ਇੰਡੀਅਨ ਬੈਂਕ ਐਸੋਸੀਏਸ਼ਨ ਨੇ ਬੈਂਕ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਿਉਹਾਰੀ ਸੀਜ਼ਨ...
ਨਵੀਂ ਦਿੱਲੀ: ਇੰਡੀਅਨ ਬੈਂਕ ਐਸੋਸੀਏਸ਼ਨ ਨੇ ਬੈਂਕ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਇਕ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਆਈਬੀਏ ਨੇ ਬੈਂਕਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਕ ਮਹੀਨੇ ਦਾ ਐਂਡਵਾਸ ਏਰੀਅਰ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਬਾਅਦ ਦੇਸ਼ ਦੇ ਸ਼ਭ ਤੋਂ ਵੱਡੇ ਐੱਸਬੀਆਈ ਤੇ ਯੂਕੋ ਬੈਂਕ ਨੇ ਮੁਲਾਜ਼ਮਾਂ ਨੂੰ ਐਂਡਵਾਸ ਏਰੀਅਰ ਦੇਣ ਦਾ ਐਲਾਨ ਕਰ ਦਿੱਤਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਬੈਂਕ ਵੀ ਜਲਦ ਹੀ ਇਸ ਸਬੰਧ 'ਚ ਸਰਕੁਲਰ ਜਾਰੀ ਕਰ ਸਕਦੇ ਹਨ। ਹਾਲਾਂਕਿ, ਬੈਂਕਾਂ ਦੇ ਯੂਨੀਅਨਾਂ ਨੇ ਆਈਬੀਏ ਦੇ ਇਸ ਫੈਸਲੇ 'ਤੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਫੈਸਲੇ ਨੂੰ 'ਇਕਤਰਫ਼ਾ' ਦੱਸਿਆ ਹੈ।
SBI ਨੇ ਜਾਰੀ ਕੀਤਾ ਸਰਕੁਲਰ
ਭਾਰਤੀ ਸਟੇਟ ਬੈਂਕ ਨੇ ਸਰਕੁਲਰ 'ਚ ਕਿਹਾ ਹੈ ਕਿ 1.11.2017 ਤੋਂ ਪਹਿਲਾਂ ਬੈਂਕ ਨਾਲ ਜੁੜਨ ਵਾਲੇ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਐਂਡਵਾਸ ਸੈਲਰੀ ਦਾ ਭੁਗਤਾਨ ਕੀਤਾ ਜਾਵੇਗਾ। ਉੱਥੇ 1.11.2017 ਦੇ ਬਾਅਦ ਤੇ 31.03.2019 ਤੋਂ ਪਹਿਲਾਂ ਬੈਂਕ ਨਾਲ ਜੁੜਨ ਵਾਲੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਸੈਲਰੀ ਦਿੱਤੀ ਜਾਵੇਗੀ। ਇਕ ਅਕਤੂਬਰ, 2019 ਨੂੰ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ ਇਸ ਭੁਗਤਾਨ ਤੇ ਟੀਡੀਐੱਸ ਨਾਲ ਜੁੜਿਆ ਨਿਯਮ ਪ੍ਰਭਾਵੀ ਹੋਵੇਗਾ।