ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਲੀਬਾਬਾ ਗਰੁਪ ਦੇ ਸੰਸਥਾਪਕ ਜੈਕ ਮਾ ਨੂੰ ਵੀ ਪਿੱਛੇ ਛੱਡਣ ਵਲ ਵੱਧ ਰਹੇ ਹਨ। ਰਿਲਾਇੰਸ ਭਾਰਤ ਦੇ ਬਾਜ਼ਾਰ ਵਿਚ ਈ...
ਮੁੰਬਈ : ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਲੀਬਾਬਾ ਗਰੁਪ ਦੇ ਸੰਸਥਾਪਕ ਜੈਕ ਮਾ ਨੂੰ ਵੀ ਪਿੱਛੇ ਛੱਡਣ ਵਲ ਵੱਧ ਰਹੇ ਹਨ। ਰਿਲਾਇੰਸ ਭਾਰਤ ਦੇ ਬਾਜ਼ਾਰ ਵਿਚ ਈ - ਕਾਮਰਸ ਨੂੰ ਵਧਾਉਣ ਦੇ ਵਲ ਕਦਮ ਪੁੱਟ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਟਰੇਡਿੰਗ 1.7 ਫੀਸਦੀ ਵੱਧ ਗਈ। ਸਟਾਕ ਦੀ ਕੀਮਤ 1100.65 ਹੋ ਗਈ ਜੋ ਕਿ ਇੱਕ ਰਿਕਾਰਡ ਸੀ। ਵਰਤਮਾਨ ਵਿਚ ਜੈਕ ਮਾ ਦੀ ਜਾਇਦਾਦ 44 ਅਰਬ ਡਾਲਰ ਹੈ।
ਦੱਸ ਦਈਏ ਕਿ ਇਸ ਸਾਲ ਰਿਲਾਇੰਸ ਦੀ ਜਾਇਦਾਦ ਵਿਚ 4 ਅਰਬ ਹੋਰ ਸ਼ਾਮਿਲ ਹੋ ਗਏ ਹਨ। ਰਿਲਾਇੰਸ ਨੇ ਪੇਟਰੋਕੇਮਿਕਲ ਦੀ ਸਮਰੱਥਾ ਨੂੰ ਵਧਾਇਆ ਹੈ ਅਤੇ ਜੀਓ ਨੂੰ ਸ਼ੁਰੂ ਕਰਨ ਨਾਲ ਨਿਵੇਸ਼ਕਾਂ ਦੀ ਖਿੱਚ ਇਸ ਵੱਲ ਵਧਾਈ ਹੈ। ਰਿਲਾਇੰਸ ਨੇ ਆਪਣੇ 21 ਕਰੋੜ ਦੂਰਸੰਚਾਰ ਉਪਭੋਕਤਾਵਾਂ ਨੂੰ ਐਮੇਜ਼ਾਨ ਅਤੇ ਵਾਲਮਾਰਟ ਦੇ ਜ਼ਰੀਏ ਈ - ਕਾਮਰਸ ਦੀਆਂ ਸੁਵਿਧਾਵਾਂ ਦੇਣ ਦੀ ਯੋਜਨਾ ਬਣਾਈ ਹੈ। ਦੱਸ ਦਈਏ ਕਿ 2018 ਵਿਚ ਅਲੀਬਾਬਾ ਦੇ ਜੈਕ ਮਾ ਨੂੰ 1.4 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਅੰਬਾਨੀ ਨੂੰ ਵੱਡੇ ਪ੍ਰਾਜੈਕਟ ਚਲਾਉਣ ਲਈ ਜਾਣਿਆ ਜਾਂਦਾ ਹੈ ਜਿਵੇਂ ਜਾਮਨਗਰ ਦਾ ਰਿਫਾਇਨਿੰਗ ਕੰਪਲੈਕਸ। ਭਾਰਤ ਦੇ ਸਭ ਤੋਂ ਵੱਡੇ ਮੋਬਾਇਲ ਡਾਟਾ ਨੈੱਟਵਰਕ ਦਾ ਪੁੰਨ ਵੀ ਰਿਲਾਇੰਸ ਨੂੰ ਜਾਂਦਾ ਹੈ। ਅੰਬਾਨੀ ਨੇ ਇੱਕ ਮੀਟਿੰਗ ਵਿਚ ਕਿਹਾ ਸੀ ਕਿ 2025 ਤੱਕ ਰਿਲਾਇੰਸ ਦਾ ਦਾਇਰਾ ਦੁੱਗਣਾ ਹੋ ਜਾਵੇਗਾ। ਜੀਓ ਅਗਸਤ ਵਿਚ 1100 ਤੋਂ ਜ਼ਿਆਦਾ ਸ਼ਹਿਰਾਂ ਵਿਚ ਫਾਇਬਰ ਆਧਾਰਿਤ ਇੰਟਰਨੈਟ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ।
ਰਿਲਾਇੰਸ ਨੇ ਇਕ ਦਹਾਕੇ ਦੇ ਸਮੇਂ ਤੋਂ ਬਾਅਦ 100 ਅਰਬ ਡਾਲਰ ਕਲੱਬ ਵਿਚ ਪਰਵੇਸ਼ ਕੀਤਾ ਹੈ। ਰਿਲਾਇੰਸ ਦੇ ਜੀਓ ਨੇ ਛੋਟੀਆਂ ਦੂਰਸੰਚਾਰ ਕੰਪਨੀਆਂ ਨੂੰ ਜਾਂ ਤਾਂ ਬਜ਼ਾਰ ਛੱਡਣ ਉੱਤੇ ਮਜ਼ਬੂਰ ਕਰ ਦਿੱਤਾ ਹੈ ਜਾਂ ਤਾਂ ਉਹਨਾਂ ਨੂੰ ਇੱਕ ਅਭਿਆਸ ਤਰੀਕਾ ਅਪਣਾਉਣਾ ਪਿਆ ਸੀ। 2002 ਵਿਚ ਧੀਰੂ ਭਾਈ ਅੰਬਾਨੀ ਦੀ ਮੌਤ ਤੋਂ ਬਾਅਦ ਗਰੁਪ ਦੀ ਕਮਾਨ ਮੁਕੇਸ਼ ਅਤੇ ਅਨਿਲ ਅੰਬਾਨੀ ਦੇ ਹੱਥ ਆਈ। 2005 ਵਿਚ ਦੋਵਾਂ ਭਰਾਵਾਂ ਨੇ ਕੰਪਨੀਆਂ ਨੂੰ ਵੱਖ - ਵੱਖ ਕਰ ਲਿਆ।