ਆਰ.ਬੀ.ਆਈ. ਬੋਰਡ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ ਸੰਬੋਧਨ
Published : Jul 8, 2019, 8:32 pm IST
Updated : Jul 8, 2019, 8:32 pm IST
SHARE ARTICLE
Nirmala Sitharaman
Nirmala Sitharaman

ਬਜਟ 'ਚ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਸਮੇਤ ਕੇਂਦਰੀ ਬਜਟ ਦੇ ਹੋਰ ਪ੍ਰਮੁੱਖ ਬਿੰਦੂਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਿਜ਼ਰਵ ਬੈਂਕ ਦੇ ਡਾਇਰੈਕਟਰਾਂ ਦੇ ਕੇਂਦਰੀ ਬੋਰਡ ਨਾਲ ਬਜਟ ਤੋਂ ਬਾਅਦ ਇਕ ਰਵਾਇਤੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਰਿਜ਼ਰਵ ਬੈਂਕ ਦੇ ਗਵਰਨਰ ਦਾਸ ਅਤੇ ਵਿੱਤ ਸਕੱਤਰ ਸੁਭਾਸ਼ ਚੰਦਰ ਵੀ ਸ਼ਾਮਲ ਹੋਏ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਜਟ 'ਚ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਸਮੇਤ ਕੇਂਦਰੀ ਬਜਟ ਦੇ ਹੋਰ ਪ੍ਰਮੁੱਖ ਬਿੰਦੂਆਂ ਨੂੰ ਲੈ ਕੇ ਇਸ ਬੈਠਕ 'ਚ ਵਿਚਾਰ ਚਰਚਾ ਕੀਤੀ।

Nirmala Sitharaman Nirmala Sitharaman

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਸਾਵਰੇਨ ਬਾਂਡ ਜਾਰੀ ਕਰਨ ਲਈ ਸਰਕਾਰ ਨਾਲ ਵਿਚਾਰ ਚਰਚਾ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੀਤੀਗਤ ਵਿਆਜ਼ ਦਰਾਂ 'ਚ ਕਟੌਤੀ ਦਾ ਲਾਭ ਦੇ ਪ੍ਰਸਾਰ ਵਿਚ ਪਹਿਲਾਂ ਤੋਂ ਘੱਟ ਸਮਾਂ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਫ਼ਰਵਰੀ ਵਿਚ ਪੇਸ਼ 2019-20 ਦੇ ਅੰਤਰਮ ਬਜਟ ਅਨੁਮਾਨ ਦੀ ਤੁਲਨਾ 'ਚ ਸ਼ੁਕਰਵਾਰ ਪੰਜ ਜੁਲਾਈ ਨੂੰ ਪੇਸ਼ ਪੂਰਨ ਬਜਟ 'ਚ 6,000 ਕਰੋੜ ਰੁਪਏ ਤੋਂ ਜ਼ਿਆਦਾ ਮਾਲੀਆ ਦੀ ਪ੍ਰਾਪਤੀ ਦਾ ਅਨੁਮਾਨ ਲਗਾਇਆ ਗਿਆ ਹੈ।

Nirmala Sitharaman Nirmala Sitharaman

ਇਸ ਨਲਾ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 3.3 ਫ਼ੀ ਸਦੀ 'ਤੇ ਸੀਮਤ ਰੱਖਣ ਦਾ ਅਨੁਮਾਨ ਹੈ। ਅੰਤਰਮ ਬਜਟ ਵਿਚ ਵਿਤੀ ਘਾਟਾ 3.4 ਫ਼ੀ ਸਦੀ ਤੱਕ ਸੀਮਤ ਕਰਨ ਦਾ ਟੀਚਾ ਸੀ। ਕੇਂਦਰੀ ਸਰਕਾਰ ਨੇ ਵਿੱਤੀ ਸਾਲ 2020-21 ਤੱਕ ਵਿੱਤੀ ਘਾਟੇ ਨੂੰ ਘੱਟ ਕਰ ਕੇ ਜੀ.ਡੀ.ਪੀ. ਦੇ 3 ਫ਼ੀ ਸਦੀ ਤਕ ਸੀਮਤ ਕਰਨ ਅਤੇ ਘਾਟੇ ਨੂੰ ਪੂਰਾ ਕਰਨ ਦਾ ਖਾਕਾ ਪੇਸ਼ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement