
ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿਚ ਨਾਕਾਮ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਖੰਡ ਮਿੱਲਾਂ ਲਈ ਰਾਹਤ ਪੈਕੇਜ ਐਲਾਨਿਆ ਗਿਆ ਹੈ। ਇਸ ਐਲਾਨ ਦੇ ਛੇਤੀ ਬਾਅਦ ਖੰਡ ਦੀਆਂ...
ਨਵੀਂ ਦਿੱਲੀ : ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿਚ ਨਾਕਾਮ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਖੰਡ ਮਿੱਲਾਂ ਲਈ ਰਾਹਤ ਪੈਕੇਜ ਐਲਾਨਿਆ ਗਿਆ ਹੈ। ਇਸ ਐਲਾਨ ਦੇ ਛੇਤੀ ਬਾਅਦ ਖੰਡ ਦੀਆਂ ਕੀਮਤਾਂ ਵਿਚ ਉਛਾਲ ਆ ਗਿਆ ਹੈ। ਅੱਜ ਸਥਾਨਕ ਚੀਨੀ ਬਾਜ਼ਾਰ ਵਿਚ ਖੰਡ ਦਾ ਭਾਅ ਪ੍ਰਤੀ ਕੁਇੰਟਲ 100 ਰੁਪਏ ਵਧ ਗਿਆ। ਖੰਡ ਦੀ ਲੋੜ ਅਨੁਸਾਰ ਪੂਰਤੀ ਨਾ ਹੋ ਸਕਣ ਅਤੇ ਜਮ੍ਹਾਂਖੋਰਾਂ ਤੇ ਥੋਕ ਖਪਤਕਾਰਾਂ ਵਲੋਂ ਖੰਡ ਦਾ ਭੰਡਾਰ ਕੀਤਾ ਜਾ ਰਿਹਾ ਹੈ।
Sugar price
ਇਸ ਕਾਰਨ ਬਾਜ਼ਾਰ ਵਿਚ ਤੇਜ਼ੀ ਦਾ ਰੁਖ਼ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਖੰਡ ਮਿੱਲਾਂ ਨੇ ਅੱਜ ਬਾਜ਼ਾਰ ਦੀ ਲੋੜ ਅਨੁਸਾਰ ਖੰਡ ਸਪਲਾਈ ਨਹੀਂ ਕੀਤੀ। ਦੂਜੇ ਪਾਸੇ ਆਈਸਕਰੀਮ ਅਤੇ ਜਲ ਕੰਪਨੀਆਂ ਨੇ ਖੰਡ ਦਾ ਭੰਡਾਰ ਕਰਨਾ ਸ਼ੁਰੂ ਕਰ ਦਿਤਾ ਜਿਸ ਕਾਰਨ ਖੰਡ ਦੇ ਭਾਅ ਵਿਚ ਤੇਜ਼ੀ ਆਈ ਹੈ। ਕੇਂਦਰੀ ਕੈਬਨਿਟ ਨੇ ਕਲ ਅਪਣੀ ਮੀਟਿੰਗ ਵਿਚ ਖੰਡ ਮਿੱਲਾਂ ਦੇ ਸੰਕਟ ਵਿਚੋਂ ਨਿਕਲਣ ਅਤੇ ਕਿਸਾਨਾਂ ਦੇ ਬਕਾਏ ਮੋੜਨ ਲਈ 8500 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਹੈ।
Sugar price increase
ਪੈਕੇਜ ਅਨੁਸਾਰ ਖੰਡ ਦਾ ਘੱਟੋ-ਘੱਟ ਭਾਅ 29 ਰੁਪਏ ਕੁਇੰਟਲ ਨਿਸ਼ਚਿਤ ਕੀਤਾ ਗਿਆ ਸੀ। ਤੀਹ ਲੱਖ ਟਨ ਦਾ ਬਫ਼ਰ ਭੰਡਾਰ ਕਰਨਾ ਅਤੇ ਈਥੋਨਲ ਦੀ ਸਮਰੱਥਾ ਵਧਾਉਣ ਲਈ 4500 ਕਰੋੜ ਰੁਪਏ ਦਾ ਕਰਜ਼ਾ ਬਗ਼ੈਰ ਵਿਆਜ ਦੇਣਾ ਸ਼ਾਮਲ ਸਨ। (ਏਜੰਸੀ)