
ਬੀਤੇ ਪੰਜ ਵਿੱਤੀ ਸਾਲਾਂ ਦੌਰਾਨ ਬੈਂਕਾਂ ਦੇ ਰਲੇਵੇਂ ਨਾਲ ਜਨਤਕ ਖੇਤਰ ਦੇ 26 ਸਰਕਾਰੀ ਬੈਂਕਾਂ ਦੀਆਂ ਕੁੱਲ 3,427 ਬੈਂਕ ਸ਼ਾਖਾਵਾਂ ਦੀ ਹੋਂਦ ਪ੍ਰਭਾਵਿਤ ਹੋਈ ਹੈ।
ਨਵੀਂ ਦਿੱਲੀ: ਸੂਚਨਾ ਦੇ ਅਧਿਕਾਰ ਐਕਟ ਵਿਚ ਖੁਲਾਸਾ ਹੋਇਆ ਹੈ ਕਿ ਬੀਤੇ ਪੰਜ ਵਿੱਤੀ ਸਾਲਾਂ ਦੌਰਾਨ ਬੈਂਕਾਂ ਦੇ ਰਲੇਵੇਂ ਨਾਲ ਜਨਤਕ ਖੇਤਰ ਦੇ 26 ਸਰਕਾਰੀ ਬੈਂਕਾਂ ਦੀਆਂ ਕੁੱਲ 3,427 ਬੈਂਕ ਸ਼ਾਖਾਵਾਂ ਦੀ ਹੋਂਦ ਪ੍ਰਭਾਵਿਤ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਇਹਨਾਂ ਵਿਚੋਂ 75 ਫੀਸਦੀ ਸ਼ਾਖਾਵਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੀਆਂ ਪ੍ਰਭਾਵਿਤ ਹੋਈਆਂ ਹਨ। ਐਸਬੀਆਈ ਵਿਚ ਇਸ ਦੇ ਪੰਜ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾਂ ਬੈਂਕ ਦਾ ਰਲੇਵਾਂ ਹੋਇਆ ਹੈ।
RTI
ਇਹ ਜਾਣਕਾਰੀ ਆਰਟੀਆਈ ਦੇ ਜ਼ਰੀਏ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਦੇਸ਼ ਦੇ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਇਹਨਾਂ ਨੂੰ ਚਾਰ ਵੱਡੇ ਬੈਕਾਂ ਵਿਚ ਤਬਦੀਲ ਕਰਨ ਦੀ ਨਵੀਂ ਯੋਜਨਾ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਮੱਧ ਪ੍ਰਦੇਸ਼ ਦੇ ਨੀਚਮ ਨਿਵਾਸੀ ਆਰਟੀਆਈ ਵਰਕਰ ਚੰਦਰਸ਼ੇਖਰ ਗੌੜ ਨੇ ਸੂਚਨਾ ਦੇ ਅਧਿਕਾਰ ਤਹਿਤ ਇਸ ਸਬੰਧੀ ਆਰਬੀਆਈ ਤੋਂ ਜਾਣਕਾਰੀ ਮੰਗੀ ਸੀ।
RBI
ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੇ 26 ਸਰਕਾਰੀ ਬੈਂਕਾਂ ਦੀਆਂ ਵਿੱਤੀ ਸਾਲ 2014-15 ਵਿਚ 90 ਸ਼ਾਖਾਵਾਂ, 2015-16 ਵਿਚ 126 ਸ਼ਾਖਾਵਾਂ, 2016-17 ਵਿਚ 253 ਸ਼ਾਖਾਵਾਂ, 2017-18 ਵਿਚ 2,083 ਸ਼ਾਖਾਵਾਂ ਅਤੇ 2018-19 ਵਿਚ 875 ਸ਼ਾਖਾਵਾਂ ਜਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਜਾਂ ਇਹਨਾਂ ਨੂੰ ਦੂਜੀਆਂ ਬੈਂਕ ਸ਼ਾਖਾਵਾਂ ਵਿਚ ਮਿਲਾ ਦਿੱਤਾ ਗਿਆ। ਆਰਟੀਆਈ ਅਨੁਸਾਰ ਬੀਤੇ ਪੰਜ ਵਿੱਤੀ ਸਾਲਾਂ ਵਿਚ ਐਸਬੀਆਈ ਦੀਆਂ ਸਭ ਤੋਂ ਜ਼ਿਆਦਾ 2,568 ਬੈਂਕ ਸ਼ਾਖਾਵਾਂ ਪ੍ਰਭਾਵਿਤ ਹੋਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।