ਸਰਕਾਰੀ ਬੈਂਕਾਂ ਉੱਤੇ ਵੀ ਕਸੇਗਾ ਆਰਬੀਆਈ ਦਾ ਸ਼ਕੰਜਾ: ਪੀਊਸ਼ ਗੋਇਲ
Published : Jul 4, 2018, 4:36 pm IST
Updated : Jul 4, 2018, 4:36 pm IST
SHARE ARTICLE
Reserve Bank of India
Reserve Bank of India

ਕੇਂਦਰੀ ਵਿਤ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਨਿਯਮਤ ਕਰਨ ਦੀ ਘੱਟ ਸ਼ਕਤੀ 'ਤੇ ਹਾਲ ਵਿਚ ਭਾਰਤੀ ਰਿਜ਼ਰਵ ਬੈਂਕ

ਨਵੀਂ ਦਿੱਲੀ, ਕੇਂਦਰੀ ਵਿਤ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਨਿਯਮਤ ਕਰਨ ਦੀ ਘੱਟ ਸ਼ਕਤੀ 'ਤੇ ਹਾਲ ਵਿਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਚੁੱਕੇ ਗਏ ਮੁੱਦੇ ਉੱਤੇ ਚਰਚਾ ਕਰਨ ਲਈ ਸਰਕਾਰ ਤਿਆਰ ਹੈ। 13,500 ਕਰੋੜ ਰੁਪਏ ਦਾ ਪੀਐਨਬੀ ਘਪਲਾ ਸਾਹਮਣੇ ਆਉਣ ਤੋਂ ਬਾਅਦ ਆਰਬੀਆਈ ਦੀ ਇਹ ਕਹਿ ਕੇ ਨਿੰਦਿਆ ਹੋ ਰਹੀ ਹੈ ਕਿ ਉਹ ਸਰਕਾਰੀ ਬੈਂਕਾਂ 'ਤੇ ਨਿਗਰਾਨੀ ਕਰਨ ਵਿਚ ਅਸਫਲ ਰਿਹਾ ਹੈ।

rbiRBIਇਸ ਉੱਤੇ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਨੇ ਹਾਲ ਵਿਚ ਕਿਹਾ ਸੀ ਕਿ ਇਸਦਾ ਕਾਰਨ ਇਹ ਹੈ ਕਿ ਸਰਕਾਰੀ ਬੈਂਕਾਂ ਨੂੰ ਕੰਟਰੋਲ ਕਰਨ ਦੀ ਸਮੁੱਚੀ ਸ਼ਕਤੀ ਉਨ੍ਹਾਂ ਦੇ ਕੋਲ ਨਹੀਂ ਹੈ। ਗੋਇਲ ਨੇ ਸ਼ਾਮ ਦੌਰਾਨ ਇੱਕ ਉਦਯੋਗਕ ਸਮਾਰੋਹ ਵਿਚ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਨਿਯਮਤ ਕਰਨ ਨਾਲ ਸਬੰਧਤ ਜੋ ਵੀ ਮੁੱਦੇ ਹਨ, ਉਸ ਉੱਤੇ ਸਰਕਾਰ ਆਰਬੀਆਈ ਦੇ ਨਾਲ ਵਿਚਾਰ ਕਰਨ ਲਈ ਤਿਆਰ ਹੈ। ਮੰਤਰੀ ਨੇ ਸਰਕਾਰੀ ਬੈਂਕਾਂ ਵਿਚ ਸਰਕਾਰ ਦੀ ਹਿੱਸੇਦਾਰੀ ਘਟਾਏ ਜਾਣ ਦੀ ਗੱਲ ਨੂੰ ਵੀ ਖ਼ਾਰਜ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਕੋਲ 20 ਸਰਕਾਰੀ ਬੈਂਕਾਂ ਵਿਚ ਮਾਲਕੀ ਨੂੰ 51 ਫੀਸਦੀ ਤੋਂ ਘੱਟ ਕਰਨ ਨੂੰ ਲੈ ਕੇ ਕੋਈ ਪੇਸ਼ਕਸ਼ ਨਹੀਂ ਹੈ।

RBIRBIਸਰਕਾਰ ਦਾ ਇਹ ਬਿਆਨ ਇਸ ਪ੍ਰਤੀ ਮਹੱਤਵਪੂਰਣ ਹੈ ਕਿ ਸਰਕਾਰ ਆਈਡੀਬੀਆਈ ਬੈਂਕ ਵਿਚ ਬਹੁਮਤ ਹਿੱਸੇਦਾਰੀ ਐਲਆਈਸੀ ਨੂੰ ਵੇਚਣਾ ਚਾਹੁੰਦੀ ਹੈ ਅਤੇ ਇਸਦਾ ਬੈਂਕ ਅਤੇ ਐਲਆਈਸੀ, ਦੋਵਾਂ ਦੇ ਕਰਮਚਾਰੀ ਸੰਘ ਵਿਰੋਧ ਕਰ ਰਹੇ ਹਨ। ਗੋਇਲ ਨੇ ਕਿਹਾ ਕਿ ਬੈਂਕ ਪ੍ਰਬੰਧਨ ਉਚ ਮਿਆਰਾਂ ਅਤੇ ਉਨ੍ਹਾਂ ਤੋਂ ਕੀਤੀਆਂ ਉਮੀਦਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ।

Piyush Goyal Piyush Goyalਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਾਰੇ ਸਰਕਾਰੀ ਬੈਂਕਾਂ ਨੂੰ ਪੂਰੀ ਪੂੰਜੀ ਦੇ ਨਾਲ ਸਹਾਇਤਾ ਕਰੇਗੀ। ਗੋਇਲ ਨੇ ਮੰਨਿਆ ਕਿ ਪਹਿਲਾਂ ਸਰਕਾਰੀ ਬੈਂਕਾਂ ਵਿਚ ਰਾਜਨੀਤਕ ਦਖਲ ਅੰਦਾਜ਼ੀ ਹੁੰਦੀ ਰਹੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬੈਂਕਾਂ ਦੇ ਅਮਲ ਵਿਚ ਕੋਈ ਵੀ ਮੰਤਰੀ ਦਖ਼ਲ ਨਹੀਂ ਦਿੰਦਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement