
ਸਰਕਾਰ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਨੂੰ 3 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇਵੇਗੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ ਸ਼ੁਰੂ ਹੋ ਚੁੱਕੀ ਹੈ ਇਸ ਯੋਜਨਾ ਤੋਂ ਪਹਿਲਾਂ ਨੈਸ਼ਨਲ ਪੈਨਸ਼ਨ ਸਿਸਟਮ ਅਤੇ ਅਟਲ ਪੈਨਸ਼ਨ ਯੋਜਨਾ ਲੋਕਾਂ ਦੇ ਲਈ ਉਪਲੱਬਧ ਸੀ। ਅਟਲ ਪੈਨਸ਼ਨ ਅਤੇ ਸ਼੍ਰਮ-ਯੋਗੀ ਯੋਜਨਾ ਵਿਚ ਤੈਅ ਪੈਨਸ਼ਨ ਦੀ ਵਿਵਸਥਾ ਹੈ ਜਿਸ ਵਿਚ ਸਰਕਾਰ ਦੇ ਵੱਲੋਂ ਗਰੰਟੀ ਮਿਲਦੀ ਹੈ। ਸ਼੍ਰਮ ਯੋਗੀ ਮਾਨਧਨ ਯੋਜਨਾ ਅਸੰਗਠਿਤ ਖੇਤਰ ਦੇ ਲਈ ਹੈ।
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ ਅਸੰਗਠਿਤ ਖੇਤਰ ਨਾਲ ਜੁੜਿਆ ਹੋਇਆ ਕੋਈ ਵੀ ਵਿਅਕਤੀ ਜਿਸ ਦੀ ਉਮਰ 40 ਸਾਲ ਤੋਂ ਘੱਟ ਹੋਵੇ ਅਤੇ ਕਿਸੇ ਵੀ ਸਰਕਾਰੀ ਸਕੀਮ ਦਾ ਫਾਇਦਾ ਨਾ ਲੈਂਦਾ ਹੋਵੇ ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਅਸੰਗਠਿਤ ਖੇਤਰ ਨਾਲ ਜੁੜੇ ਹੋਏ ਵਿਅਕਤੀ, ਘਰਾਂ ਵਿਚ ਕੰਮ ਕਰਨ ਵਾਲੇ ਨੌਕਰ, ਡਰਾਈਵਰ, ਰਿਕਸ਼ਾ ਚਾਲਕ, ਨਿਰਮਾਣ ਦਾ ਕੰਮ ਕਰਨ ਵਾਲੇ ਮਜ਼ਦੂਰ, ਕੂੜਾ ਚੱਕਣ ਵਾਲੇ, ਬੀੜੀ ਬਣਾਉਣ ਦਾ ਕੰਮ ਕਰਨ ਵਾਲੇ ਇਸ ਯੋਜਨ ਦਾ ਫਾਇਦਾ ਲੈ ਸਕਦੇ ਹਨ।
PM Shram Yogi Mandhan Pension Yojna
ਸਰਕਾਰ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਨੂੰ 3 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇਵੇਗੀ। ਸਰਕਾਰ ਅਤੇ ਪੈਨਸ਼ਨ ਲੈਣ ਵਾਲੇ ਸਮਾਨਅੰਤਰ ਰਾਸ਼ੀ ਪੈਨਸ਼ਨ ਦੇ ਲਈ ਦੇਣਗੇ। ਬੇਨਤੀ ਕਰਨ ਵਾਲੇ ਵਿਅਕਤੀ ਦੇ ਕੋਲ ਬੈਂਕ ਅਕਾਊਂਟ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਵਿਅਕਤੀ ਦੀ ਉਮਰ 18 ਸਾਲ ਜਾਂ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਜਾਣਕਾਰੀ ਅਨੁਸਾਰ ਜੇ ਕੋਈ 18 ਸਾਲ ਦੀ ਉਮਰ ਤੋਂ ਇਸ ਸਕੀਮ ਨੂੰ ਸ਼ੁਰੂ ਕਰ ਰਿਹਾ ਹੈ ਤਾਂ ਉਸ ਨੂੰ ਹਰ ਮਹੀਨੇ 55 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ ਉੱਥੇ ਹੀ ਜੇ ਕਈ 40 ਸਾਲ ਦੀ ਉਮਰ ਤੋਂ ਇਸ ਸਕੀਮ ਨੂੰ ਸ਼ੁਰੂ ਕਰੇਗਾ ਤਾਂ ਉਸ ਨੂੰ ਮਹੀਨੇ ਵਿਚ 200 ਰੁਪਏ ਜਗ੍ਹਾਂ ਕਰਵਾਉਣੇ ਹੋਣਗੇ। 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।