
ਬਾਜ਼ਾਰ 'ਚ ਆਉਣ ਲੱਗੇ ਬੁਖ਼ਾਰ ਚੈੱਕ ਕਰਨ ਵਾਲੇ ਮੋਬਾਈਲ ਫ਼ੋਨ
ਮੋਬਾਈਲ ਫ਼ੋਨ 'ਚ ਸਰੀਰ ਦਾ ਤਾਪਮਾਨ ਨਾਪਣ ਵਾਲਾ ਥਰਮਾਮੀਟਰ ਲਗਿਆ ਹੋਣਾ ਕੁੱਝ ਮਹੀਨੇ ਪਹਿਲਾਂ ਅਜੀਬ ਗੱਲ ਹੋ ਸਕਦੀ ਹੈ, ਪਰ ਮਹਾਂਮਾਰੀ ਦੇ ਦੌਰ 'ਚ ਇਹ ਕਈ ਲੋਕਾਂ ਲਈ ਨਵਾਂ ਮੋਬਾਈਲ ਫ਼ੋਨ ਖ਼ਰੀਦਣ ਦੌਰਾਨ ਮਹੱਤਵਪੂਰਨ ਕਾਰਕ ਸਾਬਤ ਹੋ ਸਕਦਾ ਹੈ।
Mobile
ਜ਼ਿਕਰਯੋਗ ਹੈ ਕਿ ਸਰੀਰ ਦਾ ਵਧਿਆ ਹੋਇਆ ਤਾਪਮਾਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਇਕ ਸੰਕੇਤ ਹੋ ਸਕਦਾ ਹੈ। ਅਜਿਹੇ ਸਮੇਂ ਹੱਥ 'ਚ ਮੋਬਾਈਲ ਫ਼ੋਨ ਹੋਣ ਨਾਲ ਤੁਸੀਂ ਅਪਣੇ ਜਾ ਕਿਸੇ ਹੋਰ ਦੇ ਸਰੀਰ ਦੇ ਤਾਪਮਾਨ ਨੂੰ ਆਸਾਨੀ ਨਾਲ ਮਾਪ ਕੇ ਕੋਰੋਨਾ ਵਾਇਰਸ ਦੇ ਲੱਛਣ ਪਤਾ ਕਰ ਸਕਦੇ ਹੋ।
Mobile
ਅਜਿਹਾ ਇਕ ਮੋਬਾਈਲ ਫ਼ੋਨ ਹੈ ਮਸ਼ਹੂਰ ਮੋਬਾਈਲ ਫ਼ੋਨ ਕੰਪਨੀ ਆਨਰ ਦਾ, ਜਿਸ ਨੇ ਪਿਛਲੇ ਦਿਨੀਂ ਇਸ ਦਾ ਐਲਾਨ ਕੀਤਾ ਹੈ। ਕੰਪਨੀ ਦੀ ਵਲੋਂ ਜਾਰੀ ਮੋਬਾਈਲ ਫ਼ੋਨ ਦੀ ਮਸ਼ਹੂਰੀ ਦੀ ਇਕ ਵੀਡੀਉ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮੋਬਾਈਲ ਫ਼ੋਨ ਸਰੀਰ ਦੇ ਤਾਪਮਾਨ ਦੀ ਜਾਂਚ ਕਰਦਾ ਹੈ।
Mobile
ਕੰਪਨੀ ਅਨੁਸਾਰ ਇਹ ਮੋਬਾਈਲ ਫ਼ੋਨ -20 ਡਿਗਰੀ ਤੋਂ ਲੈ ਕੇ 100 ਡਿਗਰੀ ਤਕ ਦੇ ਤਾਪਮਾਨ ਨੂੰ ਮਾਪ ਸਕਦਾ ਹੈ। ਆਨਰ ਤੋਂ ਇਲਾਵਾ ਪਹਿਲਾਂ ਵੀ ਕਈ ਮੋਬਾਈਲ ਫ਼ੋਨ ਆਉਂਦੇ ਰਹੇ ਹਨ ਜੋ ਕਿ ਇਸ ਵਿਸ਼ੇਸ਼ਤਾ ਨਾਲ ਲੈਸ ਸਨ ਪਰ ਉਹ ਅਕਸਰ ਵਿਸ਼ੇਸ਼ ਕਿਸਮ ਦੇ ਕੰਮ ਲਈ ਬਣੇ ਹੁੰਦੇ ਸਨ।
Mobile
2016 'ਚ ਕੈਟ ਕੰਪਨੀ ਨੇ ਐਸ60 ਨਾਂ ਦਾ ਮੋਬਾਈਲ ਫ਼ੋਨ ਜਾਰੀ ਕੀਤਾ ਸੀ ਜੋ ਕਿ ਥਰਮਲ ਇਮੇਜਿੰਗ ਕੈਮਰੇ ਨਾਲ ਲੈਸ ਸੀ। ਭਾਵੇਂ ਇਸ ਫ਼ੋਨ ਦੇ ਬਹੁਤੇ ਖ਼ਰੀਦਦਾਰ ਨਹੀਂ ਸਨ ਪਰ ਇਹ ਫ਼ੋਨ ਪਾਰਕ ਰੇਂਜਰਾਂ ਅਤੇ ਬਿਲਡਿੰਗ ਆਦਿ 'ਤੇ ਕੰਮ ਕਰਨ ਵਾਲੇ ਪੇਸ਼ੇਵਰ ਕਿਸਮ ਦੇ ਲੋਕਾਂ ਲਈ ਸੀ।
Mobile
ਸਰੀਰ ਦਾ ਤਾਪਮਾਨ ਨਾਪਣ ਲਈ ਮੋਬਾਈਲ ਫ਼ੋਨਾਂ ਨਾਲ ਜੁੜਨ ਵਾਲੇ ਕਈ ਛੋਟੇ ਉਪਕਰਨ ਵੀ ਆਉਂਦੇ ਹਨ ਜੋ ਮੋਬਾਈਲ ਫ਼ੋਨ ਨਾਲ ਜੁੜ ਕੇ ਸਾਹਮਣੇ ਵਾਲੇ ਕਿਸੇ ਵੀ ਵਿਅਕਤੀ ਦੇ ਸਰੀਰ ਦੀ ਸਟੀਕ ਤਾਪਮਾਨ ਮਾਪ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।