
ਪਨੀ ਇਸ ਇਲੈਕਟ੍ਰਿਕ ਕਾਰ ਨੂੰ ਫਰਵਰੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਪੇਸ਼ ਕਰੇਗੀ।
ਨਵੀਂ ਦਿੱਲੀ- ਚੀਨ ਦੀ ਵਾਹਨ ਨਿਰਮਾਤਾ 'ਗ੍ਰੇਟ ਵਾਲ ਮੋਟਰ' ਆਪਣੀ ਇਲੈਕਟ੍ਰਿਕ ਕਾਰ Ora R1 ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਦੁਨੀਆਂ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਇਸ ਦੀ ਕੀਮਤ 8.6 ਹਜ਼ਾਰ ਡਾਲਰ ਤੋਂ 11 ਹਜ਼ਾਰ ਡਾਲਰ (ਲਗਭਗ 6.2 ਲੱਖ ਤੋਂ 8 ਲੱਖ ਰੁਪਏ) ਹੈ। GWM ਨੇ ਇਸ ਸਸਤੀ ਇਲੈਕਟ੍ਰਿਕ ਕਾਰ ਨੂੰ ਆਪਣੇ ਭਾਰਤੀ ਟਵਿੱਟਰ ਪੇਜ 'ਤੇ ਪੋਸਟ ਕੀਤਾ ਹੈ। ਕੰਪਨੀ ਇਸ ਇਲੈਕਟ੍ਰਿਕ ਕਾਰ ਨੂੰ ਫਰਵਰੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਪੇਸ਼ ਕਰੇਗੀ।
File Photo
ਇਹ ਇਲੈਕਟ੍ਰਿਕ ਕਾਰ ਇਕ ਵਾਰ ਫੁੱਲ ਚਾਰਜ ਹੋਣ ਤੇ 351 ਕਿਲੋਮੀਟਰ ਤਕ ਚੱਲੇਗੀ। Ora R1 ’ਚ 35 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਅਤੇ 33kwh ਦੀ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਸਟੈਂਡਰਡ ਚਾਰਜਰ ਨਾਲ ਇਸ ਨੂੰ ਫੁੱਲ ਚਾਰਜ ਹੋਣ ’ਚ ਕਰੀਬ 10 ਘੰਟੇ ਦਾ ਸਮਾਂ ਲੱਗੇਗਾ। ਫਾਸਟ ਚਾਰਜਰ ਨਾਲ ਇਸ ਦੀ ਬੈਟਰੀ 40 ਮਿੰਟ ’ਚ 20 ਫੀਸਦੀ ਤੋਂ ਚਾਰਜ ਹੋ ਕੇ 80 ਫੀਸਦੀ ਹੋ ਜਾਵੇਗੀ।
File Photo
ਇਸ ਇਲੈਕਟ੍ਰਿਕ ਕਾਰ ’ਚ ਬੇਸ਼ੱਕ ਟੈਸਲਾ ਆਟੋਪਾਇਲਟ ਜਾਂ ਉਸ ਵਰਗਾ ਕੁਝ ਹੋਰ ਫੈਂਸੀ ਟੈਕਨਾਲੋਜੀ ਫੀਚਰਜ਼ ਨਹੀਂ ਹੈ ਪਰ ਲੁੱਕ ਦੇ ਮਾਮਲੇ ’ਚ ਇਹ ਕਾਰ ਸ਼ਾਨਦਾਰ ਹੈ। ਕਾਰ ਦੀ ਸਟੀਲ ਫਰੇਮ ਤੇ ਸ਼ਾਨਦਾਰ ਕਵਰਸ ਅਤੇ ਵੱਡੇ-ਰਾਊਂਡ ਹੈੱਡਲੈਂਪ ਇਸ ਨੂੰ ਰੈਟ੍ਰੋ ਮਾਡਰਨ ਲੁੱਕ ਦਿੰਦੇ ਹਨ। ਇਸ ਇਲੈਕਟ੍ਰਿਕ ਕਾਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦਿੱਤਾ ਗਿਆ ਹੈ, ਜਿਸ ਨਾਲ 'Hello, Ora' ਬੋਲਦੇ ਹੀ ਇਹ ਕਾਰ ਚਾਲੂ ਜਾਂਦੀ ਹੈ।
File Photo
ਭਾਰਤ ’ਚ ਇਲੈਕਟ੍ਰਿਕ ਕਾਰਾਂ ਦੀ ਔਸਤ ਲਾਗਤ 13 ਲੱਖ ਰੁਪਏ ਦੇ ਕਰੀਬ ਹੈ, ਜੋ ਟਰਡੀਸ਼ਨਲ ਫਿਊਲ (ਪੈਟਰੋਲ-ਡੀਜ਼ਲ) ਨਾਲ ਚੱਲਣ ਵਾਲੀਆਂ ਕਿਫਾਇਤੀ ਕਾਰਾਂ ਦੇ ਮੁਕਾਬਲੇ ਔਸਤ 5 ਲੱਖ ਰੁਪਏ ਜ਼ਿਆਦਾ ਹੈ। Ora R1 ਦੀ ਲਾਂਚਿੰਗ ਨਾਲ ਭਾਰਤੀ ਗਾਹਕਾਂ ਨੂੰ ਇਕ ਕਿਫਾਇਤੀ ਇਲੈਕਟ੍ਰਿਕ ਕਾਰ ਦਾ ਆਪਸ਼ਨ ਮਿਲੇਗਾ।
File Photo
‘ਗ੍ਰੇਟ ਵਾਲ ਮੋਟਰ’ ਨੇ ਭਾਰਤ ’ਚ ਆਪਣੀ ਐਂਟਰੀ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਹੈ। ਟਵਿਟਰ ਪੇਜ ’ਤੇ ਕੰਮ ਨੇ ‘ਨਮਸਤੇ ਇੰਡੀਆ’ ਟਾਈਟਲ ਨਾਲ ਇਕ ਟੀਜ਼ਰ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਇਕ ਐੱਸ.ਯੂ.ਵੀ. ਦੀ ਆਊਟਲਾਈਨ ਵੀ ਦਿਸ ਰਹੀ ਹੈ।