ਹੋਰਨਾਂ ਦੇਸ਼ਾਂ ਵਿਚ ਭਾਰਤੀ ਬਾਸਮਤੀ ਅਤੇ ਸਾਦੇ ਚੌਲਾਂ ਦੀ ਮੰਗ ਘਟੀ 
Published : Dec 4, 2019, 1:05 pm IST
Updated : Dec 4, 2019, 1:07 pm IST
SHARE ARTICLE
Rice
Rice

ਅਪ੍ਰੈਲ–ਅਕਤੂਬਰ ਦੌਰਾਨ 28.1 ਲੱਖ ਟਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ 44.8 ਲੱਖ ਟਨ ਸੀ

ਨਵੀਂ ਦਿੱਲੀ- ਭਾਰਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੇ ਸ਼ੁਰੂਆਤੀ ਸੱਤ ਮਹੀਨਿਆਂ ਦੌਰਾਨ 10 ਫ਼ੀ ਸਦੀ ਘਟ ਗਈ ਹੈ ਜਦ ਕਿ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਵਿਚ 37 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀ ਤੇ ਪ੍ਰੋਸੈਸਡ ਖ਼ੁਰਾਕੀ ਉਤਪਾਦ ਬਰਾਮਦ ਵਿਕਾਸ ਅਥਾਰਟੀ (APEDA) ਤੋਂ ਮਿਲੀ ਜਾਣਕਾਰੀ ਅਨੁਸਾਰ ਚਾਲੂ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਅਕਤੂਬਰ ਮਹੀਨਿਆਂ ਦੌਰਾਨ ਭਾਰਤ ਨੇ ਲਗਭਗ 20 ਲੱਖ ਟਨ ਚੌਲ਼ਾਂ ਦੀ ਬਰਾਮਦ ਕੀਤੀ।

basmatiBasmati

ਇਸ ਦੇ ਮੁਕਾਬਲੇ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਦੇਸ਼ ’ਚੋਂ 22 ਲੱਖ ਟਨ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਚੌਲ਼ਾਂ ਦੀ ਬਰਾਮਦ ਵਿਚ 10 ਫ਼ੀ ਸਦੀ ਗਿਰਾਵਟ ਆਈ ਹੈ। ਬਾਸਮਤੀ ਚੌਲ਼ਾਂ ਦੀ ਬਰਾਮਦ ਨੂੰ ਜੇ ਰੁਪਏ ਦੀ ਕੀਮਤ ਦੇ ਤੌਰ ’ਤੇ ਵੇਖਿਆ ਜਾਵੇ, ਤਾਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਭਾਰਤ ਨੇ 15,564 ਕਰੋੜ ਰੁਪਏ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਕੀਤੀ ਹੈ।

Export of non- basmati riceExport of  basmati rice

ਇਕ ਨਿਊਜ਼ ਏਜੰਸੀ ਅਨੁਸਾਰ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਬਾਸਮਤੀ ਚੌਲ਼ਾਂ ਦੀ ਬਰਾਮਦ 16,963 ਕਰੋੜ ਰੁਪਏ ਦੀ ਹੋਈ ਸੀ ਉੱਧਰ ਡਾਲਰ ਦੀ ਕੀਮਤ ’ਚ ਅਪ੍ਰੈਲ–ਅਕਤੂਬਰ ਦੌਰਾਨ 222.5 ਕਰੋੜ ਡਾਲਰ ਮੁੱਲ ਦੀ ਬਰਾਮਦ ਹੋਈ ਜਦ ਕਿ ਪਿਛਲੇ ਵਰ੍ਹੇ ਇਸੇ ਮਿਆਦ ਦੌਰਾਨ 247.9 ਕਰੋੜ ਡਾਲਰ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ।

basmatiBasmati

APEDA ਅਧੀਨ ਆਉਣ ਵਾਲੀ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫ਼ਾਊਂਡੇਸ਼ਨ (BEDF) ਦੇ ਡਾਇਰੈਕਟਰ ਏ.ਕੇ. ਗੁਪਤਾ ਨੇ ਦੱਸਿਆ ਕਿ ਇਸ ਵੇਲੇ ਈਰਾਨ ਨੂੰ ਬਾਸਮਤੀ ਚੌਲ਼ਾਂ ਦੀ ਬਰਾਮਦ ਨਹੀਂ ਹੋ ਰਹੀ, ਜਿਸ ਕਾਰਨ ਬਰਾਮਦ ਵਿਚ ਕਮੀ ਆਈ ਹੈ। ਇੱਥੇ ਵਰਨਣਯੋਗ ਹੈ ਕਿ ਈਰਾਨ ਨੇ ਭਾਰਤ ਤੋਂ ਬਾਸਮਤੀ ਚੌਲ਼ਾਂ ਦੀ ਦਰਾਮਦ ਕਰਨ ਉੱਤੇ ਪਿਛਲੇ ਕੁਝ ਸਮੇਂ ਤੋਂ ਰੋਕ ਲਗਾ ਦਿੱਤੀ ਹੈ।

RiceRice

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਈਰਾਨ ਨੂੰ ਜਿਹੜੀ ਬਰਾਮਦ ਹੋਈ ਹੈ, ਉਸ ਦਾ ਭੁਗਤਾਨ ਵੀ ਨਹੀਂ ਹੋ ਰਿਹਾ। ਅਪ੍ਰੈਲ–ਅਕਤੂਬਰ ਦੌਰਾਨ 28.1 ਲੱਖ ਟਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ 44.8 ਲੱਖ ਟਨ ਸੀ। ਰੁਪਏ ਦੀ ਕੀਮਤ ਦੇ ਤੌਰ ’ਤੇ ਭਾਰਤ ਨੇ ਇਸ ਵਰ੍ਹੇ ਅਪ੍ਰੈਲ ਤੋਂ ਅਕਤੂਬਰ ਤੱਕ 8,013 ਕਰੋੜ ਰੁਪਏ ਦੇ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਕੀਤੀ ਸੀ। ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਲਗਭਗ 37 ਫ਼ੀ ਸਦੀ ਘਟ ਗਈ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement