
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਗਾਹਕ ਪਰੇਸ਼ਾਨ ਹਨ। ਦੇਸ਼ ਵਿਚ ਪਟਰੌਲ ਪੰਪਾਂ ਉਤੇ ਘੱਟ ਨਾਪਣਾ ਜਾਂ ਮਿਲਾਵਟ ਕਰਨਾ ਆਮ ਗਲ ਹੈ। ਅਜਿਹੇ ਵਿਚ ਤੁਹਾਨੂੰ...
ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਗਾਹਕ ਪਰੇਸ਼ਾਨ ਹਨ। ਦੇਸ਼ ਵਿਚ ਪਟਰੌਲ ਪੰਪਾਂ ਉਤੇ ਘੱਟ ਨਾਪਣਾ ਜਾਂ ਮਿਲਾਵਟ ਕਰਨਾ ਆਮ ਗਲ ਹੈ। ਅਜਿਹੇ ਵਿਚ ਤੁਹਾਨੂੰ ਸੁਚੇਤ ਰਹਿਣ ਲਈ ਕੁੱਝ ਖਾਸ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪਿਛਲੇ ਮਹੀਨੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਟਰੌਲ ਪੰਪ ਘਪਲੇ ਦੀ ਰੈਂਕਿੰਗ ਸਾਂਝੀ ਕੀਤੀ ਸੀ ਜਿਸ ਵਿਚ ਦਿੱਲੀ ਦਾ ਤੀਜਾ ਸਥਾਨ ਸੀ। ਦਿੱਲੀ ਵਿਚ ਅਪ੍ਰੈਲ 2014 ਤੋਂ ਦਸੰਬਰ 2017 ਤੱਕ ਸ਼ਾਰਟ ਫਿਊਲਿੰਗ ਦੇ 785 ਮਾਮਲੇ ਸਾਹਮਣੇ ਆਏ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਰੈਂਕਿੰਗ ਦਿੱਲੀ ਤੋਂ ਉਤੇ ਸੀ। ਅਜਿਹੇ ਵਿਚ ਤੁਹਾਨੂੰ ਕੁੱਝ ਇਸ ਤਰ੍ਹਾਂ ਸਾਵਧਾਨੀ ਰਖਣੀ ਚਾਹੀਦਾ ਹੈ।
Petrol and Diesel
ਜੇਕਰ ਤੁਸੀਂ ਕਾਰ ਵਿਚ ਫਿਊਲ ਭਰਵਾ ਰਹੇ ਹੋ ਤਾਂ ਕੁੱਝ ਗੱਲਾਂ ਤੁਹਾਨੂੰ ਸ਼ੱਕ ਵਿਚ ਪਾ ਸਕਦੀਆਂ ਹਨ। ਇੰਜਨ ਵਿਚ ਹੋਣ ਵਾਲੀ ਮੁਸ਼ਕਿਲ ਅਤੇ ਘੱਟ ਮਾਇਲੇਜ ਪਟਰੌਲ ਦੀ ਕਵਾਲਿਟੀ ਦੇ ਵੱਲ ਇਸ਼ਾਰਾ ਕਰਦਾ ਹੈ। ਅਜਿਹੇ ਵਿਚ ਪਟਰੌਲ ਦਾ ਫਿਲਟਰ ਪੇਪਰ ਟੈਸਟ ਕਰਵਾਉਣਾ ਚਾਹੀਦਾ ਹੈ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਮੁਤਾਬਕ ਪਟਰੌਲ ਪੰਪ ਦੇ ਕੋਲ ਫਿਲਟਰ ਪੇਪਰ ਹੋਣਾ ਚਾਹੀਦਾ ਹੈ ਅਤੇ ਗਾਹਕ ਦੇ ਮੰਗਣ 'ਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਪੇਪਰ ਉਤੇ ਤੇਲ ਦੀਆਂ ਬੂੰਦ ਪਾ ਕੇ ਦੇਖਣਾ ਹੁੰਦਾ ਹੈ ਕਿ ਕੀ ਇਹ ਬਿਨਾਂ ਦਾਗ ਛੱਡੇ ਉਡ ਜਾਂਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੇਲ ਵਿਚ ਮਿਲਾਵਟ ਹੈ।
Petrol and Diesel
ਸਟਾਰਟ - ਸਟਾਪ ਸ਼ਾਰਟ ਫਿਊਲਿੰਗ : ਜ਼ਿਆਦਾ ਤੇਲ ਭਰਵਾਉਣ 'ਤੇ ਸ਼ਾਰਟ ਫਿਊਲਿੰਗ ਦੀਆਂ ਸੰਭਾਵਨਾਵਾਂ ਜ਼ਿਆਦਾ ਰਹਿੰਦੀਆਂ ਹਨ। ਅਜਿਹੇ ਵਿਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਮੰਨ ਲਓ ਤੁਸੀਂ 1500 ਦਾ ਪਟਰੌਲ ਪਾਉਣ ਨੂੰ ਕਿਹਾ। ਕਰਮਚਾਰੀ ਨੇ 500 ਦਾ ਭਰਿਆ ਅਤੇ ਰੋਕ ਦਿਤੀ। ਜਦੋਂ ਤੁਸੀਂ ਦੁਬਾਰਾ 1000 ਦਾ ਭਰਨ ਨੂੰ ਕਿਹਾ ਤਾਂ ਉਸ ਨੇ ਬਿਨਾਂ ਰੀ-ਸਟਾਰਟ ਕੀਤੇ 1000 ਦਾ ਭਰ ਦਿਤਾ। ਅਜਿਹੇ ਵਿਚ ਤੁਹਾਡਾ 500 ਰੁਪਏ ਦਾ ਨੁਕਸਾਨ ਹੋ ਗਿਆ। ਇੰਝ ਹੀ ਤਰੀਕੇ ਕੱਢ ਕੇ ਸ਼ਾਰਟ ਫਿਊਲਿੰਗ ਕੀਤੀ ਜਾਂਦੀ ਹੈ। ਜ਼ੀਰੋ ਮਸ਼ੀਨ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।
Petrol and Diesel
ਪੰਜ ਲਿਟਰ ਟੈਸਟ : ਦਰਅਸਲ ਕਈ ਵਾਰ ਪਟਰੌਲ ਪੰਪ 'ਤੇ ਨਾਜਲ ਨਾਲ ਛੇੜਛਾੜ ਕਰ ਕੇ 100 ਤੋਂ 150 ml ਤੱਕ ਤੇਲ ਵਿਚ ਹੇਰ ਫੇਰ ਕੀਤੀ ਜਾਂਦੀ ਹੈ। ਅਜਿਹੇ ਵਿਚ ਸ਼ਕ ਹੋਣ ਉਤੇ ਪੰਜ ਲਿਟਰ ਟੈਸਟ ਕਰਨਾ ਚਾਹੀਦਾ ਹੈ। ਪਟਰੌਲ ਪੰਪ ਉਤੇ 5 ਲਿਟਰ ਦਾ ਇੱਕ ਪ੍ਰਮਾਣਿਤ ਭਾਂਡਾ ਹੁੰਦਾ ਹੈ। ਤੁਸੀਂ ਉਸ ਵਿਚ 5 ਲਿਟਰ ਪਟਰੌਲ/ਡੀਜ਼ਲ ਪਵਾ ਕੇ ਜਾਂਚ ਸਕਦੇ ਹੋ ਕਿ ਮਾਪ ਠੀਕ ਹੈ ਜਾਂ ਨਹੀਂ।
Petrol and Diesel
ਹੋਰ ਸਾਵਧਾਨੀਆਂ : ਹਮੇਸ਼ਾ ਤੇਲ ਦੀ ਵਿਕਰੀ ਕੀਮਤ ਜ਼ਰੂਰ ਚੈਕ ਕਰੋ। ਡੀਲਰ ਨੂੰ ਪ੍ਰਾਇਸ ਡਿਸਪਲੇ ਕਰਨਾ ਚਾਹੀਦਾ ਹੈ। ਡੀਲਰ ਜ਼ਿਆਦਾ ਕੀਮਤ ਨਹੀਂ ਲੈ ਸਕਦਾ ਹੈ। ਡਿਸਪਲੇ ਕੀਤੀ ਗਈ ਕੀਮਤ ਤੋਂ ਚਾਰਜ ਕੀਤੀ ਕਈ ਕੀਮਤ ਦਾ ਮਿਲਾਨ ਕਰਨਾ ਚਾਹੀਦਾ ਹੈ।