ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਧਰਨਾ
Published : Jun 19, 2018, 4:04 am IST
Updated : Jun 19, 2018, 4:04 am IST
SHARE ARTICLE
People Protesting
People Protesting

ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ  ਦੀਆਂ ਕੀਮਤਾਂ 'ਚ ਕੀਤੇ ਬੇਤਿਹਾਸ਼ਾ ਵਾਧੇ ਨੂੰ ਲੈ ਜਿੱਥੇ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਖਿਲਾਫ ....

ਤਲਵੰਡੀ ਸਾਬੋ : ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ  ਦੀਆਂ ਕੀਮਤਾਂ 'ਚ ਕੀਤੇ ਬੇਤਿਹਾਸ਼ਾ ਵਾਧੇ ਨੂੰ ਲੈ ਜਿੱਥੇ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਹਲਕਾ  ਪਿੰਡ ਜਗਾ ਰਾਮਤੀਰਥ ਵਿਖੇ ਹਲਕਾ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ।

ਪਿੰਡ ਜਗਾ ਰਾਮ ਤੀਰਥ ਮੇਨ ਸ਼ੜਕ 'ਤੇ ਇਕੱਠੇ ਹੋਏ ਕਾਂਗਰਸੀਆਂ ਤੇ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਖੁਸ਼ਬਾਜ਼ ਜਟਾਣਾ ਕਿਹਾ ਕਿ  ਦੇਸ਼ ਦੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਕੇ  ਦੇਸ਼ ਦੀ ਸੱਤਾ 'ਤੇ ਕਾਬਜ਼ ਹੋਈ ਬੀ.ਜੇ.ਪੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਦੇਸ਼ ਦਾ ਹਰ ਵਰਗ ਮੋਦੀ ਸਰਕਾਰ ਤੋਂ ਤੰਗ ਆ ਚੁੱਕਾ ਹੈ। ਜਟਾਣਾ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਨੇ ਸਾਰੇ ਦੇਸ਼ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਜਿਸਦਾ ਨਤੀਜਾ ਮੋਦੀ ਸਰਕਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਕੇ ਭੁਗਤਣਾ ਪਵੇਗਾ। ਇਸ ਮੋਕੇ ਜਟਾਣਾ ਨੇ ਕਿਹਾ ਕਿ ਕਾਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਨਾਲ ਖੜੀ ਹੈ ਤੇ ਲੋਕਾ ਨਾਲ ਹੀ ਖੜੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਸੰਦੀਪ ਸਿੰਘ ਭੁੱਲਰ ਜ਼ਿਲ੍ਹਾ ਜਨਰਲ ਸਕੱਤਰ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ, ਪਲਵਿੰਦਰ ਸਿੰਘ ਖਾਲਸਾ, ਮਨਜੀਤ ਸਿੰਘ ਲਾਲੇਆਣਾ ਸੀਨੀਅਰ ਕਾਂਗਰਸੀ ਆਗੂ,

ਬਲਵੀਰ ਸਿੰਘ ਲਾਲੇਆਣਾ ਰਾਹੁਲ ਬ੍ਰਿਗੇਡ, ਬੇਅੰਤ ਸਿੰਘ ਬੰਗੀ,  ਜਸਕਰਨ ਸਿੰਘ ਗੁਰੂਸਰ ਤੇ ਦਿਲਪ੍ਰੀਤ ਸਿੰਘ ਜਗ੍ਹਾ ਪ੍ਰਬੰਧਕੀ ਮੈਂਬਰ ਟਰੱਕ ਯੂਨੀਅਨ, ਬਲਜਿੰਦਰ ਸਿੰਘ ਤਿਓਣਾ, ਬਲਕਰਨ ਸਿੰਘ ਜਨਰਲ ਸੈਕਟਰੀ, ਕਾਲਾ ਸਿੰਘ, ਕਾਕਾ ਸਿੰਘ, ਹਰਬੰਸ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਕੀਪਾ, ਜਸਵੰਤ ਸਿੰਘ ਲੀਲਾ, ਅਰੁਣ ਕੁਮਾਰ ਕੋਕੀ, ਤਰਸੇਮ ਕੁਮਾਰ ਸੇਮੀ ਤੋਂ ਇਲਾਵਾ ਵੱਡੀ ਤਦਾਦ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement