
ਟੈਕਸੀ ਓਪਰੇਟਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ
ਹੁਸ਼ਿਆਰਪੁਰ: ਰੋਜ਼ਾਨਾ ਸਰਕਾਰ ਖਿਲਾਫ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤੇ ਅੱਜ ਪੰਜਾਬ ਟੈਕਸੀ ਅਪਰੇਟਰ ਯੂਨੀਅਨ ਵੱਲੋਂ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਚੌਂਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
Hoshiarpur
ਇਸ ਮੌਕੇ ਟੈਕਸੀ ਯੂਨੀਅਨ ਆਪਰੇਟਰਾਂ ਨੇ ਇੱਕ ਰੋਡ ਸ਼ੋਅ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
Hoshiarpur
ਟੈਕਸੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਕਰੋਨਾ ਮਹਾਂਮਾਰੀ ਦੇ ਚੱਲਦੇ ਕੰਮ ਕਾਰ ਬਿਲਕੁਲ ਠੱਪ ਹਨ ਤੇਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹੋਰ ਵੀ ਟੈਕਸੀ ਅਪਰੇਟਰਾਂ ਦੇ ਉੱਪਰ ਬੋਝ ਪੈ ਗਿਆ ਹੈ ਜਿਸ ਦੇ ਚੱਲਦਿਆਂ ਟੈਕਸੀ ਆਪ੍ਰੇਟਰਾਂ ਦਾ ਕੰਮ ਬਿਲਕੁਲ ਹੀ ਖਤਮ ਹੋਣ ਦੀ ਤਦਾਰ ਤੇ ਹੈ।
Hoshiarpur
ਇਕਬਾਲ ਸਿੰਘ ਸੈਕਰੈਟਰੀ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਲੋਕ ਤਾਂ ਪਹਿਲਾਂ ਹੀ ਇਸ ਦੀ ਮਾਰ ਹੇਠ ਆਏ ਹੋਏ ਹਨ ਤੇ ਉਹ ਅਪਣਾ ਘਰ ਦਾ ਗੁਜ਼ਾਰਾ ਪਤਾ ਨਹੀਂ ਕਿਸ ਤਰ੍ਹਾਂ ਕਰ ਰਹੇ ਹਨ। ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ 30 ਡਾਲਰ ਪਰ ਵੈਰਲ ਹਨ। ਸ਼੍ਰੀਲੰਕਾ ਭਾਰਤ ਤੋਂ ਤੇਲ ਖਰੀਦ ਕੇ ਅਪਣੇ ਦੇਸ਼ ਵਿਚ 34 ਰੁਪਏ ਵੇਚ ਰਿਹਾ ਹੈ।
PM Narendra Modi
ਪਾਕਿਸਤਾਨ ਦੀ ਅਰਥਵਿਵਸਥਾ ਭਾਰਤ ਨਾਲੋਂ ਕਿਤੇ ਜ਼ਿਆਦਾ ਥੱਲੇ ਹੈ ਤੇ ਉਹ ਅਪਣੇ ਦੇਸ਼ ਵਿਚ 27 ਵੇਚ ਰਿਹਾ ਹੈ। ਭਾਰਤ ਵਿਚ ਤੇਲ ਦੀਆਂ ਕੀਮਤਾਂ 80 ਤੋਂ ਉਪਰ ਹਨ ਤੇ ਡੀਜ਼ਲ ਦੀਆਂ ਕੀਮਤਾਂ ਤਾਂ ਪੈਟਰੋਲ ਤੋਂ ਵੀ ਪਾਰ ਹੋ ਚੁੱਕੀਆਂ ਹਨ। ਇਸ ਨਾਲ ਟ੍ਰਾਂਸਪੋਰਟ ਮਹਿੰਗੀ ਹੋਵੇਗੀ ਤੇ ਜਿਹੜੀਆਂ ਰੋਜ਼ਾਨਾ ਦੀਆਂ ਵਸਤਾਂ ਹਨ ਉਹ ਵੀ ਮਹਿੰਗੀਆਂ ਹੋਣਗੀਆਂ।
Petrol diesel
ਅੱਜ ਉਹਨਾਂ ਵੱਲੋਂ ਕ੍ਰਿਸ਼ਚਨ ਨੈਸ਼ਨਲ ਫਰੰਟ ਦੀ ਅਗਵਾਈ ਵਿਚ ਇਕ ਟੋਕਨ ਪ੍ਰਦਰਸ਼ਨ ਮੋਦੀ ਸਰਕਾਰ ਦਾ ਪੁੱਤਲਾ ਫੂਕ ਕਰ ਕੀਤਾ ਜਾ ਰਿਹਾ ਹੈ। ਉਹਨਾਂ ਦੀ ਇਹੀ ਮੰਗ ਹੈ ਕਿ ਜੀਐਸਟੀ ਵੀ ਇਸ ਦੇ ਘੇਰੇ ਵਿਚ ਲਿਆਂਦੀ ਜਾਵੇ ਤੇ ਤੇਲ ਦੀਆਂ ਕੀਮਤਾਂ ਵੀ ਕੰਟਰੋਲ ਵਿਚ ਕੀਤੀਆਂ ਜਾਣ। ਸਰਕਾਰ ਤਕ ਲੋਕਾਂ ਦੀ ਆਵਾਜ਼ ਪਹੁੰਚਦੀ ਨਹੀਂ ਪਰ ਲੋਕਾਂ ਦੁਆਰਾ ਸੰਘਰਸ਼ ਜਾਰੀ ਹੈ। ਹੁਣ ਦੇਖਦੇ ਹਾਂ ਕਿ ਸਰਕਾਰ ਆਮ ਲੋਕਾਂ ਦੀ ਕਦੋਂ ਸੁਣਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।