Yes Bank: ਤਿਰੂਪਤੀ ਬਾਲਾਜੀ ਨੇ ਕਢਾਏ 1300 ਕਰੋੜ, ਭਗਵਾਨ ਜਗਨਨਾਥ ਦੇ 592 ਕਰੋੜ ਫਸੇ
Published : Mar 7, 2020, 4:58 pm IST
Updated : Mar 7, 2020, 4:59 pm IST
SHARE ARTICLE
Tirupati balaji from yes bank jagannaths
Tirupati balaji from yes bank jagannaths

ਬੈਂਕ ਸੰਕਟ ਤੋਂ ਤਿਰੁਪਤੀ ਬਾਲਾਜੀ ਤਾਂ ਬਚ ਗਏ ਕਿਉਂ ਕਿ ਉਹਨਾਂ...

ਮੁੰਬਈ: ਵਿੱਤੀ ਸੰਕਟ ਵਿਚ ਫਸੇ ਯੈੱਸ ਬੈਂਕ ਦੇ ਗਾਹਕ ਘਬਰਾਏ ਹੋਏ ਹਨ। ਯੈੱਸ ਬੈਂਕ ਦੀਆਂ ਸ਼ਾਖਾਵਾਂ ਅਤੇ ਏਟੀਐਮ ਤੇ ਸ਼ੁੱਕਰਵਾਰ ਨੂੰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਉਸ ਦੇ ਏਟੀਐਮ ਖਾਲੀ ਹੋ ਗਏ। ਲੋਕਾਂ ਵਿਚ ਗੁੱਸਾ ਦੇਖਦੇ ਹੋਏ ਬੈਂਕ ਦੀਆਂ ਸ਼ਾਖਾਵਾਂ ਤੇ ਪੁਲਿਸ ਤੈਨਾਤ ਕਰਨੀ ਪਈ ਹੈ। ਦਰਅਸਲ ਆਰਬੀਆਈ ਨੇ ਵੀਰਵਾਰ ਤੋਂ 3 ਅਪ੍ਰੈਲ ਤਕ ਬੈਂਕ ਚੋਂ 50 ਹਜ਼ਾਰ ਤੋਂ ਜ਼ਿਆਦਾ ਪੈਸੇ ਕਢਵਾਉਣ ਤੇ ਰੋਕ ਲਗਾ ਦਿੱਤੀ ਹੈ।

Yes Bank Yes Bank

ਬੈਂਕ ਸੰਕਟ ਤੋਂ ਤਿਰੁਪਤੀ ਬਾਲਾਜੀ ਤਾਂ ਬਚ ਗਏ ਕਿਉਂ ਕਿ ਉਹਨਾਂ ਦੇ ਟ੍ਰਸਟ ਨੇ ਪਿਛਲੇ ਮਹੀਨੇ ਹੀ ਅਪਣੇ 1300 ਕਰੋੜ ਰੁਪਏ ਕਢਵਾ ਲਏ ਸਨ। ਪਰ ਭਗਵਾਨ ਜਗਨਨਾਥ ਦੇ 592 ਕਰੋੜ ਫਸ ਗਏ ਹਨ। ਉਧਰ ਈਡੀ ਨੇ ਸ਼ੁੱਕਰਵਾਰ ਦੇਰ ਰਾਤ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਮੁੰਬਈ ਸਥਿਤ ਘਰ ਤੇ ਛਾਪਾ ਮਾਰਿਆ ਹੈ। ਉਹਨਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਹਨਾਂ ਤੋਂ ਦੇਰ ਰਾਤ ਤਕ ਪੁੱਛਗਿੱਛ ਕੀਤੀ ਗਈ।

Yes Bank Yes Bank

ਲੁਕ ਆਉਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਤਾਂ ਕਿ ਉਹ ਦੇਸ਼ ਨਾ ਛੱਡ ਸਕਣ। ਆਰਬੀਆਈ ਨੇ ਯੈੱਸ ਬੈਂਕ ਦਾ ਰੇਸਕਿਊ ਪਲਾਨ ਪੇਸ਼ ਕਰ ਲਿਆ ਹੈ। ਆਰਬੀਆਈ ਦੇ ਪਲਾਨ ਵਿਚ ਐਸਬੀਆਈ ਵਿਚ ਅਹਿਮ ਭੂਮਿਕਾ ਹੈ। ਐਸਬੀਆਈ 2450 ਕਰੋੜ ਰੁਪਏ ਦੇ ਨਿਵੇਸ਼ ਨਾਲ ਯੇਸ ਬੈਂਕ ਵਿਚ 49% ਹਿੱਸੇਦਾਰੀ ਖਰੀਦੇਗੀ। ਯੈਸ ਬੈਂਕ ਦੀ ਅਧਿਕਾਰਤ ਪੂੰਜੀ 50 ਹਜ਼ਾਰ ਕਰੋੜ ਹੈ। ਨਿਰਧਾਰਤ ਕੀਤਾ ਗਿਆ ਹੈ ਹਰ ਸ਼ੇਅਰ ਦੀ ਕੀਮਤ 2 ਰੁਪਏ ਹੋਵੇਗੀ।

PhotoPhoto

ਇਕ ਨਵਾਂ ਬੋਰਡ ਬਣਾਇਆ ਜਾਵੇਗਾ। ਨਿਵੇਸ਼ਕ ਬੈਂਕ, ਭਾਵ ਐਸਬੀਆਈ, ਬੋਰਡ 'ਤੇ ਦੋ ਨਿਰਦੇਸ਼ਕਾਂ ਦੀ ਨਿਯੁਕਤੀ ਕਰ ਸਕਦੇ ਹਨ। ਜੇ ਕੋਈ ਪੁਨਰ ਨਿਰਮਾਣ ਯੋਜਨਾ ਤੋਂ ਖਾਤਾ ਧਾਰਕ ਦੀਆਂ ਪ੍ਰਾਪਤੀਆਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਕੋਈ ਮੁਆਵਜ਼ਾ ਨਹੀਂ ਮਿਲੇਗਾ। ਯੈਸ ਬੈਂਕ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। 1400 ਰੁਪਏ ਵਾਲਾ ਸ਼ੇਅਰ ਹੁਣ ਸਿਰਫ 16 ਰੁਪਏ ਹੈ।

Jagannath Jagannath

ਯੈੱਸ ਬੈਂਕ ਦਾ ਪੈਸਾ ਡੀਐਚਐਫਐਲ-3700, ਰਿਲਾਇੰਸ ਏ ਡੀ ਏ 3,300, ਆਈਐਲਐਂਡਐਫਐਸ 2,442, ਕੋਕਸ ਅਤੇ ਕਿੰਗਜ਼ 2,127, ਕੈਫੇ ਕਾਫੀ ਡੇ 1,500, ਜੈੱਟ ਏਅਰਵੇਜ਼  552 ਕੰਪਨੀਆਂ ਨੇ ਡੁਬੋਇਆ ਹੈ। 25 ਹਜ਼ਾਰ ਕਰੋੜ ਰੁਪਏ ਕੁਲ ਐਨਪੀਏ ਹੈ ਯਾਨੀ ਕਿ ਬੈਂਕ ਦਾ ਪੈਸਾ ਕੰਪਨੀਆਂ ਵਿਚ ਡੁੱਬ ਗਿਆ। ਬੈਂਕ ਦੀ ਮਾਰਕੀਟ ਕੈਪ 4,131 ਕਰੋੜ ਰੁਪਏ ਹੈ। ਸਤੰਬਰ 2018 ਵਿਚ 80 ਹਜ਼ਾਰ ਕਰੋੜ ਰੁਪਏ ਸੀ, ਯਾਨੀ 76 ਹਜ਼ਾਰ ਕਰੋੜ ਰੁਪਏ ਘਟਿਆ ਹੈ।

Yes Bank Yes Bank

5 ਲੱਖ ਰੁਪਏ ਤਕ ਨਾ ਡੁੱਬਣ ਵਾਲਾ ਬਜਟੀ ਐਲਾਨ ਯੈਸ ਬੈਂਕ ਤੇ ਲਾਗੂ ਨਹੀਂ ਹੋਵੇਗਾ। ਇਹ ਵਿਵਸਥਾ ਦੀਵਾਲੀਆ ਦੀ ਸਥਿਤੀ ਲਈ ਹੈ। ਇਹ ਸ਼ਰਤ ਉਦੋਂ ਹੀ ਲਾਗੂ ਹੋ ਸਕਦੀ ਹੈ ਜਦੋਂ ਆਰਬੀਆਈ ਬੈਂਕ ਨੂੰ ਫੇਲ੍ਹ ਐਲਾਨ ਕਰੇ। ਪੈਸੇ ਕਢਵਾਉਣ ਤੇ ਰੋਕ ਲਗਾਉਣਾ ਬੈਂਕ ਨੂੰ ਬਚਾਉਣ ਦਾ ਯਤਨ ਹੈ। ਜਿਹਨਾਂ ਲੋਕਾਂ ਦਾ ਇਸ ਬੈਂਕ ਵਿਚ ਖਾਤਾ ਚਲਦਾ ਹੈ ਉਹ 50 ਹਜ਼ਾਰ ਰੁਪਏ ਤਕ ਕਢਵਾ ਸਕਦੇ ਹਨ।

Yes Bank Yes Bank

ਇਸ ਪ੍ਰਕਾਰ ਇਸ ਬੈਂਕ ਵਿਚੋਂ ਏਟੀਐਮ ਰਾਹੀਂ ਵੀ ਪੈਸਾ ਨਹੀਂ ਕਢਵਾਇਆ ਜਾ ਸਕਦਾ ਕਿਉਂ ਕਿ ਇਸ ਦੇ ਏਟੀਐਮ ਵੀ ਬੰਦ ਕਰ ਦਿੱਤੇ ਗਏ ਹਨ। ਜਿਹਨਾਂ ਦਾ ਚੈੱਕ ਕਲੀਅਰਿੰਗ ਵਿਚ ਹਨ ਉਹਨਾਂ ਦਾ ਚੈੱਕ ਬਾਊਂਸ ਹੋ ਜਾਵੇਗਾ। ਪੀਐਮਸੀ ਬੈਂਕ ਦਾ ਸੰਕਟ ਇਸ ਤੋਂ ਵੱਖਰਾ ਸੀ. ਉਥੇ ਨਿਵੇਸ਼ਕਾਂ ਦੇ ਨਾਮ ‘ਤੇ ਧੋਖਾਧੜੀ ਹੋ ਰਹੀ ਸੀ। ਪੈਸੇ ਲੈ ਕੇ ਲੋਕ ਛੁਪ ਗਏ।

ਦੂਜਾ, ਯੈੱਸ ਬੈਂਕ ਲਈ ਕਢਵਾਉਣ ਦੀ ਸੀਮਾ 50 ਹਜ਼ਾਰ ਰੁਪਏ ਹੈ, ਜਦਕਿ ਪੀਐਮਸੀ ਲਈ ਇਹ ਸੀਮਾ 1000 ਰੁਪਏ ਤੋਂ ਸ਼ੁਰੂ ਹੋਇਆ ਸੀ। ਯੈੱਸ ਬੈਂਕ ਲਈ ਮੁਅੱਤਲੀ ਦੀ ਮਿਆਦ 30 ਦਿਨ ਹੈ, ਜਦੋਂਕਿ ਪੀਐਮਸੀ ਲਈ ਇਹ 6 ਮਹੀਨੇ ਸੀ।  ਹੁਣ ਦੋ ਹੀ ਰਾਸਤੇ ਹਨ ਜਾਂ ਤਾਂ ਇਹ ਬੈਂਕ ਉਭਰ ਜਾਵੇ ਜਾਂ ਇਸ ਬੈਂਕ ਦਾ ਕਿਸੇ ਦੂਜੇ ਬੈਂਕ ਵਿਚ ਰਲੇਵਾਂ ਕਰ ਦਿੱਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement