ਸ਼ਾਪਿੰਗ 'ਚ ਫਿਜ਼ੂਲਖਰਚੀ ਉਤੇ ਲਗਾਮ ਲਗਾਵੇਗਾ ਤੁਹਾਡਾ ਡੈਬਿਟ ਕਾਰਡ
Published : Dec 19, 2018, 2:05 pm IST
Updated : Dec 19, 2018, 2:05 pm IST
SHARE ARTICLE
Debit Card
Debit Card

ਮੌਲ, ਹੋਟਲ - ਰੇਸਤਰਾਂ ਵਿਚ ਸੇਲ ਜਾਂ ਭਾਰੀ ਛੋਟ ਦੇ ਲਾਲਚ ਵਿਚ ਅਕਸਰ ਅਸੀਂ ਡੈਬਿਟ - ਕ੍ਰੈਡਿਟ ਕਾਰਡ ਦੇ ਜ਼ਰੀਏ ਜ਼ਰੂਰਤ ਤੋਂ ਜ਼ਿਆਦਾ ਸ਼ਾਪਿੰਗ ਕਰ ਲੈਂਦੇ ਹਾਂ ਅਤੇ ਕਰਜ਼..

ਨਵੀਂ ਦਿੱਲੀ : (ਭਾਸ਼ਾ) ਮੌਲ, ਹੋਟਲ - ਰੇਸਤਰਾਂ ਵਿਚ ਸੇਲ ਜਾਂ ਭਾਰੀ ਛੋਟ ਦੇ ਲਾਲਚ ਵਿਚ ਅਕਸਰ ਅਸੀਂ ਡੈਬਿਟ - ਕ੍ਰੈਡਿਟ ਕਾਰਡ ਦੇ ਜ਼ਰੀਏ ਜ਼ਰੂਰਤ ਤੋਂ ਜ਼ਿਆਦਾ ਸ਼ਾਪਿੰਗ ਕਰ ਲੈਂਦੇ ਹਾਂ ਅਤੇ ਕਰਜ਼ ਦੇ ਭਾਰ ਹੇਠ ਆ ਜਾਂਦੇ ਹਾਂ। ਕਮਾਈ ਅਤੇ ਖ਼ਰਚ ਵਿਚ ਸੰਤੁਲਨ ਨਾ ਬਿਠਾ ਪਾਉਣ ਦੀ ਇਸ ਮੁਸ਼ਕਲ ਦਾ ਹੱਲ ਬਰਤਾਨੀਆ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਬਾਰਕਲੇਸ ਨੇ ਖੋਜ ਕੱਢੀ ਹੈ।

Debit CardDebit Card

ਬੈਂਕ ਨੇ ਅਪਣੇ ਐਪ ਉਤੇ ਗਾਹਕਾਂ ਦੀ ਅਜਿਹੀ ਸਹੂਲਤ ਦਿਤੀ ਹੈ, ਜੋ ਕਪੜਿਆਂ, ਕਰਿਆਨੇ ਦੇ ਸਮਾਨ ਦੇ ਨਾਲ ਬਾਰ - ਪਬ ਵਿਚ ਫਿਜ਼ੂਲਖ਼ਰਚੀ ਤੋਂ ਤੁਹਾਨੂੰ ਰੋਕੇਗੀ। ਆਨਲਾਈਨ ਫ਼ਾਇਨੈਂਸ ਐਂਡ ਕ੍ਰੈਡਿਟ ਪਲੇਟਫ਼ਾਰਮ ਕ੍ਰੈਡਿਟ ਸੁਧਾਰ ਦੇ ਨਿਰਦੇਸ਼ਕ ਅਰੁਣ ਰਾਮਮੂਰਤੀ ਦਾ ਕਹਿਣਾ ਹੈ ਕਿ ਅਕਸਰ ਬੈਂਕ ਗਾਹਕਾਂ ਨੂੰ ਜ਼ਿਆਦਾ ਖ਼ਰੀਦਾਰੀ ਨੂੰ ਪ੍ਰੋਤਸਾਹਿਤ ਕਰਦੇ ਹਨ ਪਰ ਗਾਹਕਾਂ ਨੂੰ ਕਰਜ਼ ਦੇ ਚੁੰਗਲ ਤੋਂ ਬਚਾਉਣਾ ਚੰਗਾ ਕਦਮ ਹੈ।

Shopping with Debit CardShopping with Debit Card

ਭਾਰਤ ਵਰਗੇ ਵੱਡੇ ਅਤੇ ਤੇਜ਼ੀ ਨਾਲ ਵੱਧਦੇ ਬਾਜ਼ਾਰ ਵਿਚ ਅਜਿਹਾ ਫ਼ੀਚਰ ਬਹੁਤ ਕਾਰਗਰ ਹੋ ਸਕਦਾ ਹੈ ਕਿਉਂਕਿ ਭਾਰਤ ਵਿਚ ਲੋਕਾਂ ਦੀ ਜੀਵਨਸ਼ੈਲੀ ਅਤੇ ਖ਼ਰਚ ਪੈਟਰਨ ਵਿਚ ਬਹੁਤ ਬਦਲਾਅ ਆ ਰਿਹਾ ਹੈ। ਬੈਂਕ ਨੇ ਐਪ ਉਤੇ ਨਵਾਂ ਫ਼ੀਚਰ ਦਿਤਾ ਹੈ, ਜਿਸ ਦੇ ਨਾਲ ਗਾਹਕ ਡੈਬਿਟ ਕਾਰਡ ਉਤੇ ਕਰਿਆਨਾ, ਕਪੜੇ, ਗੈਜੇਟ ਵਰਗੇ ਕੁੱਝ ਸਾਮਾਨ ਦੀ ਖਰੀਦ ਲਈ ਇਕ ਨਿਸ਼ਚਿਤ ਰਕਮ ਦੀ ਹੱਦ ਤੈਅ ਕਰ ਸਕਣਗੇ।

ShoppingShopping

ਮੰਨ ਲਓ, ਜੇਕਰ ਕਪੜੇ ਉਤੇ ਚਾਰ ਹਜ਼ਾਰ ਰੁਪਏ ਦੀ ਹੱਦ ਤੈਅ ਹੈ ਤਾਂ ਉਸ ਤੋਂ ਜ਼ਿਆਦਾ ਦੀ ਖ਼ਰੀਦ ਤੁਸੀਂ ਡੈਬਿਟ ਕਾਰਡ ਨਾਲ ਨਹੀਂ ਕਰ ਪਾਉਣਗੇ। ਇਹ ਦੱਸੇਗਾ ਕਿ ਖ਼ਰੀਦਾਰੀ ਤੁਹਾਡੇ ਬਜਟ ਤੋਂ ਬਾਹਰ ਹੋ ਰਹੀ ਹੈ। ਤੁਸੀਂ ਐਪ ਦੀ ਸੈਟਿੰਗਸ ਵਿਚ ਬਦਲਾਅ ਕਰ ਹੀ ਜ਼ਿਆਦਾ ਸਮਾਨ ਖ਼ਰੀਦ ਪਾਉਣਗੇ। ਬਾਰਕਲੇਸ ਅਜਿਹਾ ਪਹਿਲਾ ਬੈਂਕ ਹੈ, ਜਿਨ੍ਹੇ ਗਾਹਕਾਂ ਨੂੰ ਅਜਿਹੀ ਸਹੂਲਤ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement