
ਦਰਅਸਲ ਇਹ ਆਫਰ ਚੌਣਵੇਂ ਸ਼ਹਿਰਾਂ ਲਈ ਹੈ...
ਨਵੀਂ ਦਿੱਲੀ: ਰੁਪਏ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਮਹੱਤਵਪੂਰਨ ਖ਼ਬਰ ਹੈ। ਰੁਪਏ ਕਾਰਡ ਨੇ ਅਪਣੇ ਅੰਤਰਰਾਸ਼ਟਰੀ ਕਾਰਡਧਾਰਕਾਂ ਨੂੰ 40 ਫ਼ੀਸਦੀ ਤਕ ਦਾ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ(NPCI) ਵਲੋਂ ਜਾਰੀ ਬਿਆਨ ਮੁਤਾਬਕ ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਸ੍ਰੀਲੰਕਾ, ਬ੍ਰਿਟੇਨ, ਅਮਰੀਕਾ, ਸਪੇਨ, ਸਵਿੱਟਜ਼ਰਲੈਂਡ ਅਤੇ ਥਾਈਲੈਂਡ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਇਸ ਆਫਰ ਦਾ ਲਾਭ ਲੈ ਸਕਦੇ ਹਨ।
Rupayਦਰਅਸਲ ਇਹ ਆਫਰ ਚੌਣਵੇਂ ਸ਼ਹਿਰਾਂ ਲਈ ਹੈ। ਇਨ੍ਹਾਂ ਚੌਣਵੇਂ ਸ਼ਹਿਰਾਂ ਵਿਚ ਰੁਪਏ ਇੰਟਰਨੈਸ਼ਨਲ ਕਾਰਡ ਨੂੰ ਐਕਟਿਵ ਕਰਵਾਉਣ 'ਤੇ ਮਹੀਨਾ 16,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਕੈਸ਼ਬੈਕ ਦਾ ਲਾਭ ਲੈਣ ਲਈ ਗਾਹਕਾਂ ਨੂੰ ਘੱਟੋ-ਘੱਟ 1,000 ਰੁਪਏ ਦਾ ਲੈਣ-ਦੇਣ ਕਰਨਾ ਹੋਵੇਗਾ। ਇਕ ਵਾਰ ਦੇ ਲੈਣ-ਦੇਣ 'ਤੇ 4,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ।
Rupayਇਸ ਆਫਰ ਦਾ ਲਾਭ ਲੈਣ ਲਈ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਆਪਣੇ ਰੁਪਏ ਇੰਟਰਨੈਸ਼ਨਲ ਕਾਰਡ ਨੂੰ ਇਸ ਨੂੰ ਜਾਰੀ ਕਰਨ ਵਾਲੇ ਬੈਂਕ ਨਾਲ ਸੰਪਰਕ ਕਰਕੇ ਅੰਤਰਰਾਸ਼ਟਰੀ ਲੈਣ-ਦੇਣ ਲਈ ਐਕਟਿਵ ਕਰਵਾ ਸਕਦੇ ਹੋ। ਇਹ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਫੋਨ ਬੈਂਕਿੰਗ ਜਾਂ ਸੰਬੰਧਿਤ ਸ਼ਾਖਾ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਕੈਸ਼ਬੈਕ ਕਮਾਉਣ ਤੋਂ ਇਲਾਵਾ ਕਾਰਡਧਾਰਕ ਰੁਪਏ ਕਾਰਡ ਨਾਲ ਸੰਬੰਧਿਤ ਘਰੇਲੂ/ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਊਂਜ ਤੱਕ ਅਕਸੈੱਸ ਦਾ ਲਾਭ ਵੀ ਲੈ ਸਕਦੇ ਹਨ।
Rupayਰੁਪਏ ਕਾਰਡ ਜ਼ਰੀਏ ਥਾਮਸ ਕੁੱਕ ਅਤੇ ਮੇਕ ਮਾਈ ਟ੍ਰਿਪ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਉਡਾਣਾਂ ਅਤੇ ਹੋਟਲਾਂ ਦੀ ਬੁਕਿੰਗ 'ਤੇ ਆਕਰਸ਼ਕ ਆਫਰ ਦਾ ਵੀ ਲਾਭ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਰੁਪਏ ਨੇ ਡਿਸਕਵਰ ਫਾਇਨੈਂਸ਼ਿਅਲ ਸਰਵਿਸਿਜ਼ ਅਤੇ ਜਾਪਾਨ ਸਥਿਤ ਜੇ.ਸੀ.ਬੀ. ਇੰਟਰਨੈਸ਼ਨਲ ਦੇ ਨਾਲ ਸਾਂਝੇਦਾਰੀ ਕੀਤੀ ਹੋਈ ਹੈ ਜਿਸ ਦੇ ਜ਼ਰੀਏ ਰੁਪਏ ਕਾਰਡ ਦੇ ਗਾਹਕ ਇਸਨੂੰ 190 ਦੇਸ਼ਾਂ ਵਿਚ ਇਸਤੇਮਾਲ ਕਰ ਸਕਦੇ ਹਨ।
Rupay ਰੁਪਏ ਪਲੇਟਫਾਰਮ ਦੇ ਨਾਲ ਸਟੇਟ ਬੈਂਕ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ ਆਦਿ ਸਮੇਤ 1,100 ਤੋਂ ਜ਼ਿਆਦਾ ਬੈਂਕ ਜੁੜੇ ਹਨ। ਰੁਪਏ ਕਾਰਡ ਦਾ ਉਪਭੋਗਤਾ ਆਧਾਰ 60 ਕਰੋੜ ਤੋਂ ਜ਼ਿਆਦਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ NPCI ਅਤੇ JCB ਇੰਟਰਨੈਸ਼ਨਲ ਕੋ. ਲਿਮਟਿਡ(JCBI) ਨੇ ਪਿਛਲੇ ਸਾਲ ਜੁਲਾਈ 'ਚ RuPay JCB ਗਲੋਬਲ ਕਾਰਡਸ ਨੂੰ ਲਾਂਚ ਕੀਤਾ ਸੀ। ਇਨ੍ਹਾਂ ਕਾਰਡਸ ਨੂੰ ਭਾਰਤੀ ਬੈਂਕਾਂ ਨਾਲ ਮਿਲ ਕੇ ਲਾਂਚ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।