
ਬਿਲ ਮਾਫੀ ਅਤੇ ਸਰਲ ਬਿਲ ਦੇ ਐਲਾਨ ਦੇ ਵਿਚ ਪ੍ਰਦੇਸ਼ 'ਚ ਬਿਜਲੀ ਦੀਆਂ ਦਰਾਂ ਵਧਣ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਪਾਵਰ ਮੈਨੇਜਮੈਂਟ ਕੰਪਨੀ ਨੇ ਫਿਊਲ ਕਾਸਟ ਐਡਜਸਟਮੈਂਟ ...
ਇੰਦੌਰ :- ਬਿਲ ਮਾਫੀ ਅਤੇ ਸਰਲ ਬਿਲ ਦੇ ਐਲਾਨ ਦੇ ਵਿਚ ਪ੍ਰਦੇਸ਼ 'ਚ ਬਿਜਲੀ ਦੀਆਂ ਦਰਾਂ ਵਧਣ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਪਾਵਰ ਮੈਨੇਜਮੈਂਟ ਕੰਪਨੀ ਨੇ ਫਿਊਲ ਕਾਸਟ ਐਡਜਸਟਮੈਂਟ (ਐਫਸੀਏ) ਵਧਾਉਣ ਦੀ ਮਨਜ਼ੂਰੀ ਦੇ ਦਿਤੀ ਹੈ। ਪ੍ਰਤੀ ਯੂਨਿਟ ਐਫਸੀਏ ਵਿਚ 19 ਪੈਸੇ ਦਾ ਵਾਧਾ ਹੋ ਰਿਹਾ ਹੈ। ਬਿਜਲੀ ਕੰਪਨੀ ਹਰ ਬਿਲ ਵਿਚ ਉਪਭਕਤਾਵਾਂ ਤੋਂ ਐਫਸੀਏ ਦੇ ਰੂਪ ਵਿਚ ਨਿਰਧਾਰਤ ਸ਼ੁਲਕ ਵੀ ਵਸੂਲਦੀ ਹੈ।
ਬਾਲਣ ਦੀਆਂ ਵੱਧਦੀਆਂ ਕੀਮਤਾਂ ਦਾ ਹਵਾਲਾ ਦੇ ਕੇ ਮੱਧ ਪ੍ਰਦੇਸ਼ ਪਾਵਰ ਮੈਨੇਜਮੈਂਟ ਇਲੈਕਟ੍ਰਿਕ ਰੈਗੂਲੇਟਰੀ ਕਮਿਸ਼ਨ ਨੂੰ ਐਫਸੀਏ ਵਿਚ ਵਾਧਾ ਦਾ ਪ੍ਰਸਤਾਵ ਭੇਜਿਆ ਸੀ। ਪਾਵਰ ਮੈਨੇਜਮੈਂਟ ਕੰਪਨੀ ਨੇ ਐਫਸੀਏ ਵਿਚ 22 ਪੈਸੇ ਪ੍ਰਤੀ ਯੂਨਿਟ ਵਾਧੇ ਦੀ ਮੰਗ ਰੱਖੀ ਸੀ ਪਰ ਕਮਿਸ਼ਨ ਨੇ 19 ਪੈਸੇ ਪ੍ਰਤੀ ਯੂਨਿਟ ਵਾਧੇ ਨੂੰ ਮਨਜ਼ੂਰੀ ਦਿਤੀ। ਇਸ ਤਰ੍ਹਾਂ 100 ਯੂਨਿਟ ਦੇ ਬਿਲ ਉੱਤੇ 19 ਰੁਪਏ ਦਾ ਵਾਧਾ ਹੋਵੇਗਾ।
power Bill
ਜੇਕਰ ਬਿਲ ਦੀ ਰਾਸ਼ੀ ਤੋਂ ਇਸ ਅਨੁਪਾਤ ਦਾ ਹਿਸਾਬ ਲਗਾਇਆ ਜਾਵੇ ਤਾਂ ਇਕ ਹਜ਼ਾਰ ਰੁਪਏ ਦੇ ਬਿਜਲੀ ਬਿਲ ਉੱਤੇ 22 ਤੋਂ 25 ਰੁਪਏ ਦੀ ਵਾਧਾ ਹੋਣਾ ਤੈਅ ਹੈ। ਇਹ ਵਾਧਾ ਸਮਾਨ ਰੂਪ ਨਾਲ ਮੱਧ ਪ੍ਰਦੇਸ਼ ਦੀਆਂ ਤਿੰਨਾਂ ਬਿਜਲੀ ਕੰਪਨੀਆਂ ਦੇ ਖਪਤਕਾਰਾਂ ਉੱਤੇ ਲਾਗੂ ਹੋਵੇਗੀ। ਬਿਜਲੀ ਕੰਪਨੀਆਂ ਦੇ ਅਧਿਕਾਰੀਆਂ ਨੇ ਇਸ ਉੱਤੇ ਟਿੱਪਣੀ ਤੋਂ ਇਨਕਾਰ ਕਰ ਦਿਤਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਫਿਲਹਾਲ ਵਾਧਾ ਦਾ ਪ੍ਰਸਤਾਵ ਤਿੰਨ ਮਹੀਨੇ ਅਕਤੂਬਰ, ਨਵੰਬਰ, ਦਿਸੰਬਰ ਲਈ ਹੈ। ਇਸ ਤੋਂ ਬਾਅਦ ਬਾਲਣ ਦੀਆਂ ਕੀਮਤਾਂ ਡਿੱਗੀਆਂ ਤਾਂ ਅੱਗੇ ਫਿਊਲ ਕਾਸਟ ਦੀ ਦਰ ਘੱਟ ਵੀ ਹੋ ਸਕਦੀ ਹੈ।