
ਅੰਬਾਨੀ ਸਮੇਤ 500 ਅਮੀਰਾਂ ਦੀ ਕਮਾਈ 8 ਲੱਖ ਰੁਪਏ ਘਟੀ
ਨਿਊਯਾਰਕ : ਅਮਰੀਕਾ-ਚੀਨ ਵਿਚਕਾਰ ਵਪਾਰਕ ਜੰਗ ਤੇਜ਼ ਹੋਣ ਕਾਰਨ ਅਮਰੀਕਾ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਸੋਮਵਾਰ ਨੂੰ ਵੱਡੀ ਗਿਰਾਵਟ ਵੇਖਣ ਨੂੰ ਮਿਲੀ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਇਸ ਗਿਰਾਵਟ ਨਾਲ ਦੁਨੀਆਂ ਦੇ 500 ਅਮੀਰਾਂ ਦੀ ਕੁਲ ਨੈਟਵਰਥ 117 ਅਰਬ ਡਾਲਰ (8.19 ਲੱਖ ਕਰੋੜ ਰੁਪਏ) ਘੱਟ ਗਈ। ਮੁਕੇਸ਼ ਅੰਬਾਨੀ ਨੂੰ 2.4 ਅਰਬ ਡਾਲਰ (16,800 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਅਮੇਜ਼ਨ ਦੇ ਸੀਈਓ ਜੈਫ਼ ਬੇਜੋਸ ਨੇ ਸੱਭ ਤੋਂ ਵੱਧ 24,010 ਕਰੋੜ ਰੁਪਏ ਗੁਆਏ। ਫਿਰ ਵੀ ਉਹ 110 ਅਰਬ ਡਾਲਰ (7.70 ਲੱਖ ਕਰੋੜ ਰੁਪਏ) ਦੀ ਨੈਟਵਰਥ ਨਾਲ ਦੁਨੀਆਂ ਦੇ ਸੱਭ ਤੋਂ ਅਮੀਰ ਬਣੇ ਹੋਏ ਹਨ।
World's Richest Lose $117 Billion in One-Day Market Meltdown
ਬਲੂਮਬਰਗ ਬਿਲੇਨੀਅਰ ਇੰਡੈਕਸ 'ਚ ਸ਼ਾਮਲ 21 ਅਰਬਪਤੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਸੋਮਵਾਰ ਨੂੰ 1 ਅਰਬ ਡਾਲਰ ਤੋਂ 3.4 ਅਰਬ ਡਾਲਰ ਤਕ ਦੀ ਗਿਰਾਵਟ ਆਈ। ਬਿਲੇਨੀਅਰ ਇੰਡੈਕਸ ਹਰ ਰੋਜ਼ ਅਮਰੀਕੀ ਸ਼ੇਅਰ ਬਾਜ਼ਾਰ ਬੰਦ ਹੋਣ ਤੋਂ ਬਾਅਦ ਦੁਨੀਆਂ ਦੇ 500 ਅਰਬਪਤੀਆਂ ਦੀ ਨੈਟਵਰਥ ਅਪਡੇਟ ਕਰਦਾ ਹੈ। ਇਸ ਇੰਡੈਕਸ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 18ਵੇਂ ਨੰਬਰ 'ਤੇ ਹਨ। ਉਨ੍ਹਾਂ ਦੀ ਮੌਜੂਦਾ ਨੈਟਵਰਥ 44.8 ਅਰਬ ਡਾਲਰ (3.14 ਲੱਖ ਕਰੋੜ ਰੁਪਏ) ਹੈ। ਉਹ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਹਨ।
World's Richest Lose $117 Billion in One-Day Market Meltdown
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 300 ਅਰਬ ਡਾਲਰ ਦੇ ਚਾਈਨੀਜ਼ ਇੰਪੋਰਟ 'ਤੇ 1 ਸਤੰਬਰ ਤੋਂ 10 ਫ਼ੀਸਦੀ ਟੈਕਸ ਲਗਾਉਣਗੇ। ਸੋਮਵਾਰ ਨੂੰ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ 'ਤੇ ਇਸ ਦਾ ਅਸਰ ਪਿਆ। ਅਮਰੀਕਾ-ਚੀਨ ਵਿਚਕਾਰ ਪਿਛਲੇ ਸਾਲ ਮਾਰਚ ਤੋਂ ਟਰੇਡ ਵਾਰ ਚੱਲ ਰਹੀ ਹੈ। ਹਾਲਾਂਕਿ ਵਿਵਾਦ ਦੇ ਨਿਪਟਾਰੇ ਲਈ ਗੱਲਬਾਤ ਵੀ ਜਾਰੀ ਹੈ ਪਰ ਟਰੰਪ ਦਾ ਕਹਿਣਾ ਹੈ ਕਿ ਚੀਨ ਤੇਜ਼ੀ ਨਹੀਂ ਵਿਖਾ ਰਿਹਾ ਹੈ। ਅਜਿਹੇ 'ਚੇ ਛੇਤੀ ਕੋਈ ਸਮਝੌਤਾ ਹੋਣ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ।