
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਇਤਿਹਾਸਿਕ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਅੱਜ ਯਾਨੀ ਸ਼ੁੱਕਰਵਾਰ ਤੋਂ ਹੋਣ ਵਾਲੀ ਹੈ।
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਇਤਿਹਾਸਿਕ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਅੱਜ ਯਾਨੀ ਸ਼ੁੱਕਰਵਾਰ ਤੋਂ ਹੋਣ ਵਾਲੀ ਹੈ।ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਸਦਾ ਆਗਾਜ਼ ਦਿੱਲੀ ਤੋਂ ਕਰਨਗੇ। ਯੋਜਨਾ ਦਾ ਲਾਭ ਦੇਸ਼ ਦੇ 5 ਕਰੋੜ ਕਿਸਾਨਾਂ ਨੂੰ ਮਿਲਣ ਦੀ ਉਂਮੀਦ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੂੰ ਪੈਨਸ਼ਨ ਦੇਣ ਲਈ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ।
Centre to launch pension scheme for small farmers
ਮੋਦੀ ਸਰਕਾਰ ਦੀ ਕਿਸਾਨ ਪੈਨਸ਼ਨ ਯੋਜਨਾ ਕਿਸਾਨਾਂ ਨੂੰ ਪੈਨਸ਼ਨ ਦੀ ਸਹੂਲਤ ਉਪਲਬਧ ਕਰਵਾਏਗੀ। ਇਸ ਯੋਜਨਾ ਲਈ 18 ਤੋਂ 40 ਸਾਲ ਤੱਕ ਦੇ ਕਿਸਾਨ ਅਪਲਾਈ ਕਰ ਸਕਣਗੇ। ਯੋਜਨਾ ਨਾਲ ਜੁੜਣ ਲਈ ਕਿਸਾਨਾਂ ਨੂੰ ਮਾਸਿਕ 100 ਰੁਪਏ ਦਾ ਯੋਗਦਾਨ ਦੇਣਾ ਹੋਵੇਗਾ। ਇਹ ਰਕਮ ਉਮਰ ਵਧਣ ਦੇ ਹਿਸਾਬ ਨਾਲ ਵੱਧਦੀ ਹੈ। ਇਸ ਤੋਂ ਬਾਅਦ ਸਕੀਮ 'ਚ 60 ਸਾਲ ਤੋਂ 'ਤੇ ਦੇ ਕਿਸਾਨਾਂ ਨੂੰ 3000 ਰੁਪਏ ਤੱਕ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।
Centre to launch pension scheme for small farmers
ਉਥੇ ਹੀ ਜੇਕਰ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 50 ਫ਼ੀ ਸਦੀ ਰਕਮ ਦਾ ਭੁਗਤਾਨ ਮਿਲਦਾ ਰਹੇਗਾ। ਯਾਨੀ ਉਸਨੂੰ 1500 ਰੁਪਏ ਮਿਲ ਸਕਦੇ ਹਨ। ਇਸਦੀ ਜਿੰਮੇਵਾਰੀ ਜੀਵਨ ਬੀਮਾ ਨਿਗਮ ਨੂੰ ਦਿੱਤੀ ਗਈ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਨੂੰ ਖੇਤੀ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ। ਇਸਦੇ ਲਈ ਆਧਾਰ ਕਾਰਡ, ਜਨਧਨ ਖਾਤੇ ਦੀ ਡਿਟੇਲ ਅਤੇ ਮੋਬਾਇਲ ਨੰਬਰ ਦੇਣਾ ਪਵੇਗਾ ਜੋ ਕਿ ਆਧਾਰ ਅਤੇ ਬੈਂਕ ਖਾਤੇ ਵਿੱਚ ਜੁੜਿਆ ਹੋਵੇ।
Centre to launch pension scheme for small farmers
ਦੱਸ ਦਈਏ ਕਿ ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ 'ਤੇ 10,774.5 ਕਰੋੜ ਸਾਲਾਨਾ ਬੋਝ ਪਵੇਗਾ। ਮੋਦੀ ਸਰਕਾਰ ਬੀਤੇ ਕੁਝ ਮਹੀਨਿਆਂ 'ਚ ਕਿਸਾਨਾਂ ਲਈ ਕਈ ਅਹਿਮ ਫੈਸਲੇ ਲੈ ਚੁੱਕੀ ਹੈ। ਸਰਕਾਰ ਦੇ ਪਹਿਲੇ ਕਾਰਜਕਾਲ ਦੇ ਅੰਤਰਿਮ ਬਜਟ 'ਚ ਕਿਸਾਨਾਂ ਲਈ ਸਮਾਨ ਨਿਧੀ ਦਾ ਐਲਾਨ ਕੀਤਾ ਗਿਆ ਸੀ। ਇਸਦੇ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣ ਦੀ ਗੱਲ ਕਹੀ ਗਈ।.
Centre to launch pension scheme for small farmers
ਇਸ ਤੋਂ ਬਾਅਦ ਲੋਕਸਭਾ ਚੋਣ ਦੇ ਦੌਰਾਨ ਬੀਜੇਪੀ ਨੇ ਘੋਸ਼ਣਾ ਪੱਤਰ ਜਾਰੀ ਕੀਤਾ। ਇਸ ਘੋਸ਼ਣਾ ਪੱਤਰ 'ਚ ਕਿਹਾ ਗਿਆ ਕਿ ਹਰ ਖੇਤੀਬਾੜੀ ਖੇਤਰ ਦੀ ਉਤਪਾਦਕਤਾ ਵਧਾਉਣ ਲਈ 25 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 1 ਤੋਂ 5 ਸਾਲ ਤੱਕ ਬਿਨ੍ਹਾਂ ਕਿਸੇ ਬਿਆਜ ਦੇ ਕਿਸਾਨ ਕਰੈਡਿਟ ਕਾਰਡ ਲੋਨ ਦਿੱਤੇ ਜਾਣਗੇ। ਲੋਨ ਦੀ ਰਾਸ਼ੀ 1 ਲੱਖ ਰੁਪਏ ਤੱਕ ਕੀਤੀ ਹੋਵੇਗੀ।