
ਇਸ ਵਾਰ ਵੀ ਘਰ ਕਰਜ਼ੇ 'ਤੇ ਵਿਆਜ ਘਟਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਆਮ ਬਜਟ ਤੋਂ ਬਾਅਦ ਮੁਦਰਾ ਨੀਤੀ ਦੀ ਪਹਿਲੀ ਸਮਿਖਿਅਕ ਤੋਂ ਬਾਅਦ ਰਿਜ਼ਰਵ ਬੈਂਕ ਦੀ..
ਨਵੀਂ ਦਿੱਲੀ: ਇਸ ਵਾਰ ਵੀ ਘਰ ਕਰਜ਼ੇ 'ਤੇ ਵਿਆਜ ਘਟਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਆਮ ਬਜਟ ਤੋਂ ਬਾਅਦ ਮੁਦਰਾ ਨੀਤੀ ਦੀ ਪਹਿਲੀ ਸਮਿਖਿਅਕ ਤੋਂ ਬਾਅਦ ਰਿਜ਼ਰਵ ਬੈਂਕ ਦੀ ਕਮੇਟੀ ਨੇ ਮੁੱਖ ਨੀਤੀਗਤ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਰੀਪੋ ਰੇਟ 6 ਫ਼ੀ ਸਦੀ 'ਤੇ ਬਰਕਰਾਰ ਰੱਖਿਆ।
Urjit Patel
ਉਥੇ ਹੀ ਰਿਵਰਸ ਰੀਪੋ ਰੇਟ 5.75 ਫ਼ੀ ਸਦੀ ਜਦਕਿ ਸੀਆਰਆਰ 4 ਫ਼ੀ ਸਦੀ ਅਤੇ ਐਸਐਲਆਰ 19.5% 'ਤੇ ਕਾਇਮ ਰੱਖਿਆ ਗਿਆ ਹੈ। ਐਪੀਸੀ ਦੇ ਇਕ ਮੈਂਬਰ ਮਾਇਕਲ ਪਾਤਰਾ ਨੇ 0.25% ਰੇਟ ਵਧਾਉਣ ਦਾ ਸੁਝਾਅ ਦਿਤਾ ਪਰ ਬਾਕੀ ਦੇ 5 ਮੈਬਰਾਂ ਨੇ ਪਾਲਿਸੀ ਰੇਟਾਂ 'ਚ ਬਦਲਾਅ ਨਾ ਕਰਨ 'ਤੇ ਸਹਿਮਤੀ ਜਤਾਈ।
RBI
ਇਸ ਸਾਲ ਮਹਿੰਗਾਈ ਲਗਾਤਾਰ ਘਟਣ ਦਾ ਅਨੁਮਾਨ
ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ 'ਚ ਮਹਿੰਗਾਈ ਦਰ ਦਾ ਅਨੁਮਾਨ ਘਟਾ ਕੇ 4.7% ਤੋਂ 5.1% ਕਰ ਦਿਤਾ, ਪਹਿਲਾਂ ਮਹਿੰਗਾਈ ਦਰ 5.1% - 5.6% ਰਹਿਣ ਦਾ ਅਨੁਮਾਨ ਜਤਾਇਆ ਗਿਆ ਸੀ। ਕੇਂਦਰੀ ਬੈਂਕ ਮੁਤਾਬਕ, ਪਹਿਲੀ ਛਮਾਹੀ ਯਾਨੀ ਅਪ੍ਰੈਲ ਤੋਂ ਸਤੰਬਰ 2018 ਦੌਰਾਨ ਮਹਿੰਗਾਈ ਦੇ 4.7% ਤੋਂ 5.1% ਜਦਕਿ ਦੂਜੀ ਛਿਮਾਹੀ ਯਾਨੀ ਅਕਤੂਬਰ 2018 ਤੋਂ ਮਾਰਚ 2019 ਦੌਰਾਨ ਮਹਿੰਗਾਈ 4.4% ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਆਰਬੀਆਈ ਦਾ ਅਨੁਮਾਨ ਹੈ ਕਿ ਪਹਿਲੀ ਤਿਮਾਹੀ 'ਚ ਮਹਿੰਗਾਈ 5.1 ਫ਼ੀ ਸਦੀ, ਦੂਜੀ ਤਿਮਾਹੀ 'ਚ 4.7 ਫ਼ੀ ਸਦੀ ਜਦਕਿ ਤੀਜੀ ਤਿਮਾਹੀ 'ਚ ਇਹ 4.4 ਫ਼ੀ ਸਦੀ ਰਹੇਗੀ।
Urjit Patel
RBI ਲਾਵੇਗਾ ਅਪਣੀ ਡਿਜਿਟਲ ਕਰੰਸੀ
ਹਾਲਾਂਕਿ ਰਿਜ਼ਰਵ ਬੈਂਕ ਨੇ ਕਿਹਾ ਕਿ ਡਿਜਿਟਲ ਪੇਮੈਂਟ ਦੇ ਖੇਤਰ 'ਚ ਵਰਚੁਅਲ ਕਰੰਸੀ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਇਸਲਈ ਆਰਬੀਆਈ ਨਾਲ ਡਿਜਿਟਲ ਕਰੰਸੀ ਜਾਰੀ ਕਰਨ ਦੀ ਸੰਭਾਵਨਾ ਸੋਚੀ ਜਾ ਰਹੀ ਹੈ। ਇਸ ਲਈ ਇਕ ਕਮੇਟੀ ਦੀ ਉਸਾਰੀ ਕੀਤੀ ਗਈ ਹੈ ਜੋ ਇਸ ਮੁੱਦੇ 'ਤੇ ਰਿਜ਼ਰਵ ਬੈਂਕ ਨੂੰ ਗਾਈਡ ਕਰੇਗੀ।