ਪ੍ਰਤੀ ਕੁਇੰਟਲ ਗੰਨੇ 'ਤੇ 5.5 ਰੁਪਏ ਦੀ ਮਦਦ ਦਿਤੀ ਜਾਵੇਗੀ
Published : May 28, 2018, 12:31 pm IST
Updated : May 28, 2018, 12:31 pm IST
SHARE ARTICLE
Sugarcane 5.5 Rupee per Quintal
Sugarcane 5.5 Rupee per Quintal

ਇਕ ਪਰਵਾਰ ਨੂੰ ਪੂਜਣ ਦੇ ਆਦੀ ਲੋਕ ਲੋਕਤੰਤਰ ਦੀ ਪੂਜਾ ਹੀ ਨਹੀਂ ਕਰ ਸਕਦੇ

ਬਾਗਪਤ (ਯੂਪੀ), 27 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲਿਤ ਅਤਿਆਚਾਰ ਰੋਕਥਾਮ ਕਾਨੂੰਨ ਨੂੰ ਕਮਜ਼ੋਰ ਕਰਨ ਤੋਂ ਲੈ ਕੇ ਕਿਸਾਨ ਮਸਲਿਆਂ 'ਤੇ 'ਝੂਠ ਅਤੇ ਅਫ਼ਵਾਹ' ਫੈਲਾਉਣ ਲਈ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾ ਨੂੰ ਇਕ ਪਰਵਾਰ ਦੀ ਪੂਜਾ ਕਰਨ ਦੀ ਆਦਤ ਹੋਵੇ, ਉਹ ਮੋਦੀ ਦਾ ਵਿਰੋਧ ਕਰਨ ਦੇ ਚੱਕਰ ਵਿਚ ਦੇਸ਼ ਦਾ ਵਿਰੋਧ ਕਰਨ ਲੱਗੇ ਹਨ। 

Narendra ModiNarendra Modiਐਕਸਪ੍ਰੈਸਵੇਅ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਅਪਣੇ ਤੁੱਛ ਰਾਜਨੀਤਕ ਫ਼ਾਇਦੇ ਲਈ ਖੁਲੇਆਮ ਝੂਠ ਫੈਲਾ ਰਹੀ ਹੈ। ਉਨ੍ਹਾਂ ਕਿਹਾ, 'ਇਕ ਪਰਵਾਰ ਨੂੰ ਪੂਜਣ ਦੇ ਆਦੀ ਲੋਕ ਲੋਕਤੰਤਰ ਦੀ ਪੂਜਾ ਕਰ ਹੀ ਨਹੀਂ ਸਕਦੇ। ਮੋਦੀ ਨੇ ਕਿਹਾ ਕਿ ਚੋਣ ਹਾਰਨ ਮਗਰੋਂ ਉਹ ਘਬਰਾਏ ਹੋਏ ਹਨ। ਉਨ੍ਹਾਂ ਕਿਹਾ, 'ਉਹ ਮੋਦੀ ਦੇ ਵਿਰੋਧ ਵਿਚ ਦੇਸ਼ ਦਾ ਵਿਰੋਧ ਕਰਨ ਲੱਗੇ ਹਨ।' ਗੁਆਂਢ ਦੀ ਕੈਰਾਨਾ ਲੋਕ ਸਭਾ ਸੀਟ 'ਤੇ ਕਲ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਅੱਜ ਕੀਤੀ ਗਈ ਰੈਲੀ ਵਿਚ ਮੋਦੀ ਨੇ ਨਾਗਰਿਕਾਂ ਨੂੰ ਕਿਹਾ ਕਿ ਉਹ ਵੇਖੋ ਕਿ ਦੋਵੇਂ ਪਾਸੇ ਕਿਹੜੇ ਲੋਕ ਖੜੇ ਹਨ।

Express Way Inauguration Modi Express Way Inauguration Modiਉਨ੍ਹਾਂ ਕਿਹਾ, 'ਇਕ ਪਾਸੇ ਉਹ ਲੋਕ ਹਨ ਜਿਨ੍ਹਾਂ ਲਈ ਉਨ੍ਹਾਂ ਦਾ ਪਰਵਾਰ ਹੀ ਦੇਸ਼ ਹੈ। ਮੇਰੇ ਲਈ ਮੇਰਾ ਦੇਸ਼ ਹੀ ਮੇਰਾ ਪਰਵਾਰ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਗੰਨਾ ਕਿਸਾਨਾਂ ਦੀ ਸਰਕਾਰ ਮਦਦ ਕਰੇਗੀ। ਪ੍ਰਤੀ ਕੁਇੰਟਲ ਗੰਨੇ 'ਤੇ 5.5 ਰੁਪਏ ਦੀ ਮਦਦ ਕੀਤੀ ਜਾਵੇਗੀ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੁਪਰੀਮ ਕੋਰਟ 'ਤੇ ਉਂਗਲੀ ਚੁੱਕ ਕੇ, ਚੋਣ ਆਯੋਗ ਅਤੇ ਈਵੀਐਮ 'ਤੇ ਸ਼ੱਕ ਪ੍ਰਗਟ ਕਰ ਕੇ, ਰਿਜ਼ਰਵ ਬੈਂਕ ਅਤੇ ਇਸ ਦੀਆਂ ਨੀਤੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਕੇ ਅਤੇ ਉਨ੍ਹਾਂ ਦੇ ਕਾਰਨਾਮਿਆਂ ਦੀ ਜਾਂਚ ਕਰਨ ਵਾਲੀ ਹਰ ਏਜੰਸੀ 'ਤੇ ਸਵਾਲ ਚੁੱਕ ਕੇ ਵਿਸ਼ਵਾਸ ਦਾ ਸੰਕਟ ਪੈਦਾ ਕਰ ਦਿਤਾ ਹੈ।

Sugarcane Sugarcaneਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਤਾਂ ਫ਼ੌਜ ਦੀ ਬਹਾਦਰੀ ਨੂੰ ਵੀ ਨਕਾਰਦੀ ਹੈ ਜਿਸ ਨੇ ਸਰਹੱਦ ਪਾਰ ਜਾ ਕੇ ਸਰਜੀਕਲ ਹਮਲਾ ਕੀਤਾ ਅਤੇ ਉਹ ਭਾਰਤ ਦੀ ਤਾਰੀਫ਼ ਕਰਨ ਵਾਲੀਆਂ ਵਿਦੇਸ਼ ਹਸਤੀਆਂ 'ਤੇ ਵੀ ਸਵਾਲ ਚੁੱਕ ਦੇ ਹਨ। (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM
Advertisement