ ਅਨੁਮਾਨ ਦੇ ਮੁਤਾਬਕ, 145 ਏਪੀਆਈ ਨਿਰਮਾਤਾਵਾਂ ਨੇ ਫੈਕਟਰੀਆਂ ਉਤੇ ਤਾਲਾ ਲਗਾ ਦਿਤਾ ਹੈ। ਸ਼ੱਕ ਹੈ ਕਿ ਜ਼ਿਆਦਾਤਰ ਛੋਟੇ ਸਪਲਾਇਰਜ਼ ਦੁਬਾਰਾ ਕਾਰੋਬਾਰ ਸ਼ੁਰੂ ਨਹੀਂ ਕਰ ਪਾਉਣਗੇ, ਕਿਉਂਕਿ ਉਨ੍ਹਾਂ ਦੇ ਲਈ ਸਰਕਾਰ ਵਲੋਂ ਤੈਅ ਵਾਤਾਵਰਣ ਸਬੰਧੀ ਮਾਨਕਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ।

pharma sectorpharma sector

ਪਿਛਲੇ ਕੁੱਝ ਦਹਾਕਿਆਂ ਤੋਂ ਭਾਰਤੀ ਫਾਰਮਾਸੂਟਿਕਲ ਇੰਡਸਟਰੀ ਏਪੀਆਈ ਅਤੇ ਦੂਜੇ ਅਹਿਮ ਸਮੱਗਰੀਆਂ ਲਈ ਚੀਨ 'ਤੇ ਨਿਰਭਰ ਹੈ। ਕਈ ਬੁਨਿਆਦੀ ਰਸਾਇਣਾਂ 'ਤੇ ਇਸ ਦਾ ਪ੍ਰਭਾਵ ਹੋ ਸਕਦਾ ਹੈ, ਸਪਲਾਈ ਚੇਨ 'ਤੇ ਇਸ ਦਾ ਅਸਰ ਦਿਖਣਾ ਬਾਕੀ ਹੈ। ਕਈ ਸਟਾਰਟਿੰਗ ਮਟੀਰਿਅਲ ਉਤੇ ਛੇਤੀ ਇਸ ਦਾ ਅਸਰ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement