
ਅਕਤੂਬਰ ਦੇ ਮਹੀਨੇ ਵਿਚ ਤਿਉਹਾਰਾਂ ਦੀਆਂ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਅਕਤੂਬਰ ਦੇ ਮਹੀਨੇ ਵਿਚ ਤਿਉਹਾਰਾਂ ਦੀਆਂ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੁਸਹਿਰਾ, ਦਿਵਾਲੀ ਅਤੇ ਕੁਝ ਹੋਰ ਤਿਉਹਾਰ ਇਸ ਵਾਰ ਮਹੀਨੇ ਵਿਚ ਕੁਲ 11 ਛੁੱਟੀਆਂ ਲੈ ਕੇ ਆ ਰਹੇ ਹਨ। ਇਸ ਵਿਚ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਕਰਮਚਾਰੀ ਸਭ ਤੋਂ ਜ਼ਿਆਦਾ ਛੁੱਟੀਆਂ ਮਨਾਉਣਗੇ। ਹਾਲਾਂਕਿ ਇਹਨਾਂ ਵਿਚੋਂ ਕੁੱਝ ਛੁੱਟੀਆਂ ਸ਼ਹਿਰਾਂ ਅਤੇ ਸੂਬਿਆਂ ਦੇ ਹਿਸਾਬ ਨਾਲ ਘੱਟ ਵਧ ਵੀ ਹੋ ਸਕਦੀਆਂ ਹਨ।
RBI
ਪਰ ਕੁੱਲ਼ ਮਿਲਾ ਕੇ 11 ਸਰਕਾਰੀ ਛੁੱਟੀਆਂ ਇਸ ਮਹੀਨੇ ਆਉਣਗੀਆਂ। ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਨਿਯਮਾਂ ਮੁਤਾਬਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਛੁੱਟੀ ਹੁੰਦੀ ਹੈ। ਕੋਲਕਾਤਾ ਵਿਚ 5 ਅਕਤੂਬਰ ਨੂੰ ਵੀ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਦੀ ਦੁਰਗਾ ਪੂਜਾ ਹੈ। ਇਸ ਦੇ ਨਾਲ ਹੀ ਕੋਲਕਾਤ ਵਿਚ 7,8, 12 ਅਕਤੂਬਰ ਨੂੰ ਵੀ ਛੁੱਟੀ ਹੋਵੇਗੀ।
Bank Holidays
ਆਰਬੀਆਈ ਮੁਤਾਬਕ ਅਕਤੂਬਰ ਮਹੀਨੇ ਵਿਚ ਬੈਂਕਾਂ ਦੀਆਂ ਛੁੱਟੀਆਂ
- 2 ਅਕਤੂਬਰ, ਗਾਂਧੀ ਜਯੰਤੀ
- 5 ਅਕਤੂਬਰ, ਦੁਰਗਾ ਪੂਜਾ-ਕੋਲਕਾਤਾ
- 6 ਅਕਤੂਬਰ, ਐਤਵਾਰ
- 7 ਅਕਤੂਬਰ, ਮਹਾਂਨੋਵੀ- ਕੋਲਕਾਤਾ, ਚੇਨਈ
- 8 ਅਕਤੂਬਰ, ਦੁਸਹਿਰਾ
- 12 ਅਕਤੂਬਰ-ਸ਼ਨੀਵਾਰ
- 13 ਅਕਤੂਬਰ, ਐਤਵਾਰ
- 20 ਅਕਤੂਬਰ, ਐਤਵਾਰ
- 26 ਅਕਤੂਬਰ, ਸ਼ਨੀਵਾਰ
- 27 ਅਕਤੂਬਰ, ਐਤਵਾਰ
- 28 ਅਕਤੂਬਰ, ਦਿਵਾਲੀ