ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਵਿੱਤੀ ਵਿਭਾਗ ਵਿਚ ਅਹਿਮ ਬੈਠਕ
Published : Sep 7, 2019, 10:30 am IST
Updated : Sep 7, 2019, 10:31 am IST
SHARE ARTICLE
Important meeting in Ministry of Finance to speed up the economy
Important meeting in Ministry of Finance to speed up the economy

ਲਿਆ ਗਿਆ ਇਹ ਫ਼ੈਸਲਾ

ਨਵੀਂ ਦਿੱਲੀ: ਸਰਕਾਰ ਨੇ ਦੇਸ਼ ਦੀ ਜੀਡੀਪੀ ਨੂੰ ਰਫਤਾਰ ਦੇਣ ਦੇ ਮਕਸਦ ਨਾਲ ਸਰਕਾਰੀ ਕੰਪਨੀਆਂ ਦੇ ਪ੍ਰੋਜੈਕਟ ਵਿਚ ਹੋਰ ਖਰਚ ਵਧਾਉਣ ਦੀ ਰਣਨੀਤੀ ਬਣਾਈ ਹੈ। ਵਿੱਤੀ ਵਿਭਾਗ ਵਿਚ ਸ਼ੁੱਕਰਵਾਰ ਨੂੰ ਹੋਈ ਇਕ ਅਹਿਮ ਬੈਠਕ ਵਿਚ ਇਹ ਫ਼ੈਸਲਾ ਹੋਇਆ ਹੈ। ਕੰਪਨੀਆਂ ਨੂੰ ਭੁਗਤਾਨ ਵਿਚ ਦੇਰੀ ਅਤੇ ਇਸ ਨਾਲ ਜੁੜੇ ਵਿਵਾਦਾਂ ਨੂੰ ਵੀ ਤੁਰੰਤ ਨਿਪਟਾਉਣ ਨੂੰ ਕਿਹਾ ਗਿਆ ਹੈ। ਵਿੱਤ ਵਿਭਾਗ ਵੱਲੋਂ ਇਸ ਬੈਠਕ ਵਿਚ ਆਰਥਿਕ ਮਾਮਲਿਆਂ ਦੇ ਸਕੱਤਰ ਅਤਾਨੁ ਚਕਰਵਤੀ ਅਤੇ ਖਰਚ ਸਕੱਤਰ ਜੀਸੀ ਮੁਰਸੁ ਮੌਜੂਦ ਰਹੇ।

GDPGDP

ਬੈਠਕ ਵਿਚ ਕੇਂਦਰ ਸਰਕਾਰ ਦੇ ਮਲਕੀਅਤ ਵਾਲੀ ਮਹਾਰਤਨ ਅਤੇ ਨਵਰਤਨ ਕੰਪਨੀਆਂ ਦੇ ਪ੍ਰਮੁੱਖ ਸਨ। ਬੁਨਿਆਦੀ ਢਾਂਚਾ ਵਿਭਾਗ ਨਾਲ ਜੁੜੇ ਵਿਭਾਗ ਦੇ ਵਿੱਤੀ ਸਲਾਹਕਾਰ ਵੀ ਇਸ ਬੈਠਕ ਵਿਚ ਮੌਜੂਦ ਰਹੇ। ਸਰਕਾਰੀ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਸਮਾਂਬੱਧ ਤਰੀਕੇ ਨਾਲ ਭੁਗਤਾਨ ਨਿਸ਼ਚਿਤ ਕਰਨ ਲਈ ਇਕ ਡੈਸ਼ਬੋਰਡ ਤਿਆਰ ਕੀਤਾ ਜਾਵੇ। ਇਸ ਡੈਸ਼ਬੋਰਡ ਤੇ ਸਾਰੇ ਵਿਭਾਗ ਨੂੰ ਭੁਗਤਾਨ ਦੀ ਅਪਡੇਟ ਜਾਣਕਾਰੀ ਹੋਵੇਗੀ।

Economy Growth Economy Growth

ਇਸ ਕਦਮ ਤੋਂ ਸਰਕਾਰੀ ਖਰਚ ਦੇ ਜ਼ਰੀਏ ਬਾਜ਼ਾਰ ਵਿਚ ਪੂੰਜੀ ਵਹਾਅ ਅਤੇ ਮੰਗ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਦੇਸ਼ ਦੀ ਵੱਡੀ ਢਾਂਚਾਗਤ ਯੋਜਨਾਵਾਂ ਦੀ ਪ੍ਰਗਤੀ ਤੇ ਵਿੱਤੀ ਵਿਭਾਗ ਦੀ ਸਖ਼ਤ ਨਜ਼ਰ ਬਣੀ ਰਹੇਗੀ। ਆਉਣ ਵਾਲੇ ਦਿਨਾਂ ਵਿਚ ਸਰਕਾਰੀ ਕੰਪਨੀਆਂ ਦੇ ਪ੍ਰਮੁੱਖਾਂ ਨਾਲ ਦੁਬਾਰਾ ਸਮੀਖਿਆ ਬੈਠਕ ਵੀ ਹੋਵੇਗੀ। ਇਸ ਵਿੱਤੀ ਸਾਲ ਵਿਚ ਕੇਂਦਰ ਸਰਕਾਰ ਨੇ 3.3 ਲੱਖ ਕਰੋੜ ਦੇ ਖਰਚ ਦਾ ਉਦੇਸ਼ ਤੈਅ ਕੀਤਾ ਹੈ।

ਓਐਨਜੀਸੀ ਦੇ ਕਾਰਜਕਾਰੀ ਨਿਦੇਸ਼ਕ ਐਨ ਸੀ ਪਾਂਡੇ ਨੇ ਕਿਹਾ ਕਿ 87000 ਕਰੋੜ ਰੁਪਏ ਮੁੱਲ ਦੀ 27 ਯੋਜਨਾਵਾਂ ਤੇ ਕੰਮ ਚਲ ਰਿਹਾ ਹੈ। ਇਹ ਯੋਜਨਾਵਾਂ ਅਗਲੇ ਤਿੰਨ-ਚਾਰ ਸਾਲ ਵਿਚ ਪੂਰੀ ਹੋਵੇਗੀ। ਇਸ ਨਾਲ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ। ਵਿੱਤੀ ਵਿਭਾਗ ਦੇ ਅਧਿਕਾਰੀਆਂ ਦੀ ਉਪਕਰਮਾਂ ਦੇ ਨਾਲ ਬੈਠਕ ਵਿਚ ਫ਼ੈਸਲਾ ਭੁਗਤਾਨ ਵਿਚ ਦੇਰੀ ਅਤੇ ਵਿਵਾਦਾਂ ਦਾ ਵੀ ਤੁਰੰਤ ਨਿਪਟਾਉਣ ਦਾ ਨਿਰਦੇਸ਼ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement