ਬਿਜਲੀ ਮਾਫ਼ੀਆ ਦੀ ਲੁੱਟ ਵਿਰੁਧ ਲਾਮਬੰਦ ਹੋ ਜਾਣ ਪੰਜਾਬ ਵਾਸੀ : ਭਗਵੰਤ ਮਾਨ
Published : Jan 3, 2020, 10:58 am IST
Updated : Jan 3, 2020, 10:58 am IST
SHARE ARTICLE
File Photo
File Photo

ਮੁੱਖ ਮੰਤਰੀ ਤੇ ਸੁਖਬੀਰ ਬਾਦਲ ’ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਚਹੁੰਤਰਫ਼ੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਨਾਜਾਇਜ਼ ਮਹਿੰਗੀ ਬਿਜਲੀ ਵੱਡਾ ਮੁੱਦਾ ਹੈ ਪਰ ਸਰਕਾਰ ਦਾ ਸਰੋਕਾਰ ਲੋਕਾਂ ਨਾਲ ਨਹੀਂ ਸਗੋਂ ਹਾਈ ਪ੍ਰੋਫ਼ਾਈਲ ਬਿਜਲੀ ਮਾਫ਼ੀਆ ਅਤੇ ਨਿੱਜੀ ਥਰਮਲ ਪਲਾਂਟਾਂ ਦੀ ਲੁੱਟ ਨਾਲ ਹੈ।

File Photo File Photo

ਇਹੋ ਕਾਰਨ ਹੈ ਕਿ ਇਕ ਪਾਸੇ ਬਿਜਲੀ ਸਸਤੀ ਕਰਵਾਉਣ ਲਈ ਮੋਰਚੇ ਲਗਾਏ ਜਾ ਰਹੇ ਹਨ, ਦੂਜੇ ਪਾਸੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮੀਟੇਡ (ਪਾਵਰਕਾਮ) ਵਲੋਂ ਅਗਲੇ ਵਿੱਤੀ ਵਰੇ 2020-21 ਲਈ ਬਿਜਲੀ ਦੀਆਂ ਦਰਾਂ ’ਚ 12 ਤੋਂ 14 ਫ਼ੀ ਸਦੀ ਤਕ ਹੋਰ ਵਾਧਾ ਕਰਨ ਲਈ ਖਰੜੇ ਤਿਆਰ ਕਰਨ ਦੀਆਂ ਰਿਪਰਟਾਂ ਆ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਵਰਕਾਮ ਬਿਜਲੀ ਦਰਾਂ ਵਧਾਉਣ ਦੀ ਥਾਂ ਘਟਾਉਣ ’ਤੇ ਕੇਂਦਰਤ ਹੋਵੇ।
Punjab Governmentfile Photo

ਮਾਨ ਨੇ ਕਿਹਾ ਕਿ ਪਾਰਵਰਕਾਮ ਵਲੋਂ ਅਗਲੇ ਵਿੱਤੀ ਸਾਲ ਲਈ ਅਪਣੀਆਂ ਵਿੱਤੀ ਲੋੜਾਂ 36 ਹਜ਼ਾਰ 150 ਕਰੋੜ ਆਂਕਦੇ ਹੋਏ ਮੌਜੂਦਾ ਬਿਜਲੀ ਕਿਰਾਇਆ 32 ਹਜ਼ਾਰ 700 ਕਰੋੜ ਦਸਿਆ ਹੈ ਅਤੇ ਘੱਟ ਪੈਂਦਾ ਫ਼ਰਕ 3450 ਕਰੋੜ ਰੁਪਏ ਬਿਜਲੀ ਦਰਾਂ ’ਚ 12 ਤੋਂ 14 ਪ੍ਰਤੀਸ਼ਤ ਇਜ਼ਾਫ਼ਾ ਕਰਕੇ ਬਿਜਲੀ ਖਪਤਕਾਰਾਂ (ਲੋਕਾਂ) ਦੀਆਂ ਜੇਬਾਂ ’ਚੋਂ ਪੂਰਾ ਕਰਨ ਦੀ ਤਜਵੀਜ਼ ਦਿਤੀ ਹੈ।

Captain Amrinder Singh Captain Amrinder Singh

ਮਾਨ ਨੇ ਕਿਹਾ ਕਿ ਅਜਿਹੇ ਲੋਕ ਮਾਰੂ ਫ਼ੈਸਲੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।  ਮਾਨ ਨੇ ਦੋਸ਼ ਲਗਾਏ ਕਿ ਇਹ ਸਭ ਕੁੱਝ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਬਿਜਲੀ ਮਾਫ਼ੀਆ ਨਾਲ ਪੂਰੀ ਤਰ੍ਹਾਂ ਰੱਲ ਚੁੱਕੇ ਹਨ।

Electricity consumers punjab patialaElectricity 

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਕਿਸੇ ਦੇਸ਼ ਜਾਂ ਰਾਜ ਦਾ ਸ਼ਾਸਕ ਜਨਤਾ ਦੀ ਪ੍ਰਵਾਹ ਕੀਤੇ ਬਿਨਾਂ ਜਾਇਜ਼-ਨਾਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕਰਨ ਲੱਗ ਜਾਵੇ ਤਾਂ ਆਮ ਲੋਕਾਂ ਅਤੇ ਸੂਬੇ ਦੀ ਸਥਿਤੀ ਇਦਾਂ ਤਰਸਯੋਗ ਹੋ ਜਾਂਦੀ ਹੈ, ਜਿਵੇਂ ਅੱਜ ਪੰਜਾਬ ਅਤੇ ਪੰਜਾਬੀਆਂ ਦੀ ਕਰ ਦਿਤੀ ਗਈ ਹੈ।  ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿਤਾ ਕਿ ਅਜਿਹੇ ਘਾਤਕ ਅਤੇ ਮਾਰੂ ਸ਼ਾਸਕਾਂ ਨੂੰ ਜਗਾਉਣ ਅਤੇ ਸਬਕ ਸਿਖਾਉਣ ਲਈ ਸੱਭ ਨੂੰ ਇੱਕਜੁਟ ਅਤੇ ਇਕਸੁਰ ਹੋ ਕੇ ਲਾਮਬੰਦ ਹੋਣਾ ਪਵੇਗਾ।

Bhagwant MannBhagwant Mann

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ‘ਬਿਜਲੀ ਮੋਰਚਾ’ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦਾ ਅੰਦੋਲਨ ਨਹੀਂ ਸਗੋਂ ਹਰੇਕ ਵਰਗ ਅਤੇ ਹਰੇਕ ਨਾਗਰਿਕ ਦੇ ਘਰ ਦਾ ਮਸਲਾ ਹੈ, ਕਿਉਂਕਿ ਬਿਜਲੀ ਮਹਿਕਮਾ ਝਾੜੂ ਵਾਲਿਆਂ, ਅਕਾਲੀਆਂ, ਟਕਸਾਲੀਆਂ, ਕਾਂਗਰਸੀਆਂ, ਕਾਮਰੇਡਾਂ ਜਾਂ ਹਾਥੀ ਵਾਲਿਆਂ ਦੇ ਘਰ ਲੱਭ ਕੇ ਵੱਖ-ਵੱਖ ਬਿਲ ਨਹੀਂ ਭੇਜਦਾ। ਇਸ ਲੁੱਟ ਦਾ ਸਭ ਅਮੀਰ-ਗ਼ਰੀਬ ਬਰਾਬਰ ਸ਼ਿਕਾਰ ਹੋ ਰਹੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement