
ਪ੍ਰੈਸ ਕਾਨਫਰੰਸ ਬਿਊਰੋ ਨੇ ਟਵਿਟਰ ਅਕਾਉਂਟ 'ਤੇ ਪੀਆਈਬੀ ਫੈਕਟ...
ਨਵੀਂ ਦਿੱਲੀ: ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਸਰਕਾਰ 100 ਰੁਪਏ ਦੇ ਨੋਟਾਂ ਨੂੰ ਇਕ ਵਾਰ ਫਿਰ ਵਾਪਸ ਲਿਆ ਸਕਦੀ ਹੈ। ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਕਥਿਤ ਤੌਰ ਤੇ 1000 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਵੀ ਵਾਇਰਲ ਹੋ ਰਹੀ ਸੀ। ਸਰਕਾਰ ਨੇ ਅਜਿਹੀਆਂ ਸਾਰੀਆਂ ਚਰਚਾਵਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਆਰਬੀਆਈ ਵੱਲੋਂ 1000 ਰੁਪਏ ਦਾ ਕੋਈ ਨਵਾਂ ਨੋਟ ਜਾਰੀ ਨਹੀਂ ਕੀਤਾ ਗਿਆ।
Photo
ਪ੍ਰੈਸ ਕਾਨਫਰੰਸ ਬਿਊਰੋ ਨੇ ਟਵਿਟਰ ਅਕਾਉਂਟ ਤੇ ਪੀਆਈਬੀ ਫੈਕਟ ਚੈਕ ਵਿਚ ਦਸਿਆ ਹੈ ਕਿ ਸੋਸ਼ਲ ਮੀਡੀਆ ਵਿਚ ਫਰਜ਼ੀ ਅਫ਼ਵਾਹ ਚਲ ਰਹੀ ਹੈ ਕਿ ਆਰਬੀਆਈ ਨੇ 1000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਤੇ ਜਿਹੜੀ 1000 ਰੁਪਏ ਦੇ ਨੋਟ ਦੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਵੀ ਬਿਲਕੁੱਲ ਨਕਲੀ ਹੈ। ਆਰਬੀਆਈ ਨੇ ਅਜਿਹਾ ਕੋਈ ਨੋਟ ਜਾਰੀ ਨਹੀਂ ਕੀਤਾ।
1000 Rs
ਦਸ ਦਈਏ ਕਿ ਆਰਬੀਆਈ ਵੱਲੋਂ ਹਾਲ ਹੀ ਵਿਚ 2000 ਅਤੇ 500 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ ਜਿਸ ਵਿਚ ਭਾਰਤ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗ੍ਰਾਮ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਨੋਟਾਂ ਤੇ ਪੀਐਮ ਨਰਿੰਦਰ ਮੋਦੀ ਦੀ ਫਲੈਗਸ਼ਿਪ ਸਕੀਮ ਸਵੱਛ ਭਾਰਤ ਨੂੰ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਇਹੀ ਨਹੀਂ ਦੇਵਨਾਗਰੀ ਲਿਪੀ ਵਿਚ ਵੀ ਨੋਟ ਦਾ ਮੁੱਲ ਲਿਖਿਆ ਗਿਆ ਹੈ।
RBI
ਹਾਲਾਂਕਿ ਸਰਕਾਰ ਅਤੇ ਆਰਬੀਆਈ ਨੇ 1000 ਰੁਪਏ ਦੇ ਨਵੇਂ ਨੋਟ ਜਾਰੀ ਨਾ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਸਰਕਾਰ ਨੇ ਨਵੇਂ 100 ਰੁਪਏ ਦੇ ਨੋਟ ਲਿਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਅਨੁਸਾਰ, ਇਹ ਨੋਟ ਲੰਬੇ ਸਮੇਂ ਤੱਕ ਚੱਲਣ ਦੇ ਯੋਗ ਹੋਣਗੇ। ਇਨ੍ਹਾਂ ਨੋਟਾਂ ਦੀ ਪਰਤ ਮਜ਼ਬੂਤ ਹੋਵੇਗੀ ਜਿਸ ਕਾਰਨ ਇਹ ਆਮ ਲੈਣ-ਦੇਣ ਜਾਂ ਪਾਣੀ ਨਾਲ ਖਰਾਬ ਨਹੀਂ ਹੋਣਗੇ।
RBI
ਹਾਲਾਂਕਿ ਇਹਨਾਂ ਨੋਟਾਂ ਨੂੰ ਤਿਆਰ ਕਰਨ ਵਿਚ ਪੁਰਾਣੇ ਨੋਟਾਂ ਦੇ ਮੁਕਾਬਲੇ ਵੱਧ ਲਾਗਤ ਲਗੇਗੀ। ਸਰਕਾਰ ਅਤੇ ਰਿਜ਼ਰਵ ਬੈਂਕ ਇਹਨਾਂ ਨਵੇਂ ਨੋਟਾਂ ਨੂੰ ਫਾਇਦੇ ਦਾ ਸੌਦਾ ਮੰਨ ਰਹੇ ਹਨ। ਦਰਅਸਲ ਬੈਂਕਾਂ ਨੂੰ ਅਕਸਰ ਫਟੇ ਜਾਂ ਖਰਾਬ ਹੋਏ ਨੋਟਾਂ ਨੂੰ ਬਦਲਣਾ ਪੈਂਦਾ ਹੈ।
ਇਸ ਤੇ ਆਰਬੀਆਈ ਨੂੰ ਵੱਡੀ ਲਾਗਤ ਵਿਚ ਖਰਚ ਆ ਸਕਦਾ ਹੈ। ਅਜਿਹੇ ਵਿਚ ਇਹਨਾਂ ਨਵੇਂ ਨੋਟਾਂ ਤੇ ਆਰਬੀਆਈ ਨੂੰ ਇਕ ਵਾਰ ਹੀ ਵਧ ਲਾਗਤ ਲਗਾਉਣੀ ਪਵੇਗੀ ਅਤੇ ਵਾਰ-ਵਾਰ ਨੋਟਾਂ ਨੂੰ ਬਦਲਣ ਦੇ ਝੰਝਟ ਤੋਂ ਮੁਕਤੀ ਮਿਲ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।