US News: ਅਮਰੀਕਾ ਵਿਚ ਭਾਰਤੀ ਮੂਲ ਦੇ ਮੈਨੇਜਰ 'ਤੇ ਇਲਜ਼ਾਮ; ਫੁੱਟਬਾਲ ਕਲੱਬ ਨਾਲ ਕੀਤੀ 183 ਕਰੋੜ ਰੁਪਏ ਦੀ ਧੋਖਾਧੜੀ
Published : Dec 8, 2023, 2:01 pm IST
Updated : Dec 8, 2023, 2:01 pm IST
SHARE ARTICLE
Former Jaguars employee accused of stealing millions
Former Jaguars employee accused of stealing millions

ਮੁਲਜ਼ਮ ਦੀ ਪਛਾਣ ਅਮਿਤ ਪਟੇਲ ਵਜੋਂ ਹੋਈ ਹੈ, ਜੋ ਅਮਰੀਕਾ ਦੇ ਜੈਕਸਨਵਿਲੇ ਜੈਗੁਆਰਜ਼ ਫੁੱਟਬਾਲ ਕਲੱਬ ਦਾ ਵਿੱਤੀ ਮੈਨੇਜਰ ਸੀ।

US News: ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਮੈਨੇਜਰ 'ਤੇ ਅਮਰੀਕੀ ਫੁੱਟਬਾਲ ਕਲੱਬ ਨਾਲ 22 ਮਿਲੀਅਨ ਡਾਲਰ (183 ਕਰੋੜ ਰੁਪਏ) ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲੱਗਿਆ ਹੈ। ਇਲਜ਼ਾਮ ਹਨ ਕਿ ਮੈਨੇਜਰ ਨੇ ਅਪਣੇ ਹਿੱਤਾਂ ਦੀ ਪੂਰਤੀ ਲਈ ਫੁੱਟਬਾਲ ਕਲੱਬ ਨਾਲ ਲੱਖਾਂ ਡਾਲਰ ਦੀ ਠੱਗੀ ਮਾਰੀ ਹੈ। ਮੁਲਜ਼ਮ ਨੇ ਫੁੱਟਬਾਲ ਕਲੱਬ ਦੇ ਪੈਸਿਆਂ ਨਾਲ ਅਪਣੇ ਲਈ ਲਗਜ਼ਰੀ ਕਾਰਾਂ ਅਤੇ ਹੋਰ ਸਾਮਾਨ ਖਰੀਦ ਕੇ ਧੋਖਾਧੜੀ ਕੀਤੀ। ਮੁਲਜ਼ਮ ਦੀ ਪਛਾਣ ਅਮਿਤ ਪਟੇਲ ਵਜੋਂ ਹੋਈ ਹੈ, ਜੋ ਅਮਰੀਕਾ ਦੇ ਜੈਕਸਨਵਿਲੇ ਜੈਗੁਆਰਜ਼ ਫੁੱਟਬਾਲ ਕਲੱਬ ਦਾ ਵਿੱਤੀ ਮੈਨੇਜਰ ਸੀ।

ਅਮਿਤ ਪਟੇਲ 2018 ਵਿਚ ਫੁੱਟਬਾਲ ਕਲੱਬ ਦੇ ਵਿੱਤੀ ਮੈਨੇਜਰ ਬਣੇ ਅਤੇ ਅਗਲੇ ਪੰਜ ਸਾਲਾਂ ਤਕ ਇਸ ਅਹੁਦੇ 'ਤੇ ਰਹੇ। ਇਸ ਸਾਲ ਫਰਵਰੀ ਵਿਚ ਕਲੱਬ ਨੇ ਮੁਲਜ਼ਮ ਨੂੰ ਨੌਕਰੀ ਤੋਂ ਕੱਢ ਦਿਤਾ ਸੀ। ਜੈਕਸਨਵਿਲੇ ਜ਼ਿਲ੍ਹਾ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਦੇ ਅਨੁਸਾਰ, ਅਮਿਤ ਪਟੇਲ 'ਤੇ ਕਲੱਬ ਦਾ ਇਕਲੌਤਾ ਪ੍ਰਸ਼ਾਸਕ ਹੋਣ ਅਤੇ ਟੀਮ ਲਈ ਵਪਾਰਕ ਮਾਲ ਖਰੀਦਣ ਲਈ ਵਰਚੁਅਲ ਕ੍ਰੈਡਿਟ ਕਾਰਡ ਪ੍ਰੋਗਰਾਮ ਦੀ ਵਰਤੋਂ ਕਰਕੇ ਨਿੱਜੀ ਖਰੀਦਦਾਰੀ ਕਰਨ ਦਾ ਦੋਸ਼ ਹੈ।

ਕਲੱਬ ਦੇ ਪੈਸੇ ਨਾਲ, ਪਟੇਲ ਨੇ ਅਪਣੇ ਲਈ ਇਕ ਟੇਸਲਾ ਮਾਡਲ 3 ਸੇਡਾਨ ਕਾਰ, ਇਕ ਨਿਸਾਨ ਪਿਕਅੱਪ ਟਰੱਕ, $95 ਹਜ਼ਾਰ ਦੀ ਇਕ ਲਗਜ਼ਰੀ ਘੜੀ ਅਤੇ ਨਿਵੇਸ਼ ਲਈ ਕ੍ਰਿਪਟੋਕੁਰੰਸੀ ਖਰੀਦੀ। ਐਫਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮੀਡੀਆ ਰੀਪੋਰਟਾਂ ਮੁਤਾਬਕ ਮੁਲਜ਼ਮ ਦੇ ਵਕੀਲ ਐਲੇਕਸ ਕਿੰਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਵੱਕਿਲ ਅਪਣੇ ਕੀਤੇ 'ਤੇ ਸ਼ਰਮਿੰਦਾ ਹੈ ਅਤੇ ਅਪਣੇ ਕੀਤੇ ਲਈ ਮੁਆਫੀ ਮੰਗਦਾ ਹੈ। ਵਕੀਲ ਨੇ ਦਸਿਆ ਕਿ ਪਟੇਲ ਜੂਆ ਖੇਡਣ ਦਾ ਆਦੀ ਹੈ ਅਤੇ ਜੂਏ ਦਾ ਆਦੀ ਹੋਣ ਕਾਰਨ ਉਸ ਨੇ ਕਲੱਬ ਨਾਲ ਧੋਖਾਧੜੀ ਕੀਤੀ ਅਤੇ ਫੁੱਟਬਾਲ ਕਲੱਬ ਦੇ ਪੈਸੇ ਜੂਏ ਵਿਚ ਹਾਰੀ ਹੋਈ ਰਕਮ ਵਾਪਸ ਕਰਨ ਲਈ ਵਰਤ ਲਏ।

 (For more news apart from Former Jaguars employee accused of stealing millions, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement