ਸ਼ੇਅਰ ਬਜ਼ਾਰ ਤੇ ਵੀ ਦਿਖਿਆ ਅਮਰੀਕਾ-ਈਰਾਨ ਦੇ ਤਣਾਅ ਦਾ ਅਸਰ
Published : Jan 6, 2020, 5:17 pm IST
Updated : Apr 9, 2020, 9:06 pm IST
SHARE ARTICLE
File
File

 ਸੈਂਸੈਕਸ 788 ਅਤੇ ਨਿਫਟੀ 233 ਅੰਕਾਂ 'ਤੇ ਬੰਦ

ਮੁੰਬਈ- ਅਮਰੀਕਾ ਵਲੋਂ ਬਗਦਾਦ 'ਤੇ ਹਮਲੇ ਦਾ ਅਸਰ ਗਲੋਬਲ ਸ਼ੇਅਰ ਮਾਰਕਿਟ 'ਤੇ ਦਿਖਾਈ ਦੇ ਰਿਹਾ ਹੈ। ਨਿਵੇਸ਼ਕਾਂ ਦਾ ਹੌਸਲਾਂ ਡਗਮਗਾ ਰਿਹਾ ਹੈ। ਇਸ ਦੇ ਅਸਰ ਨਾਲ ਭਾਰਤੀ ਸ਼ੇਅਰ ਬਜ਼ਾਰ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਸ਼ੇਅਰ ਬਜ਼ਾਰ 'ਚ ਗਿਰਾਵਟ ਸਾਰਾ ਦਿਨ ਹਾਵੀ ਰਹੀ ਅਤੇ ਨਿਵੇਸ਼ਕਾਂ ਨੇ ਵੱਡੀ ਗਿਣਤੀ 'ਚ ਵਿਕਰੀ ਨੂੰ ਤਰਜੀਹ ਦਿੱਤੀ।

ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ 787.98 ਅੰਕ ਯਾਨੀ ਕਿ (1.90%) ਦੀ ਗਿਰਾਵਟ ਨਾਲ 40,676.63 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 233.60 ਅੰਕ ਯਾਨੀ ਕਿ (1.91%) ਦੀ ਗਿਰਾਵਟ ਨਾਲ 11,993.05 'ਤੇ ਬੰਦ ਹੋਇਆ। ਕਰੀਬ 260 ਸ਼ੇਅਰਾਂ 'ਚ ਤੇਜ਼ੀ ਅਤੇ 661 ਸ਼ੇਅਰਾਂ 'ਚ ਗਿਰਾਵਟ ਦੇਖੀ ਗਈ।  

ਅੱਜ ਨਿਫਟੀ 'ਚ 4 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦੇ 50 ਸ਼ੇਅਰਾਂ ਵਿਚੋਂ 48 ਸ਼ੇਅਰਾਂ ਵਿਚ ਗਿਰਾਵਟ ਨਜ਼ਰ ਆ ਰਹੀ ਹੈ। ਬੈਂਕ ਨਿਫਟੀ ਦੇ ਸਾਰੇ 12 ਸ਼ੇਅਰਾਂ ਵਿਚ ਵਿਕਰੀ ਦਾ ਮਾਹੌਲ ਰਿਹਾ।  

ਅਮਰੀਕਾ ਤਣਾਅ ਦਾ ਅਸਰ ਸਿਰਫ ਸ਼ੇਅਰ ਬਜ਼ਾਰ ਹੀ ਨਹੀਂ ਸਗੋਂ ਕੱਚੇ ਤੇਲ ਅਤੇ ਕਰੰਸੀ 'ਤੇ ਵੀ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਬ੍ਰੇਂਟ ਕਰੂਡ ਦਾ ਭਾਅ 2.9 ਫੀਸਦੀ ਵਧ ਕੇ 70.59 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ। ਇਸ ਦੇ ਅਸਰ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 31 ਪੈਸੇ ਕਮਜ਼ੋਰ ਹੋ ਕੇ 72.11 ਤੱਕ ਫਿਸਲ ਗਿਆ ਜਿਹੜਾ ਕਿ ਸ਼ੁੱਕਰਵਾਰ ਨੂੰ 71.80 'ਤੇ ਬੰਦ ਹੋਇਆ ਸੀ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਆਈ.ਟੀ., ਫਾਰਮਾ, ਮੈਟਲ, ਰੀਅਲਟੀ, ਮੀਡੀਆ, ਪ੍ਰਾਈਵੇਟ ਬੈਂਕ ਅਤੇ ਆਟੋ ਸ਼ਾਮਲ ਹੈ। ਵਾਧੇ ਵਾਲੇ ਪ੍ਰਮੁੱਖ ਸ਼ੇਅਰਾਂ ਵਿਚ ਅਡਾਣੀ ਪੋਰਟਸ, ਟੀ.ਸੀ.ਐਸ., ਇੰਫੋਸਿਸ, ਓ.ਐਨ.ਜੀ.ਸੀ. ਅਤੇ ਟਾਈਟਨ ਸ਼ਾਮਲ ਰਹੇ। ਕਰੂਰ ਵੈਸ਼ਯ ਬੈਂਕ, ਬਜਾਜ ਫਾਇਨਾਂਸ, ਪਾਵਰ ਗ੍ਰਿਡ, ਏਸ਼ੀਅਨ ਪੇਂਟਸ, ਕੋਲ ਇੰਡੀਆ ਅਤੇ ਬੀ.ਪੀ.ਸੀ.ਐਲ.

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਈਰਾਕ ਦੇ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਸਟ੍ਰਾਈਕ ਕਾਰਨ ਦੁਨੀਆ ਭਰ ਦੇ ਸ਼ੇਅਰ ਬਜ਼ਾਰ 'ਚ ਹਲਚਲ ਪੈਦਾ ਹੋ ਗਈ ਸੀ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 162.03 ਅੰਕ ਫਿਸਲ ਕੇ 41,464.61 ਅੰਕ ਦੇ ਪੱਧਰ 'ਤੇ ਬੰਦ ਹੋਇਆ ਸੀ।

ਇਸ ਦੇ ਨਾਲ ਹੀ ਨਿਫਟੀ ਦੀ ਗੱਲ ਕਰੀਏ ਤਾਂ 55.55 ਅੰਕ 0.45 ਫੀਸਦੀ ਦੀ ਗਿਰਾਵਟ ਦੇ ਨਾਲ 12,226.65 ਅੰਕ 'ਤੇ ਰਿਹਾ। ਸੈਂਸੈਕਸ ਦੀ ਕੰਪਨੀਆਂ 'ਚ ਏਸ਼ੀਅਨ ਪੇਂਟਸ 'ਚ ਸਭ ਤੋਂ ਜ਼ਿਆਦਾ 2.16 ਫੀਸਦੀ ਦੀ ਗਿਰਾਵਟ ਦੇਖੀ ਗਈ। ਇਸ ਦੇ ਨਾਲ ਹੀ ਐਕਸਿਸ ਬੈਂਕ, ਬਜਾਜ ਆਟੋ, ਭਾਰਤੀ ਸਟੇਟ ਬੈਂਕ, ਐਨ.ਟੀ.ਪੀ.ਸੀ.  ਬਜਾਜ ਫਾਇਨਾਂਸ 'ਚ ਵੀ ਗਿਰਾਵਟ ਰਹੀ। ਕਾਰੋਬਾਰੀਆਂ ਨੇ ਕਿਹਾ ਕਿ ਈਰਾਨ ਦੇ ਟਾਪ ਅਧਿਕਾਰੀ ਕਾਸਿਮ ਸੁਲੇਮਾਨੀ ਦੇ ਅਮਰੀਕਾ ਵਲੋਂ ਕੀਤੇ ਇਕ ਹਵਾਈ ਹਮਲੇ 'ਚ ਈਰਾਕ 'ਚ ਮਾਰੇ ਜਾਣ ਕਾਰਨ ਵਧੇ ਜੋਖਮ ਨੂੰ ਲੈ ਕੇ ਨਿਵੇਸ਼ਕਾਂ ਨੇ ਸੰਵੇਦਨਸ਼ੀਲ ਸੇਅਰਾਂ ਦੀ ਸੂਚੀ ਬਣਾਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement