
ਅੱਗੇ ਗ੍ਰੋਥ ਰੇਟ ਵਿਚ ਰਿਕਵਰੀ ਆਉਣ ਵਿਚ ਕੁੱਝ ਲੰਬਾ ਸਮਾਂ ਲੱਗੇਗਾ।
ਨਵੀਂ ਦਿੱਲੀ: ਬੀਤੀ ਜੂਨ ਤਿਮਾਹੀ ਵਿਚ ਦੇਸ਼ ਦੀ ਵਿਕਾਸ ਦਰ ਘਟ ਕੇ 5 ਫ਼ੀ ਸਦੀ ਤੇ ਆ ਗਈ ਹੈ। ਪਿਛਲੇ ਤਕਰੀਬਨ 6 ਸਾਲਾਂ ਵਿਚ ਇਹ ਸਭ ਤੋਂ ਹੌਲੀ ਵਿਕਾਸ ਦਰ ਹੈ। ਇਸ ਤੋਂ ਬਾਅਦ ਹੁਣ ਵਿੱਤੀ ਕਾਰੋਬਾਰ ਕਰਨ ਵਾਲੀ ਕੰਪਨੀ ਯੂਬੀਐਸ ਦਾ ਅਨੁਮਾਨ ਹੈ ਕਿ ਨਰਮੀ ਦੇ ਇਸ ਦੌਰ ਵਿਚ ਭਾਰਤ ਦੀ ਅਰਥਵਿਵਸਥਾ ਗ੍ਰੋਥ ਰੇਟ ਅਪਣਾ ਨਿਊਨਤਮ ਪੱਧਰ ਜੂਨ ਵਿਚ ਸਮਾਪਤ ਤਿਮਾਹੀ ਵਿਚ ਦੇਖ ਚੁੱਕੀ ਹੈ। ਇਸ ਤੋਂ ਸੁਧਾਰ ਦੀ ਪ੍ਰਕਿਰਿਆ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ।
Economy
ਦੇਸ਼ ਦੀ ਵਿਤੀ ਸਥਿਤੀ ਤੇ ਕੰਪਨੀ ਦੀ ਤਾਜ਼ਾ ਰਿਪੋਰਟ ਯੂਬੀਐਸ ਇੰਡੀਆ ਫਾਈਨੈਨਸ਼ੀਅਲ ਕੰਡੀਸ਼ਨਸ ਇੰਡੇਕਸ ਵਿਚ ਕਿਹਾ ਗਿਆ ਸੀ ਕਿ ਗ੍ਰੋਥ ਰੇਟ ਵਿਚ ਗਿਰਾਵਟ ਜੂਨ ਤਿਮਾਹੀ ਵਿਚ ਅਪਣਾ ਗਿਰਾਵਟ ਵਾਲਾ ਪੱਧਰ ਛੂਹ ਸਕਦੀ ਹੈ। ਸਰਵੇ ਬੈਸਡ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਸੁਸਤ ਇਕਨਾਮਿਕ ਗ੍ਰੋਥ ਨਾਲ ਦੇਸ਼ ਵਿਚ ਮੰਗ ਅਤੇ ਪੂੰਜੀਗਤ ਨਿਵੇਸ਼ ਡਿੱਗਿਆ ਹੈ। ਕੰਪਨੀਆਂ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋਈਆਂ ਹਨ।
Growth
ਅੱਗੇ ਗ੍ਰੋਥ ਰੇਟ ਵਿਚ ਰਿਕਵਰੀ ਆਉਣ ਵਿਚ ਕੁੱਝ ਲੰਬਾ ਸਮਾਂ ਲੱਗੇਗਾ। ਆਉਣ ਵਾਲੇ ਦਿਨਾਂ ਵਿਚ ਗ੍ਰੋਥ ਰੇਟ ਬਾਜ਼ਾਰ ਦੇ ਅਨੁਮਾਨ ਨਾਲ ਘਟ ਰਹਿ ਸਕਦੀ ਹੈ। ਯੂਬੀਐਸ ਲੈਬ ਸਰਵੇ ਵਿਚ ਕੰਪਨੀਆਂ ਦੇ 267 ਮੁੱਖ ਕਰਮਚਾਰੀਆਂ ਅਤੇ ਮੁੱਖ ਵਿੱਤੀ ਅਧਿਕਾਰੀਆਂ ਦੀ ਰਾਇ ਲਈ ਗਈ ਹੈ। ਇਹ ਸਰਵੇਖਣ ਜੁਲਾਈ 2019 ਵਿਚ ਕੀਤਾ ਗਿਆ ਸੀ। ਦਸ ਦਈਏ ਕਿ ਭਾਰਤ ਦੀ ਇਕਨਾਮਿਕ ਗ੍ਰੋਥ ਰੇਟ ਜੂਨ ਤਿਮਾਹੀ ਵਿਚ ਘਟ ਕੇ 5 ਫ਼ੀ ਸਦੀ ਤੇ ਆ ਗਈ ਜੋ ਕਿ 6 ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ।
ਸਰਵੇ ਵਿਚ 50 ਫ਼ੀ ਸਦੀ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਅਗਲੇ 12 ਮਹੀਨਿਆਂ ਤਕ ਗ੍ਰੋਥ ਜ਼ਿਆਦਾ ਤੋਂ ਜ਼ਿਆਦਾ 10 ਫ਼ੀ ਸਦੀ ਤਕ ਸੀਮਿਤ ਰਹੇਗੀ ਜੋ ਮੱਧ ਵਾਲੀ ਕਹੀ ਜਾ ਸਕਦੀ ਹੈ। ਦੇਸ਼ ਦੀ ਵਿਕਾਸ ਦਰ ਜੂਨ ਦੀ ਆਖਰੀ ਤਿਮਾਹੀ ਵਿਚ 5 ਫ਼ੀ ਸਦੀ ਤੱਕ ਆ ਗਈ ਹੈ। ਇਸ ਦਾ ਅਰਥ ਹੈ ਕਿ ਅਪ੍ਰੈਲ-ਜੂਨ 2019 ਦੀ ਮਿਆਦ ਦੇ ਦੌਰਾਨ ਦੇਸ਼ ਦੀ ਆਰਥਿਕਤਾ ਪੰਜ ਫ਼ੀ ਸਦੀ ਦੀ ਦਰ ਨਾਲ ਵਧੀ ਹੈ।
ਇਹ ਪਿਛਲੇ 6 ਸਾਲਾਂ ਵਿਚ ਸਭ ਤੋਂ ਹੌਲੀ ਵਿਕਾਸ ਦਰ ਹੈ। ਕੇਂਦਰੀ ਅੰਕੜਾ ਦਫਤਰ (ਸੀਐਸਓ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਜੀਡੀਪੀ ਅੰਕੜੇ ਜਾਰੀ ਕੀਤੇ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।