
ਫੋਰਬਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੂਚੀ ਵਿਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ ਨਿਰਮਾਣ ਵਰਗੇ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ
ਸਿੰਗਾਪੁਰ: ਫੋਰਬਸ ਦੇ ਨਵੰਬਰ ਅੰਕ ਵਿਚ ਪ੍ਰਕਾਸ਼ਿਤ 20 ਏਸ਼ੀਆਈ ਮਹਿਲਾ ਉੱਦਮੀਆਂ ਦੀ ਸੂਚੀ ਵਿਚ ਤਿੰਨ ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿਚ ਉਹ ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੁਆਰਾ ਪੈਦਾ ਹੋਈ ਸਥਿਤੀ ਵਿਚਕਾਰ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸੂਚੀ ਵਿਚ ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ ਦੀ ਚੇਅਰਪਰਸਨ ਸੋਮਾ ਮੰਡਲ, ਐਮਕਿਊਰ ਫਾਰਮਾ ਦੀ ਕਾਰਜਕਾਰੀ ਨਿਰਦੇਸ਼ਕ ਨਮਿਤਾ ਥਾਪਰ ਅਤੇ ਹੋਨਾਸਾ ਕੰਜ਼ਿਊਮਰ ਦੇ ਸਹਿ-ਸੰਸਥਾਪਕ ਅਤੇ ਮੁੱਖ ਨਵੀਨਤਾ ਅਧਿਕਾਰੀ ਗਜ਼ਲ ਅਲਗ ਸ਼ਾਮਲ ਹਨ।
ਫੋਰਬਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੂਚੀ ਵਿਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ ਨਿਰਮਾਣ ਵਰਗੇ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ, ਜਦਕਿ ਹੋਰ ਤਕਨਾਲੋਜੀ, ਦਵਾਈ ਅਤੇ ਵਸਤੂਆਂ ਵਰਗੇ ਖੇਤਰਾਂ ਵਿਚ ਕਾਰੋਬਾਰ ਕਰ ਰਹੀਆਂ ਹਨ। ਸੂਚੀ ਵਿਚ ਹੋਰ ਔਰਤਾਂ ਆਸਟ੍ਰੇਲੀਆ, ਚੀਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਦੀਆਂ ਹਨ।