
ਜਿਨ੍ਹਾਂ ਲੋਕਾਂ ਦੇ ਕੋਲ ਕਰੈਡਿਟ ਕਾਰਡ ਹਨ, ਉਹ ਇਹ ਮੰਨਦੇ ਹਨ ਕਿ ਓਟੀਪੀ ਤੋਂ ਬਿਨਾਂ ਉਨ੍ਹਾਂ ਦੇ ਨਾਲ ਧੋਖਾਧੜੀ ਨਹੀਂ ਹੋ ਸਕਦੀ ਪਰ ਅਜਿਹਾ ਨਹੀਂ ਹੈ। ਕਰੈਡਿਟ ਕਾਰਡ ...
ਨਵੀਂ ਦਿੱਲੀ : ਜਿਨ੍ਹਾਂ ਲੋਕਾਂ ਦੇ ਕੋਲ ਕਰੈਡਿਟ ਕਾਰਡ ਹਨ, ਉਹ ਇਹ ਮੰਨਦੇ ਹਨ ਕਿ ਓਟੀਪੀ ਤੋਂ ਬਿਨਾਂ ਉਨ੍ਹਾਂ ਦੇ ਨਾਲ ਧੋਖਾਧੜੀ ਨਹੀਂ ਹੋ ਸਕਦੀ ਪਰ ਅਜਿਹਾ ਨਹੀਂ ਹੈ। ਕਰੈਡਿਟ ਕਾਰਡ ਧੋਖਾਧੜੀ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਪੀੜਿਤ ਤੱਕ ਓਟੀਪੀ ਪਹੁੰਚਾ ਹੀ ਨਹੀਂ। ਜੇਕਰ ਤੁਸੀਂ ਵੀ ਇਸ ਹਾਲਤ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ। ਕਈ ਵਾਰ ਕਰੈਡਿਟ ਕਾਰਡ ਦੀ ਫੋਟੋਕਾਪੀ ਮੰਗੀ ਜਾਂਦੀ ਹੈ।
Credit Card
ਚਾਹੇ ਬੈਂਕ ਕਰਮੀ ਹੀ ਕਿਉਂ ਨਾ ਹੋਵੇ, ਕਰੈਡਿਟ ਕਾਰਡ ਦੇ ਦੋਵੇਂ ਪਾਸੇ ਦੀ ਫੋਟੋਕਾਪੀ ਕਦੇ ਨਾ ਦੇਵੋ। ਦਰਅਸਲ ਇਸ ਨਾਲ ਤੁਹਾਡਾ ਕਾਰਡ ਵੈਰੀਫਿਕੇਸ਼ਨ ਵੈਲਿਊ (ਸੀਵੀਵੀ) ਵੀ ਸਾਹਮਣੇ ਵਾਲੇ ਦੇ ਕੋਲ ਚਲਾ ਜਾਂਦਾ ਹੈ, ਜੋ ਕਾਰਡ ਦੇ ਪਿੱਛੇ ਦੇ ਵੱਲ ਹੀ ਛਪਿਆ ਹੁੰਦਾ ਹੈ ਅਤੇ ਆਨਲਾਈਨ ਟਰਾਂਜੈਕਸ਼ਨ ਲਈ ਜ਼ਰੂਰੀ ਹੁੰਦਾ ਹੈ। ਕੋਈ ਵੀ ਇਸ ਦਾ ਗਲਤ ਇਸਤੇਮਾਲ ਕਰ ਸਕਦਾ ਹੈ।
OTP
ਯਕੀਨੀ ਬਣਾਓ ਕਿ ਤੁਹਾਨੂੰ ਬੈਂਕ ਤੋਂ ਅਪਣੇ ਕਰੈਡਿਟ ਜਾਂ ਡੈਬਿਟ ਕਾਰਡ ਦਾ ਸਟੇਟਮੈਂਟ ਸਮੇਂ 'ਤੇ ਮਿਲਦਾ ਹੈ। ਜੇਕਰ ਅਜਿਹਾ ਨਹੀਂ ਹੋ ਰਿਹਾ ਹੈ ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰੋ। ਹੋ ਸਕਦਾ ਹੈ ਤੁਹਾਡਾ ਸਟੇਟਮੈਂਟ ਧੋਖੇਬਾਜਾਂ ਤੱਕ ਪਹੁੰਚ ਰਿਹਾ ਹੋਵੇ ਅਤੇ ਉਹ ਕਦੇ ਵੀ ਫਰਾਡ ਨੂੰ ਅੰਜਾਮ ਦੇ ਸਕਦੇ ਹਨ। ਇਸ ਤਰ੍ਹਾਂ ਕਈ ਵਾਰ ਅਸੀਂ ਪੁਰਾਣੇ ਬੈਂਕ ਸਟੇਟਮੈਂਟ, ਕਰੈਡਿਟ ਕਾਰਡ ਐਪਲੀਕੇਸ਼ਨ, ਬਿਲ ਸੁੱਟ ਦਿੰਦੇ ਹਾਂ।
CVV
ਅਜਿਹੇ ਕਾਗਜਾਂ ਨੂੰ ਸੁੱਟਣ ਦੇ ਬਜਾਏ ਜਲਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਨਸ਼ਟ ਕਰ ਦਿਓ। ਨਹੀਂ ਤਾਂ ਤੁਹਾਡੀ ਵਿਅਕਤੀਗਤ ਜਾਣਕਾਰੀ ਗਲਤ ਹੱਥਾਂ ਵਿਚ ਜਾ ਸਕਦੀ ਹੈ। ਅਜਿਹੇ ਈ - ਮੇਲ ਲਿੰਕ 'ਤੇ ਕਦੇ ਵੀ ਕਲਿਕ ਨਾ ਕਰੋ ਜਿਸ 'ਤੇ ਤੁਹਾਡੇ ਅਕਾਉਂਟ ਡਿਟੇਲ ਮੰਗੇ ਗਏ ਹੋਣ। ਇਹ ਠੱਗਾਂ ਦੇ ਫਿਸ਼ਿੰਗ ਮੇਲ ਹੋ ਸਕਦੇ ਹਨ। ਕਰੈਡਿਟ ਕਾਰਡ ਤੋਂ ਭੁਗਤਾਨ ਕਰਦੇ ਸਮੇਂ ਚੰਗੀ ਤਰ੍ਹਾਂ ਨਾਲ ਇਹ ਜਾਂਚ - ਪਰਖ ਕਰ ਲਓ ਕਿ ਵੈਬਸਾਈਟ ਸੁਰੱਖਿਅਤ ਹੈ ਜਾਂ ਫਿਰ ਨਹੀਂ। ਜੇਕਰ ਜਰਾ ਵੀ ਸ਼ੱਕ ਹੁੰਦਾ ਹੈ ਤਾਂ ਕਿਸੇ ਮਾਹਿਰ ਦੀ ਮਦਦ ਲਓ ਜਾਂ ਵੈਬਸਾਈਟ ਦੇ ਬਾਰੇ ਵਿਚ ਇੰਟਰਨੈਟ 'ਤੇ ਸਰਚ ਕਰੋ।