ਛੇਤੀ ਬੰਦ ਹੋ ਸਕਦੈ ਟਾਟਾ ਦੀ Nano ਦਾ ਪ੍ਰੋਡਕਸ਼ਨ
Published : Jul 5, 2018, 10:16 am IST
Updated : Jul 5, 2018, 10:16 am IST
SHARE ARTICLE
Nano
Nano

ਕੀ ਇਕ ਸਮੇਂ ਭਾਰਤ ਦੇ ਮੱਧ ਵਰਗ ਨੂੰ ਸੱਭ ਤੋਂ ਸਸਤੀ ਕਾਰ ਦਾ ਮਾਲਿਕ ਬਣਨ ਦਾ ਸੁਪਨਾ ਦਿਖਾਉਣ ਵਾਲੀ ਨੈਨੋ ਹੁਣ ਇਤਹਾਸ ਬਣ ਜਾਵੇਗੀ ? ਇਹ ਸਵਾਲ ਇਸ ਲਈ ਖਡ਼ਾ ਹੋ ਰਿਹਾ...

ਨਵੀਂ ਦਿੱਲੀ : ਕੀ ਇਕ ਸਮੇਂ ਭਾਰਤ ਦੇ ਮੱਧ ਵਰਗ ਨੂੰ ਸੱਭ ਤੋਂ ਸਸਤੀ ਕਾਰ ਦਾ ਮਾਲਿਕ ਬਣਨ ਦਾ ਸੁਪਨਾ ਦਿਖਾਉਣ ਵਾਲੀ ਨੈਨੋ ਹੁਣ ਇਤਹਾਸ ਬਣ ਜਾਵੇਗੀ ? ਇਹ ਸਵਾਲ ਇਸ ਲਈ ਖਡ਼ਾ ਹੋ ਰਿਹਾ ਹੈ ਕਿਉਂਕਿ ਜੂਨ ਵਿਚ ਟਾਟਾ ਨੇ ਸਿਰਫ਼ ਇਕ ਨੈਨੋ ਕਾਰ ਬਣਾਈ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਨੈਨੋ ਦਾ ਉਤਪਾਦਨ ਬੰਦ ਕਰਨ ਲਈ ਹੁਣੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਰਤਨ ਟਾਟਾ ਦੀ ਬ੍ਰੇਨ ਚਾਈਲਡ ਨੈਨੋ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੀ ਹੈ ਜਦਕਿ ਇਸ ਦੀ ਲਾਂਚਿੰਗ ਦੇ ਸਮੇਂ ਟਾਟਾ ਨੇ ਕਿਹਾ ਸੀ ਕਿ ਉਹ ਦੁਪਹਿਆ 'ਤੇ ਚਲਣ ਵਾਲੇ ਪਰਵਾਰਾਂ ਨੂੰ ਜ਼ਿਆਦਾ ਸੁਰੱਖਿਅਤ ਅਤੇ ਸਸਤੀ ਕਾਰ ਦੇ ਰਹੇ ਹਨ।

NanoNano

ਪਿਛਲੇ ਮਹੀਨੇ ਘਰੇਲੂ ਬਾਜ਼ਾਰ ਵਿਚ ਸਿਰਫ਼ ਤਿੰਨ ਨੈਨੋ ਦੀ ਵਿਕਰੀ ਹੋਈ। ਟਾਟਾ ਮੋਟਰਸ ਦੇ ਵਲੋਂ ਫਾਇਲ ਕੀਤੀ ਗਈ ਰੈਗੂਲੇਟਰੀ ਦੇ ਮੁਤਾਬਕ ਇਸ ਸਾਲ ਜੂਨ ਵਿਚ ਇਕ ਵੀ ਨੈਨੋ ਦਾ ਨਿਰਯਾਤ ਨਹੀਂ ਹੋਈਆ। ਪਿਛਲੇ ਸਾਲ ਜੂਨ ਮਹੀਨੇ ਵਿਚ 25 ਨੈਨੋ ਦੇਸ਼ ਦੇ ਬਾਹਰ ਭੇਜੀਆਂ ਗਈ ਸਨ। ਉਤਪਾਦਨ ਦੀ ਗੱਲ ਕਰੀਏ ਤਾਂ ਇਸ ਸਾਲ ਜੂਨ ਵਿਚ ਜਿਥੇ ਇਕ ਯੂਨਿਟ ਨੈਨੋ ਬਣੀ ਉਥੇ ਹੀ ਪਿਛਲੇ ਸਾਲ ਇਸ ਮਹੀਨੇ ਵਿਚ 275 ਯੂਨਿਟ ਨੈਨੋ ਬਣਾਈਆਂ ਗਈਆਂ ਸਨ। ਘਰੇਲੂ ਬਾਜ਼ਾਰ ਵਿਚ ਪਿਛਲੇ ਸਾਲ ਜੂਨ ਦੇ ਮਹੀਨੇ 'ਚ 167 ਨੈਨੋ ਕਾਰ ਵਿਕੀਆਂ।

NanoNano

ਇਸ ਸਾਲ ਇਹ ਗਿਣਤੀ ਸਿਰਫ਼ ਤਿੰਨ ਕਾਰ ਤੱਕ ਦੀ ਰਹੀ। ਕੀ ਕੰਪਨੀ ਨੈਨੋ ਦਾ ਉਸਾਰੀ ਰੋਕਣ ਜਾ ਰਹੀ ਹੈ, ਇਹ ਪੁੱਛੇ ਜਾਣ 'ਤੇ ਟਾਟਾ ਮੋਟਰਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੌਜੂਦਾ ਫਾਰਮੈਟ 'ਚ ਨੈਨੋ 2019 ਤੋਂ ਬਾਅਦ ਜਾਰੀ ਨਹੀਂ ਰਹਿ ਸਕਦੀ। ਸਾਨੂੰ ਨਵੇਂ ਨਿਵੇਸ਼ ਦੀ ਜ਼ਰੂਰਤ ਹੋ ਸਕਦੀ ਹੈ। ਇਸ ਸਬੰਧ 'ਚ ਹੁਣੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਅਹਿਮ ਬਾਜ਼ਾਰਾਂ ਵਿਚ ਉਪਭੋਗਤਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਨੈਨੋ ਦਾ ਪ੍ਰੋਡਕਸ਼ਨ ਜਾਰੀ ਹੈ।  

NanoNano

ਤੁਹਾਨੂੰ ਦਸ ਦਈਏ ਕਿ ਨੈਨੋ ਨੂੰ ਸੱਭ ਤੋਂ ਪਹਿਲਾਂ ਜਨਵਰੀ 2008 ਦੇ ਆਟੋ ਐਕਸਪੋ ਵਿਚ ਸਾਹਮਣੇ ਲਿਆਇਆ ਗਿਆ ਸੀ। ਉਸ ਸਮੇਂ ਇਸ ਨੂੰ ਲੈ ਕੇ ਇੰਨੀ ਉਮੀਦ ਸੀ ਕਿ ਨੈਨੋ ਨੂੰ ਆਮ ਆਦਮੀ ਦੀ ਕਾਰ ਦਸਿਆ ਗਿਆ। ਮਾਰਚ 2009 ਵਿਚ ਬੇਸਿਕ ਮਾਡਲ ਦੀ ਕਰੀਬ ਇਕ ਲੱਖ ਰੁਪਏ ਦੀ ਕੀਮਤ ਦੇ ਨਾਲ ਨੈਨੋ ਨੂੰ ਲਾਂਚ ਕੀਤਾ ਗਿਆ। ਜ਼ਿਆਦਾ ਕਾਸਟ ਹੋਣ ਦੇ ਬਾਵਜੂਦ ਕੀਮਤ ਨੂੰ ਲੈ ਕੇ ਕੀਤੇ ਗਏ ਇਸ ਫੈਸਲੇ 'ਤੇ ਰਤਨ ਟਾਟਾ ਨੇ ਉਦੋਂ ਕਿਹਾ ਸੀ ਕਿ ਵਾਅਦਾ, ਵਾਅਦਾ ਹੁੰਦਾ ਹੈ। ਹਾਲਾਂਕਿ ਨੈਨੋ ਦਾ ਉਦਘਾਟਨੀ 'ਚ ਹੀ ਗੜਬੜ ਹੋ ਗਿਆ ਅਤੇ ਬਾਅਦ 'ਚ ਵੀ ਸਮੱਸਿਆਵਾਂ ਲਗਾਤਾਰ ਬਣੀ ਰਹੇ।  

NanoNano

ਸ਼ੁਰੂਆਤ ਵਿਚ ਪੱਛਮ ਬੰਗਾਲ ਦੇ ਸਿੰਗੂਰ ਵਿਚ ਟਾਟਾ ਮੋਟਰਜ਼ ਦੇ ਪ੍ਰਸਤਾਵਿਤ ਪਲਾਂਟ ਤੋਂ ਨੈਨੋ ਦਾ ਉਤਪਾਦਨ ਹੋਣਾ ਸੀ,  ਪਰ ਉਥੇ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਰਾਜਨੀਤਕ ਅਤੇ ਕਿਸਾਨਾਂ ਦਾ ਭਾਰੀ ਵਿਰੋਧ ਝੇਲਣਾ ਪਿਆ। ਇਸ ਤੋਂ ਬਾਅਦ ਕੰਪਨੀ ਨੂੰ ਨੈਨੋ ਦਾ ਪ੍ਰੋਡਕਸ਼ਨ ਗੁਜਰਾਤ ਦੇ ਸਾਣੰਦ ਵਿਚ ਨਵੇਂ ਪਲਾਂਟ ਵਿੱਚ ਸ਼ਿਫਟ ਕਰਨਾ ਪਿਆ। ਰਤਨ ਟਾਟਾ ਤੱਕ ਨੂੰ ਬਾਅਦ ਵਿਚ ਕਹਿਣਾ ਪਿਆ ਕਿ ਕੰਪਨੀ ਨੇ ਸੱਭ ਤੋਂ ਸਸਤੀ ਕਾਰ ਦੇ ਤੌਰ 'ਤੇ ਨੈਨੋ ਦਾ ਪ੍ਚਾਰ ਕਰ ਗਲਤੀ ਕੀਤੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement