
ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਕੰਪਨੀ ਨੇ ਉਤਪਾਦਨ ਘਟਾਇਆ ਹੈ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਨੇ ਕਾਰਾਂ ਦੇ ਘਰੇਲੂ ਬਾਜ਼ਾਰ ਵਿਚ ਨਰਮੀ ਦੇਖਦੇ ਹੋਏ ਜੂਨ ਵਿਚ ਵੀ ਉਤਪਾਦਨ ਵਿਚ ਕਟੌਤੀ ਕੀਤੀ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਕੰਪਨੀ ਨੇ ਉਤਪਾਦਨ ਘਟਾਇਆ ਹੈ। ਸ਼ੇਅਰ ਬਾਜ਼ਾਰ ਨੂੰ ਦੀ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਦਸਿਆ ਕਿ ਇਸ ਸਾਲ ਜੂਨ ਵਿਚ ਉਸ ਦਾ ਉਤਪਾਦਨ 1,11,917 ਵਾਹਨ ਜੋ ਪਿਛਲੇ ਸਾਲ ਇਸ ਮਹੀਨੇ ਦੇ 1.32,616 ਵਾਹਨਾਂ ਦੇ ਮੁਕਾਬਲੇ 15.6 ਫ਼ੀਸਦੀ ਘਟ ਹੈ।
Maruti Suzuki
ਇਸ ਵਿਚ ਉਸ ਦੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ ਉਤਪਾਦਨ ਵੀ ਸ਼ਾਮਲ ਹੈ। ਜੂਨ 2019 ਵਿਚ ਕੰਪਨੀ ਨੇ ਕੁੱਲ 1,09, 641 ਯਾਤਰੀ ਵਾਹਨਾਂ ਦਾ ਉਤਪਾਦਨ ਕੀਤਾ ਜੋ ਜੂਨ 2018 ਦੇ 1,31,068 ਯਾਤਰੀ ਵਾਹਨਾਂ ਤੋਂ 16.34 ਘਟ ਹੈ। ਛੋਟੀਆਂ ਕਾਰਾਂ ਵਿਚ ਕੰਪਨੀ ਦੀ ਆਲਟੋ ਦਾ ਉਤਪਾਦਨ 48.2 ਫ਼ੀਸਦੀ ਘਟ ਕੇ 15,087 ਕਾਰ ਰਿਹਾ। ਕਮਪੈਕਟ ਸ਼੍ਰੇਣੀ ਵਿਚ ਵੈਗਨਆਰ,ਸਵਿਫਟ ਅਤੇ ਡਿਜ਼ਾਇਰ ਦਾ ਉਤਪਾਦਨ 1.46 ਫ਼ੀਸਦੀ ਘਟ ਕੇ 66, 436 ਵਾਹਨ ਰਿਹਾ।
Cars
ਇਸ ਤਰ੍ਹਾਂ ਕੰਪਨੀ ਦੇ ਯੂਟਿਲਿਟੀ ਵਾਹਨ ਦਾ ਉਤਪਾਦਨ 5.26 ਫ਼ੀਸਦੀ ਘਟ ਕੇ 17,074 ਅਤੇ ਵੈਨ ਦਾ ਉਤਪਾਦਨ 27.87 ਫ਼ੀਸਦੀ ਘਟ ਕੇ 8.501 ਵਾਹਨ ਰਿਹਾ। ਕੰਪਨੀ ਨੇ ਫਰਵਰੀ ਵਿਚ ਅਪਣੇ ਉਤਪਾਦਨ ਵਿਚ ਅੱਠ ਫ਼ੀਸਦੀ, ਮਾਰਚ ਵਿਚ 20.9 ਫ਼ੀਸਦੀ ਅਪ੍ਰੈਲ ਵਿਚ 10 ਫ਼ੀਸਦੀ ਅਤੇ ਮਈ ਵਿਚ 18 ਫ਼ੀਸਦੀ ਦੀ ਕਟੌਤੀ ਕੀਤੀ ਸੀ। ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਵਿੱਤੀ ਸੰਕਟ ਵਿਚ ਘਰੇਲੂ ਬਾਜ਼ਾਰ ਵਿਚ ਵਾਹਨਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ।
ਮਈ ਵਿਚ ਯਾਤਰੀ ਵਾਹਨਾਂ ਦੀ ਘਰੇਲੂ ਬਾਜ਼ਾਰਾਂ ਵਿਚ ਥੋਕ ਵਿਕਰੀ 20 ਫ਼ੀਸਦੀ ਡਿੱਗੀ। ਇਹ 18 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਰਹੀ। ਵਾਹਨ ਬਣਾਉਣ ਵਾਲੀਆਂ ਕੰਪਨੀਆਂ ਮਹਿੰਦਰਾ ਐਂਡ ਟਾਟਾ ਮੋਟਰਸ ਨੇ ਵੀ ਬਾਜ਼ਾਰ ਦੀ ਪਰਸਥਿਤੀ ਨੂੰ ਦੇਖਦੇ ਹੋਏ ਉਤਪਾਦਨ ਘਟ ਕਰਨ ਦਾ ਐਲਾਨ ਕੀਤਾ ਹੈ।