ਐਰਿਕਸਨ ਦੇ 550 ਕਰੋੜ ਚੁਕਾਉਣ ਲਈ ਆਰਕਾਮ ਨੇ ਮੰਗੇ ਹੋਰ 60 ਦਿਨ 
Published : Oct 3, 2018, 4:18 pm IST
Updated : Oct 3, 2018, 4:19 pm IST
SHARE ARTICLE
RCom Seeks More Time To Repay 550 Crores
RCom Seeks More Time To Repay 550 Crores

ਸਵੀਡਨ ਦੀ ਟੈਲਿਕਾਮ ਸਮੱਗਰੀ ਨਿਰਮਾਤਾ ਕੰਪਨੀ ਐਰਿਕਸਨ ਅਤੇ ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ਦੇ ਵਿਚ ਚੱਲ ਰਹੀ ਕਾਨੂੰਨੀ ਲੜਾਈ ਵੱਧਦੀ ਜਾ ਰਹੀ ਹੈ। ਹੁਣ ਐਰਿ...

ਨਵੀਂ ਦਿੱਲੀ : ਸਵੀਡਨ ਦੀ ਟੈਲਿਕਾਮ ਸਮੱਗਰੀ ਨਿਰਮਾਤਾ ਕੰਪਨੀ ਐਰਿਕਸਨ ਅਤੇ ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ਦੇ ਵਿਚ ਚੱਲ ਰਹੀ ਕਾਨੂੰਨੀ ਲੜਾਈ ਵੱਧਦੀ ਜਾ ਰਹੀ ਹੈ। ਹੁਣ ਐਰਿਕਸਨ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕਰ ਕਿਹਾ ਹੈ ਕਿ ਉਹ ਅਨਿਲ ਅੰਬਾਨੀ ਅਤੇ ਉਨ੍ਹਾਂ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਬਿਨਾਂ ਇਜਾਜ਼ਤ ਦੇਸ਼ ਛੱਡ ਕੇ ਨਾ ਜਾਣ ਦੇਣ। ਇਸ ਤੋਂ ਪਹਿਲਾਂ ਐਰਿਕਸਨ ਇਹ ਇਲਜ਼ਾਮ ਲਗਾ ਚੁੱਕੀ ਹੈ ਕਿ ਆਰਕਾਮ ਜਾਣ ਬੁੱਝ ਕੇ ਉਨ੍ਹਾਂ ਦੀ ਪਹਿਲਾਂ ਤੋਂ ਰੁਕਿਆ 550 ਕਰੋਡ਼ ਰੁਪਏ ਦੀ ਪੇਮੈਂਟ ਨਹੀਂ ਦੇ ਰਹੀ।  

Anil AmbaniAnil Ambani

ਐਰਿਕਸਨ ਨੇ ਆਰਕਾਮ ਦੇ ਆਲ ਇੰਡੀਆ ਟੈਲੀਕਾਮ ਨੈਟਵਰਕ ਨੂੰ ਆਪਰੇਟ ਅਤੇ ਮੈਨੇਜ ਕਰਨ ਲਈ 2014 ਵਿਚ ਸੱਤ ਸਾਲ ਦੀ ਡੀਲ ਕੀਤੀ ਸੀ। ਉਹ ਹੁਣ ਅਪਣਾ 1000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਾਕੀ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਆਰਕਾਮ ਲਗਭਗ 46 ਹਜ਼ਾਰ ਕਰੋਡ਼ ਦੇ ਕਰਜ ਵਿਚ ਹੈ। ਪਹਿਲਾਂ ਆਰਕਾਮ ਨੇ 30 ਸਤੰਬਰ ਤੱਕ ਪੈਸਾ ਚੁਕਾਉਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਉਤੇ ਐਰਿਕਸਨ ਨੇ ਫਿਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ।

ErricssonErricsson

ਇਸ ਵਿਚ ਕਿਹਾ ਗਿਆ ਹੈ ਕਿ ਆਰਕਾਮ ਦੇਸ਼ ਦੇ ਕਾਨੂੰਨ ਦਾ ਬਿਲਕੁੱਲ ਇੱਜ਼ਤ ਨਹੀਂ ਕਰਦੀ ਅਤੇ ਦਿੱਤੇ ਆਦੇਸ਼ ਨੂੰ ਹਲਕੇ ਵਿਚ ਲੈਂਦੀ ਹੈ। ਪਟੀਸ਼ਨ ਵਿਚ ਅੱਗੇ ਲਿਖਿਆ ਹੈ, ਕਿਰਪਾ ਕੋਰਟ ਦੇ ਆਰਡਰ ਤੋਂ ਬਿਨਾਂ ਇਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਰੋਕ ਲਗਣੀ ਚਾਹੀਦੀ ਹੈ।  ਨੀਆਂ ਦੇ ਨਾਲ ਮਾਮਲੇ ਦਾ ਅੰਤ ਕਰਨ ਲਈ ਇਹ ਜ਼ਰੂਰੀ ਵੀ ਹੈ। ਦੂਜੇ ਪਾਸੇ ਦੂਰਸੰਚਾਰ ਕੰਪਨੀ ਰਿਲਾਇੰਸ ਕੰਮਿਉਨਿਕੇਸ਼ਨਸ (ਆਰਕਾਮ) ਨੇ ਐਰਿਕਸਨ ਦਾ 550 ਕਰੋਡ਼ ਰੁਪਏ ਦਾ ਬਕਾਇਆ ਚੁਕਾਉਣ ਲਈ 60 ਦਿਨ ਦਾ ਸਮਾਂ ਹੋਰ ਮੰਗਿਆ ਹੈ। ਉਨ੍ਹਾਂ ਨੇ ਸਪੈਕਟਰਮ ਵਿਕਰੀ ਪੂਰੀ ਨਾ ਹੋਣ ਦੇ ਕਾਰਨ ਇਹ ਸਮਾਂ ਮੰਗਿਆ ਹੈ।

Anil AmbaniAnil Ambani

ਦੱਸ ਦਈਏ ਕਿ ਮੁਸ਼ਕਲ ਸਮੇਂ ਵਿਚ ਅਨਿਲ ਅੰਬਾਨੀ ਨੂੰ ਉਨ੍ਹਾਂ ਦੇ ਭਰਾ ਮੁਕੇਸ਼ ਅੰਬਾਨੀ ਦੀ ਕੰਪਨੀ ਦਾ ਸਾਥ ਮਿਲਿਆ ਹੈ। ਦੋਹਾਂ 'ਚ ਹੋਈ ਡੀਲ ਵਿਚ ਅਨਿਲ ਸਪੈਕਟਰਮ, ਟਾਵਰ, ਫਾਇਬਰ ਆਦਿ ਵੇਚਣਗੇ, ਜਿਸ ਦੇ ਨਾਲ ਉਨ੍ਹਾਂ ਨੂੰ ਲਗਭੱਗ 25 ਹਜ਼ਾਰ ਕਰੋਡ਼ ਰੁਪਏ ਮਿਲ ਸਕਦੇ ਹਨ। ਹਾਲਾਂਕਿ, ਹੁਣੇ ਡੀਲ ਵਿਚ ਕੁੱਝ ਦਿੱਕਤਾਂ ਹਨ, ਜਿਨ੍ਹਾਂ ਤੋਂ ਨਿੱਬੜਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement