
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧਾ ਦਿਤੀਆਂ ਗਈਆਂ ਗਈਆਂ ਹਨ। ਕੀਮਤਾਂ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਵਾਧਾ ਕੀਤਾ ਗਿਆ ਹੈ........
ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧਾ ਦਿਤੀਆਂ ਗਈਆਂ ਗਈਆਂ ਹਨ। ਕੀਮਤਾਂ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਵਾਧਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ਵਿਚ ਕਮਜ਼ੋਰੀ ਕਾਰਨ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਪਟਰੌਲ ਦੀ ਕੀਮਤ ਵਿਚ ਜਿਥੇ 16 ਪੈਸੇ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 12 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ 75.55 ਰੁਪਏ ਪ੍ਰਤੀ ਲਿਟਰ ਤੋਂ 75.71 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 67.38 ਰੁਪਏ ਤੋਂ 67.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਜਨਤਕ ਖੇਤਰਾਂ ਦੀਆਂ ਤਿੰਨਾਂ ਕੰਪਨੀਆਂ ਨੇ 26 ਜੂਨ ਤੋਂ ਪਟਰੌਲ, ਡੀਜ਼ਲ ਕੀਮਤਾਂ ਵਿਚ ਸੋਧ ਨਹੀਂ ਕੀਤੀ। ਇੰਡੀਅਨ ਆਈਲ ਕਾਰਪੋਰੇਸ਼ਨ ਦੇ ਚੇਅਰਮੇਨ ਸੰਜੀਵ ਸਿੰਘ ਨੇ ਕਿਹਾ ਕਿ ਉਨ੍ਹਾਂ ਓਪੇਕ ਦੇ ਫ਼ੈਸਲੇ ਕਾਰਨ ਕੁੱਝ ਦਿਨਾਂ ਤੋਂ ਕੀਮਤਾਂ ਨਹੀਂ ਸੋਧੀਆਂ ਹਾਲਾਂਕਿ ਜੁਲਾਈ ਤੋਂ 10 ਲੱਖ ਬੈਰਲ ਪ੍ਰਤੀ ਦਿਨ ਤੋਂ ਉਤਪਾਦਨ ਵਧਾਉਣ ਦੇ ਫ਼ੈਸਲੇ ਦਾ ਲਾਭ ਈਰਾਨ ਮੁੱਦੇ ਕਾਰਨ ਖ਼ਤਮ ਹੋ ਗਿਆ ਹੈ। ਸੰਜੀਵ ਸਿੰਘ ਨੇ ਕਿਹਾ ਕਿ ਈਰਾਨ ਪ੍ਰਤੀਦਿਨ 23 ਤੋਂ 25 ਲੱਖ ਬੈਰਲ ਦਾ ਉਤਪਾਦਨ ਕਰਦਾ ਹੈ। ਹੁਣ ਦੁਨੀਆਂ ਦੇ ਦੇਸ਼ ਏਨੀ ਮਾਤਰਾ ਲਈ ਹੋਰ ਬਦਲਾਂ ਦੀ ਭਾਲ ਕਰ ਰਹੇ ਹਨ। ਇਸ ਨਾਲ ਕੀਮਤਾਂ 'ਤੇ ਦਬਾਅ ਵਧਿਆ ਹੈ। (ਏਜੰਸੀ)