ਕੈਨੇਡਾ ਜਾਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ, ਟਰੂਡੋ ਸਰਕਾਰ ਨੇ ਕਰ ਦਿੱਤਾ ਇਹ ਐਲਾਨ!
Published : Jan 4, 2020, 11:06 am IST
Updated : Jan 4, 2020, 1:02 pm IST
SHARE ARTICLE
Canada Government Justin Trudeau
Canada Government Justin Trudeau

ਅਰਜ਼ੀ ਵਿਚ ਪਤੀ ਜਾਂ ਪਤਨੀ ਅਤੇ ਬਿਨੈਕਾਰ ‘ਤੇ ਨਿਰਭਰ ਬੱਚਿਆਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ...

ਕੈਨੇਡਾ: ਕੈਨੇਡਾ ਸਰਕਾਰ ਨੇ ਹਰ ਸਾਲ ਦੀ ਤਰਾਂ ਇਸ ਸਾਲ ਭਾਵ 2020 ਵਿਚ ਵੀ ਨਵੇਂ ਆਉਣ ਵਾਲੇ ਕੁਝ ਹੁਨਰਮੰਦ ਕਾਮਿਆਂ ਲਈ ਸੈਟਲਮੈਂਟ ਫੰਡ ਵਿਚ ਤਬਦੀਲੀ ਕਰਦਿਆਂ ਇਸ ਵਿਚ ਵਾਧਾ ਕਰ ਦਿੱਤਾ ਹੈ। ਹੁਣ ਪਰਿਵਾਰ ਦੇ ਮੈਂਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਸ਼ੋਅ ਕਰਨਾ ਹੋਵੇਗਾ।

Justin TrudeauJustin Trudeauਦੱਸ ਦੇਈਏ ਕਿ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਤਹਿਤ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਨੌਕਰੀ ਦੀ ਪੇਸ਼ਕਸ਼ ਤੋਂ ਬਿਨਾਂ ਯੋਗਤਾ ਪੂਰੀ ਕਰਨ ਲਈ ਉਨਾਂ ਕੋਲ ਇੱਕ ਨਿਸ਼ਚਿਤ ਬਚਤ ਪੂੰਜੀ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਅਧੀਨ ਅਰਜ਼ੀ ਦੇਣ ਵਾਲੇ ਅਤੇ ਇੱਕ ਜਾਇਜ਼ ਨੌਕਰੀ ਦੀ ਪੇਸ਼ਕਸ਼ ਵਾਲੇ ਬਿਨੈਕਾਰਾਂ ਲਈ ਸੈਟਲਮੈਂਟ ਫੰਡ ਜ਼ਰੂਰੀ ਨਹੀਂ ਹਨ।

CanadaCanadaਅਰਜ਼ੀ ਵਿਚ ਸ਼ਾਮਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਇੰਮੀਗ੍ਰੇਸ਼ਨ, ਰਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਮੁਤਾਬਕ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਲਈ ਦਿੱਤੀ ਜਾਣ ਵਾਲੀ ਅਰਜ਼ੀ ਵਿਚ ਅੱਗੇ ਲਿਖੇ ਪਰਿਵਾਰਕ ਮੈਂਬਰ ਸ਼ਾਮਲ ਹੋਣੇ ਚਾਹੀਦੇ ਹਨ, ਜਿਨਾਂ ਵਿਚ ਬਿਨੈਕਾਰ, ਉਸ ਦਾ ਪਤੀ ਜਾਂ ਪਤਨੀ, ਉਸ ‘ਤੇ ਨਿਰਭਰ ਬੱਚੇ ਅਤੇ ਬੱਚਿਆਂ ‘ਤੇ ਨਿਰਭਰ ਪਤੀ ਜਾਂ ਪਤਨੀ ਸ਼ਾਮਲ ਹਨ।

Justin TrudeauJustin Trudeauਅਰਜ਼ੀ ਵਿਚ ਪਤੀ ਜਾਂ ਪਤਨੀ ਅਤੇ ਬਿਨੈਕਾਰ ‘ਤੇ ਨਿਰਭਰ ਬੱਚਿਆਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ। ਭਾਵੇਂ ਉਹ ਪਹਿਲਾਂ ਹੀ ਕੈਨੇਡਾ ਦੇ ਪੱਕੇ ਵਸਨੀਕ ਜਾਂ ਕੈਨੇਡੀਅਨ ਨਾਗਰਿਕ ਹੋਣ ਜਾਂ ਫਿਰ ਉਹ ਬਿਨੈਕਾਰ ਨਾਲ ਕੈਨੇਡਾ ਨਾ ਵੀ ਆ ਰਹੇ ਹੋਣ, ਪਰ ਉਨਾਂ ਦਾ ਵੇਰਵਾ ਅਰਜ਼ੀ ਵਿਚ ਦਾਖ਼ਲ ਹੋਣਾ ਜ਼ਰੂਰੀ ਹੈ।

CanadaCanada2020 ਵਿਚ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਅਧੀਨ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਸੈਟਲਮੈਂਟ ਫੰਡ ਸ਼ੋਅ ਕਰਨਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Canada, Alberta

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement