ਜੇ ਬਿਜਲੀ ਬਿੱਲ 1 ਲੱਖ ਤੋਂ ਜ਼ਿਆਦਾ ਹੈ ਤਾਂ ਤੁਹਾਡੇ ਲਈ ਨਹੀਂ ਹੈ 'ਸਹਿਜ' ਇਨਕਮ ਟੈਕਸ!
Published : Jan 6, 2020, 11:25 am IST
Updated : Jan 6, 2020, 11:25 am IST
SHARE ARTICLE
If you pay electricity bill
If you pay electricity bill

ਆਈਟੀਆਰ -1 ਵਿਚ ਰਿਟਰਨ ਫਾਈਲ ਕਰਨਾ ਉਨ੍ਹਾਂ ਲਈ ਜਾਇਜ਼ ਨਹੀਂ ਹੋਵੇਗਾ

ਨਵੀਂ ਦਿੱਲੀ: ਆਮਦਨ ਵਿਭਾਗ ਨੇ ਅਪਣੇ ਮੌਜੂਦਾ ਇਨਕਮ ਟੈਕਸ ਰਿਟਰਨ ਫਾਰਮ ਵਿਚ ਨਵੇਂ ਬਦਲਾਅ ਕੀਤੇ ਹਨ। ਹੁਣ ਆਮ ITR-1 ਫਾਰਮ ਵਿਚੋਂ ਕੁੱਝ ਸ਼੍ਰੇਣੀਆਂ ਨੂੰ ਬਾਹਰ ਕਰ ਦਿੱਤਾ ਹੈ। ਜੇ ਤੁਹਾਡੇ ਘਰ ਦਾ ਬਿਜਲੀ ਬਿੱਲ 1 ਲੱਖ ਤੋਂ ਜ਼ਿਆਦਾ ਹੈ ਤਾਂ ਹੁਣ ਤੁਸੀਂ ਆਮਦਨ ਫਾਰਮ ਨਹੀਂ ਭਰ ਸਕਦੇ। ਸਰਕਾਰ ਹਰ ਸਾਲ ਅਪ੍ਰੈਲ ਮਹੀਨੇ ਵਿਚ ਆਮਦਨ ਰਿਟਰਨ ਭਰਨ ਦੇ ਫਾਰਮ ਦੀ ਸੂਚਨਾ ਜਾਰੀ ਕਰਦੀ ਹੈ ਪਰ ਸਾਲ 2020-21 ਲਈ ਤਿੰਨ ਜਨਵਰੀ ਨੂੰ ਹੀ ਸੂਚਨਾ ਜਾਰੀ ਕਰ ਦਿੱਤੀ ਸੀ।

PhotoPhotoਮੌਜੂਦਾ ITR-1 ਅਜਿਹੇ ਲੋਕਾਂ ਲਈ ਹੈ ਜਿਹਨਾਂ ਦੀ ਸਲਾਨਾ ਆਮਦਨ 50 ਲੱਖ ਤੋਂ ਘਟ ਹੈ। ਪਰ ਹੁਣ ਇਸ ਵਿਚ ਬਦਲਾਅ ਹੋ ਚੁੱਕੇ ਹਨ। ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਲੱਖ ਦੇ ਬਿੱਲ ਨੂੰ ਭਰਨ ਤੋਂ ਇਲਾਵਾ, ਘਰ ਦੇ ਸਾਂਝੇ ਮਾਲਕ ਅਤੇ ਵਿਦੇਸ਼ੀ ਯਾਤਰਾਵਾਂ 'ਤੇ ਦੋ ਲੱਖ ਰੁਪਏ ਤੋਂ ਵੱਧ ਖਰਚ ਕਰਨ ਵਾਲਿਆਂ ਨੂੰ ਵੀ ਆਈਟੀਆਰ -1 ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।

TaxTaxਅਜਿਹੇ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਰਿਟਰਨ ਨੂੰ ਇਕ ਹੋਰ ਫਾਰਮ ਵਿਚ ਭਰਨਾ ਪਏਗਾ, ਜਿਸ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਦਿੱਤੀ ਜਾਵੇਗੀ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਵਿੱਤੀ ਸਾਲ ਵਿਚ ਇਕ ਕਰੋੜ ਰੁਪਏ ਤੋਂ ਜ਼ਿਆਦਾ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਉਂਦਾ ਹੈ, ਤਾਂ ਉਹ ਵੀ ਹੁਣ ਆਮ ਆਮਦਨੀ ਟੈਕਸ ਸ਼੍ਰੇਣੀ ਵਿਚੋਂ ਬਾਹਰ ਹੈ।

Tax Return Tax Returnਆਈਟੀਆਰ -1 ਵਿਚ ਰਿਟਰਨ ਫਾਈਲ ਕਰਨਾ ਉਨ੍ਹਾਂ ਲਈ ਜਾਇਜ਼ ਨਹੀਂ ਹੋਵੇਗਾ। ਅਜਿਹੇ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਵੱਖਰਾ ਫਾਰਮ ਭਰਨਾ ਪਏਗਾ, ਜਿਸ ਬਾਰੇ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ। 

TaxTaxਇਸੇ ਤਰ੍ਹਾਂ ਵਪਾਰਕ ਅਤੇ ਪੇਸ਼ੇ ਤੋਂ ਹੋਣ ਵਾਲੀ ਅੰਦਾਜ਼ਨ ਅਤੇ 50 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲੇ ਹਿੰਦੂ ਅਣਵੰਡੇ ਪਰਿਵਾਰ, ਐੱਲ. ਐੱਲ. ਪੀ. ਨੂੰ ਛੱਡ ਕੇ ਹੋਰ ਕੰਪਨੀਆਂ, ਵਿਅਕਤੀਗਤ ਕਰਦਾਤੇ ਆਈ. ਟੀ. ਆਰ.-4 ਸੁਗਮ ਵਿਚ ਰਿਟਰਨ ਭਰਦੇ ਹਨ ਪਰ ਤਾਜ਼ਾ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ’ਚ ਦੋ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement